ਦਿੱਲੀ

ਗੈਰ ਸਮਾਜਿਕ ਸਬੰਧ: ਪਿਤਾ ਨੇ 8 ਸਾਲ ਦੇ ਪੁੱਤਰ ਦਾ ਗਲਾ ਘੁੱਟਿਆ

-ਬਰਨਾਲਾ ਦੇ ਪਿੰਡ ਰਾਜਗੜ ‘ਚ ਵਾਪਰੀ ਘਟਨਾ
-ਪੁਲਿਸ ਨੇ ਕੀਤਾ ਕਤਲ ਦਾ ਮਾਮਲਾ ਦਰਜ਼
ਬਰਨਾਲਾ,    ਜੀਵਨ ਰਾਮਗੜ
ਜ਼ਿਲੇ ਦੇ ਪਿੰਡ ਰਾਜਗੜ ਵਿਖੇ ਪਿਉ ਵੱਲੋਂ ਆਪਣੇ ਗੈਰ ਸਮਾਜਿਕ ਸਬੰਧਾਂ ‘ਚ ਅੜਿੱਕਾ ਬਣ ਰਹੇ 8 ਸਾਲਾ ਪੁੱਤਰ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪੁਲਿਸ ਅਨੁਸਾਰ ਪਿੰਡ ਰਾਜਗੜ ਵਾਸੀ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਤਕਰਾਰ ਦੇ ਚਲਦਿਆਂ ਪਤਨੀ ਤੇ ਪੁੱਤਰ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਕਰਦਾ ਰਹਿੰਦਾ ਸੀ। ਉਸ ਦੇ ਕਿਸੇ ਹੋਰ ਔਰਤ ਨਾਲ ਗੈਰ ਸਮਾਜਿਕ ਸਬੰਧ ਸਨ। ਗੁਰਪ੍ਰੀਤ ਸਿੰਘ ਆਪਣੇ ਪੁੱਤਰ ਹਰਮਨ (8) ਨੂੰ ਆਪਣੇ ਗੈਰ ਸਮਾਜਿਕ ਸਬੰਧਾਂ ‘ਚ ਅੜਿੱਕਾ ਸਮਝਦਾ ਸੀ। ਲੰਘੀ ਸ਼ਾਮ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਦੂਜੀ ਕਲਾਸ ਵਿੱਚ ਪੜ੍ਹਦੇ ਆਪਣੇ ਪੁੱਤਰ ਹਰਮਨ ਦਾ ਗਲਾ ਘੁੱਟ ਕੇ ਉਸ ਦੀ ਲਾਸ਼ ਨੂੰ ਮਿੱਟੀ ਦੀ ਢੇਰੀ ਪਿੱਛੇ ਲੁਕੋਅ ਦਿੱਤਾ ਅਤੇ ਅਸਲ ਘਟਨਾ ‘ਤੇ ਪਰਦਾ ਪਾਉਣ ਦੀ ਸਾਜਿਸ਼ ਤਹਿਤ ਪਿੰਡ ਦੇ ਗੁਰਦੁਆਰੇ ਤੋਂ ਹਰਮਨ ਦੇ ਗੁੰਮ ਹੋ ਜਾਣ ਦਾ ਹੋਕਾ ਦਵਾ ਦਿੱਤਾ। ਪਿੰਡ ਦੇ ਲੋਕਾਂ ਨੇ ਬੱਚੇ ਦੀ ਭਾਲ ਕਰਦਿਆਂ ਹਰਮਨ ਦੀ ਲਾਸ਼ ਘਰ ਵਿਖੇ ਹੀ ਮਿੱਟੀ ਦੀ ਢੇਰੀ ਪਿੱਛੇ ਪਈ ਵੇਖੀ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡੀਐਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ  ਥਾਣਾ ਧਨੌਲਾ ਦੀ ਪੁਲਿਸ ਨੇ ਮ੍ਰਿਤਕ ਹਰਮਨ ਦੇ ਮਾਮਾ ਬੂਟਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਨੰਬਰ 80, ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

ਪ੍ਰਸਿੱਧ ਖਬਰਾਂ

To Top