Sach Kahoon http://www.punjabi.sachkahoon.com A daily family newspaper Thu, 24 Aug 2017 06:21:14 +0000 en-US hourly 1 https://wordpress.org/?v=4.7.6 http://www.punjabi.sachkahoon.com/wp-content/uploads/2016/07/sachkahoon-punjabi-16x16.png Sach Kahoon http://www.punjabi.sachkahoon.com 32 32 ਕਿਸੇ ਨੇ ਵੇਸਵਾ ਨੂੰ ਬਣਾਇਆ ਹਮਸਫ਼ਰ ਤਾਂ ਕਿਸੇ ਨੇ ਵਿਧਵਾ ਨਾਲ ਕੀਤਾ ਨਿਕਾਹ http://www.punjabi.sachkahoon.com/prostitutes-got-life-partner-and-widows-got-married-again-in-dera-sacha-sauda/ http://www.punjabi.sachkahoon.com/prostitutes-got-life-partner-and-widows-got-married-again-in-dera-sacha-sauda/#respond Thu, 24 Aug 2017 06:11:16 +0000 http://www.punjabi.sachkahoon.com/?p=27249 ਡੇਰਾ ਸੱਚਾ ਸੌਦਾ ਵਿੱਚ ਹੋਣ ਵਾਲੀ ਹਰ ਸ਼ਾਦੀ ਦੀ ਹੈ ਵੱਖਰੀ ਕਹਾਣੀ
  • ਵਿਆਹ ਬੰਧਨ ‘ਚ ਬੱਝਣ ਤੋਂ ਪਹਿਲਾਂ ਕਰਦੇ ਹਨ ਪਰਉਕਾਰ
  • ਹੁਣ ਤੱਕ ਬਿਨਾਂ ਦਾਜ-ਦਹੇਜ ਹੋਏ ਲੱਖਾਂ ਵਿਆਹ

ਸਰਸਾ: ਕਿਸੇ ਨੇ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ (ਸ਼ੁੱਭ ਦੇਵੀਆਂ) ਨੂੰ ਆਪਣੀ ਜੀਵਨ ਸਾਥੀ ਬਣਾ ਲਿਆ ਤਾਂ ਕਿਸੇ ਨੇ ਕਰਮਾਂ ਦੀ ਮਾਰੀ ਉਸ ਬਦਨਸੀਬ ਵਿਧਵਾ ਨੂੰ ਹਮਸਫ਼ਰ ਬਣਾ ਕੇ ਸਹਾਰਾ ਦਿੱਤਾ, ਜਿਸ ਦਾ ਪਤੀ ਜਵਾਨੀ ਵਿੱਚ ਹੀ ਭਗਵਾਨ ਨੂੰ ਪਿਆਰਾ ਹੋ ਗਿਆ। ਕੁਝ ਅਜਿਹੇ ਹੀ ਯੋਧੇ ਜਿਨ੍ਹਾਂ ਨੇ ਉਨ੍ਹਾਂ ਤਲਾਕਸ਼ੁਦਾ ਔਰਤਾਂ ਨੂੰ ਆਪਣੀ ਅਰਧਾਂਗਨੀ ਬਣਾ ਕੇ ਉਨ੍ਹਾਂ ਦੇ ਨਾਲ ਜ਼ਿੰਦਗੀ ਜਿਉਣ ਦਾ ਫੈਸਲਾ ਲਿਆ, ਜਿਨ੍ਹਾਂ ਦੇ ਪਹਿਲੇ ਪਤੀ ਤੇ ਸਹੁਰਿਆਂ ਨੇ ਉਨ੍ਹਾਂ ਨੂੰ ਕਿਸੇ ਕਾਰਨ ਘਰੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ।

ਇੰਨਾ ਹੀ ਨਹੀਂ, ਕਈ ਤਾਂ ਅਜਿਹੇ ਸੂਰਬੀਰ ਜਿਨ੍ਹਾਂ ਨੇ ਉਨ੍ਹਾਂ ਲੜਕੀਆਂ (ਕੁਲ ਕਾ ਕਰਾਊਨ) ਨੂੰ ਹਮਸਫ਼ਰ ਚੁਣਿਆ ਜੋ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਹਨ ਜਾਂ ਫਿਰ ਉਨ੍ਹਾਂ ਦਾ ਕੋਈ ਪਰਾ ਨਹੀਂ ਹੈ। ਉਹ ਨੌਜਵਾਨ ਸਹੁਰੇ ਘਰ ਵਿੱਚ ਹੀ ਰਹਿ ਕੇ ਸੱਸ-ਸਹੁਰੇ ਦੀ ਠੀਕ ਉਸੇ ਤਰ੍ਹਾਂ ਸੇਵਾ ਕਰ ਰਹੇ ਹਨ, ਜਿਵੇਂ ਕਿ ਉਹ ਆਪਣੇ ਮਾਂ-ਬਾਪ ਦੀ ਸੰਭਾਲ ਕਰਦੇ ਹਨ।

ਵੇਸਵਾਵਾਂ (ਸ਼ੁੱਭ ਦੇਵੀਆਂ) ਤੇ ਵਿਧਵਾਵਾਂ ਦੀ ਜਿੰਦਗੀ ਵਿੱਚ ਨਵਾਂ ਸਵੇਰਾ ਲਿਆਉਣ ਤੇ ਉਨ੍ਹਾਂ ਨੂੰ ਸਮਾਜ ਵਿੱਚ ਫਿਰ ਤੋਂ ਸਨਮਾਨ ਦਿਵਾਉਣ ਦੇ ਨਾਲ-ਨਾਲ ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਕਮਜ਼ੋਰਾਂ, ਅੰਗਹੀਣਾਂ ਤੇ ਵਿਦੁਰਾਂ ਦੇ ਜੀਵਨ ਦੇ ਅਸਲ ਦਰਦ ਨੂੰ ਵੀ ਸਮਝਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੱਕ ਸੱਦੇ ‘ਤੇ ਵੀਰਾਂਗਨਾਵਾਂ ਨੇ ਜੀਵਨ ਦੀ ਸਭ ਤੋਂ ਵੱਡੀ ਕੁਰਬਾਨੀ ਦਿੰਦੇ ਹੋਏ ਨਾ ਸਿਰਫ਼ ਅੰਗਹੀਣਾਂ ਤੇ ਵਿਦੁਰਾਂ ਦੀ ਜੀਵਨ ਸਾਥਣ ਬਣਨ ਦਾ ਸੰਕਲਪ ਲਿਆ ਹੈ, ਸਗੋਂ ਉਨ੍ਹਾਂ ਨੂੰ ਅਪਣਾ ਵੀ ਰਹੀਆਂ ਹਨ।

ਕੋਈ ਖੂਨਦਾਨ ਤਾਂ ਕੋਈ ਲੈਂਦਾ ਹੈ ਸਰੀਰਦਾਨ ਦਾ ਪ੍ਰਣ

ਤੁਸੀਂ ਜਾਣ ਕੇ ਹੈਰਾਨ ਹੋਵੇਗੇ ਕਿ ਡੇਰਾ ਸੱਚਾ ਸੌਦਾ ਵਿੱਚ ਹੋਣ ਵਾਲੀਆਂ ਇਨ੍ਹਾਂ ਸ਼ਾਦੀਆਂ ਵਿੱਚ ਲਾੜਾ ਤੇ ਲਾੜੀ ਨੂੰ ਸ਼ਾਦੀ ਤੋਂ ਜ਼ਿਆਦਾ ਪਰਉਪਕਾਰ ਦਾ ਚਾਅ ਰਹਿੰਦਾ ਹੈ ਕਿਉਂਕਿ ਸ਼ਾਦੀ ਤੋਂ ਪਹਿਲਾਂ ਕਈ ਨਵਜੋੜੇ ਤੇ ਉਨ੍ਹਾਂ ਦੇ ਪਰਿਵਾਰ ਖੂਨਦਾਨ ਕਰਦੇ ਹਨ ਤਾਂ ਕੋਈ ਪੌਦੇ ਲਾਉਂਦੇ ਹਨ। ਇੰਨਾ ਹੀ ਨਹੀਂ, ਇਸ ਮੌਕੇ ਕੁਝ ਨਵਜੋੜ ਤੇ ਉਨ੍ਹਾਂ ਦੇ ਪਰਿਵਾਰ ਦੀਨ-ਦੁਖੀਆਂ ਲਈ ਪਰਮਾਰਥ ਵੀ ਕਰਦੇ ਹਨ, ਨਾਲ ਹੀ ਪਰਿਵਾਰ ਦੇ ਕੁਝ ਮੈਂਬਰ ਨਿਯਮਿਤ ਖੂਨਦਾਨ ਦਾ ਸੰਕਲਪ ਲੈਂਦੇ ਹਨ ਤਾਂ ਕੁਝ ਜਿਉਂਦੇ-ਜੀਅ ਦਾਨ ਤੇ ਮਰਨ ਉਪਰੰਤ ਸਰੀਰਦਾਨ ਦਾ। ਜ਼ਿਕਰਯੋਗ ਹੈ ਕਿ ਹੁਣ ਤੱਕ ਲੱਖਾਂ ਲੋਕ ਇਹ ਸੰਕਲਪ ਲੈ ਚੁੱਕੇ ਹਨ।

ਇਸ ਤਰ੍ਹਾਂ ਹੋਈ ਸ਼ੁਰੂਆਤ

ਜਦੋਂ ਦਾਜ ਦਾ ਰਾਖਸ਼ ਪੈਰ ਪਸਾਰ ਰਿਹਾ ਸੀ ਤਾਂ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਦਾਜ ਦੇ ਇਸ ਸਰਾਪ ਤੋਂ ਮੁਕਤੀ ਦਿਵਾਉਣ ਤੇ ਸ਼ਾਦੀਆਂ ਵਿੱਚ ਕੀਤੀ ਜਾਣ ਵਾਲੀ ਫਜ਼ੂਲਖਰਚੀ ਤੋਂ ਬਚਾਉਣ ਲਈ ਲੋਕਾਂ ਨੂੰ ਬਿਨਾਂ ਕਿਸੇ ਦਾਨ-ਦਹੇਜ ਤੋਂ ਸ਼ਾਹੀ ਕਰਨ ਦਾ ਸੰਕਲਪ ਦੁਆਇਆ ਅਤੇ ਆਸ਼ਰਮ ਵਿੱਚ ਹੀ ਸ਼ਾਦੀਆਂ ਦੀ ਸ਼ੁਰੂਆਤ ਕੀਤੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਉਕਤ ਪਰੰਪਰਾ ਨੂੰ ਜਾਰੀ ਰੱਖਿਆ ਹੈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਡੇਰਾ ਸੱਚਾ ਸੌਦਾ ਵਿੱਚ ਬਿਨਾਂ ਦਾਨ-ਦਹੇਜ ਦੇ ਲੱਖਾਂ ਸ਼ਾਦੀਆਂ ਸੰਪੰਨ ਹੋ ਚੁੱਕੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

]]> http://www.punjabi.sachkahoon.com/prostitutes-got-life-partner-and-widows-got-married-again-in-dera-sacha-sauda/feed/ 0 ਕਦੇ ਸੀ ਬਦਨਾਮ ਜ਼ਿੰਦਗੀ, ਹੁਣ ਬਣੀਆਂ ਸ਼ੁੱਭ ਦੇਵੀਆਂ http://www.punjabi.sachkahoon.com/prostitutes-got-life-partner-in-dera-sacha-sauda/ http://www.punjabi.sachkahoon.com/prostitutes-got-life-partner-in-dera-sacha-sauda/#respond Wed, 23 Aug 2017 10:56:46 +0000 http://www.punjabi.sachkahoon.com/?p=27245 ਡੇਰਾ ਸੱਚਾ ਸੌਦਾ ਨੇ ਵੇਸਵਾਵਾਂ ਦੀ ਜ਼ਿੰਦਗੀ ‘ਚ ਲਿਆਂਦਾਂ ਕ੍ਰਾਂਤੀਕਾਰੀ ਬਦਲਾਅ

ਸਰਸਾ: ਹਰ ਲੜਕੀ ਚਾਹੁੰਦੀ ਹੈ ਕਿ ਉਸ ਦੀ ਸ਼ਾਦੀ ਬੜੀ ਧੂਮਧਾਮ ਨਾਲ ਹੋਵੇ, ਘਰ ਵਸੇ ਅਤੇ ਇੱਕ ਚੰਗਾ ਇੱਜਤਦਾਰ ਪਰਿਵਾਰ ਮਿਲੇ ਪਰ ਕੁਝ ਅਜਿਹੀਆਂ ਬਦਨਸੀਬ ਲੜਕੀਆਂ ਵੀ ਹਨ, ਜਿਨ੍ਹਾਂ ਦੇ ਸੁਫ਼ਨੇ ਸੱਚ ਹੁੰਦੇ-ਹੁੰਦੇ ਟੁੱਟ ਜਾਂਦੇ ਹਨ। ਉਨ੍ਹਾਂ ਲਈ ਸ਼ਾਦੀ-ਵਿਆਹ ਇੱਕ ਸੁਫ਼ਨੇ ਵਾਂਗ ਹੈ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਗਾਹਕਾਂ ਦੀ ਬੋਲੀ ਦੇ ਨਾਲ ਹੁੰਦੀ ਹੈ ਤਾਂ ਸ਼ਾਮ ਹੰਝੂਆਂ ਦੀ ਬਰਸਾਤ ਨਾਲ। ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਥਿਤ ਬਦਨਾਮ ਗਲੀਆਂ ਵਿੱਚ ਰਹਿਣ ਵਾਲੀਆਂ ਉਨ੍ਹਾਂ ਬਦਨਸੀਬ ਵੇਸਵਾਵਾਂ ਦੀ, ਜਿੱਥੇ ਕਿਸੇ ਨੂੰ ਸਮਾਂ ਅਤੇ ਹਾਲਾਤ ਖਿੱਚ ਕੇ ਲੈ ਗਏ ਤਾਂ ਕੋਈ ਇੱਥੇ ਮਜ਼ਬੂਰੀ ਵੱਸ ਆ ਫਸੀਆਂ। ਕਈ ਅਜਿਹੀਆਂ ਵੀ ਬਦਨਸੀਬ ਜਿਨ੍ਹਾਂ ਨੂੰ ਇਸ ਨਰਕਮਈ ਹਾਲਾਤ ਵਿੱਚ ਜ਼ਬਰੀ ਧੱਕ ਦਿੱਤਾ ਗਿਆ ਅਤੇ ਉਹ ਬਾਹਰ ਨਹੀਂ ਨਿੱਕਲ ਸਕੀਆਂ।

ਸਮਾਜ ਵਿੱਚ ਸਿਰ ਉਠਾ ਕੇ ਜਿਉਣ ਦਾ ਮਿਲਿਆ ਹੱਕ

ਮਾਨਵਤਾ ਭਲਾਈ ਕਰਜਾ ਵਿੱਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਬਦਨਸਬਾਂ ਦਾ ਦਰਦ ਸਮਝਿਆ ਅਤੇ ਇਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਉਂਦੇ ਹੋਏ ‘ਸ਼ੁੱਭ ਦੇਵੀ’ ਦੇ ਪਵਿੱਤਰ ਖ਼ਿਤਾਬ ਨਾਲ ਨਵਾਜ ਦਿੱਤਾ। ਇਹੀ  ਨਹੀਂ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਦੇ ਉਸ ਸੁਫ਼ਨੇ ਨੂੰ ਵੀ ਪੂਰਾ ਕੀਤਾ, ਜਿਸ ਦੀ ਉਨ੍ਹਾਂ ਨੇ ਆਸ ਹੀ ਛੱਡ ਦਿੱਤੀ ਸੀ।

ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ‘ਤੇ 1500 ਤੋਂ ਵੀ ਜ਼ਿਆਦਾ ਨੌਜਵਾਨ ਇਨ੍ਹਾਂ ਸ਼ੁੱਭ ਦੇਵੀਆਂ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਏ। ਪੂਜਨੀਕ ਗੁਰੂ ਜੀ ਨੇ ਇਨ੍ਹਾਂ ਨੌਜਵਾਨਾਂ ਨੂੰ ‘ਭਗਤਯੋਧਾ’ ਦੇ ਪਾਵਨ ਖਿਤਾਬ ਨਾਲ ਨਿਵਾਜਿਆ ਅਤੇ ਇਸ ਦੇ ਨਾਲ ਹੀ ਸ਼ੁਰੁ ਹੋ ਗਿਆ ਵਿਆਹ ਬੰਧਨ ਵਿੱਚ ਬੱਝਣ ਦਾ ਸਿਲਸਿਲਾ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਹੁਣ ਤੱਕ 21 ਨੌਜਵਾਨ ਸ਼ੁੱਭ ਦੇਵੀਆਂ ਨੂੰ ਆਪਣੀ ਜੀਵਨ ਸਾਥੀ ਬਣਾ ਚੁੱਕੇ ਹਨ।

ਇਹੀ ਨਹੀਂ, ਕਈ ਨੌਜਵਾਨਾਂ ਨੇ ਤਾਂ ਇਨ੍ਹਾਂ ਸ਼ੁੱਭ ਦੇਵੀਆਂ ਦੇ ਪਹਿਲਾਂ ਵਾਲੇ ਬੱਚਿਆਂ ਨੂੰ ਵੀ ਆਪਣੀ ਔਲਾਦ ਦੇ ਰੂਪ ਵਿੱਚ ਅਪਣਾਇਆ ਹੈ।ਵੇਸਵਾਪੁਣਾ ਛੱਡ ਕੇ ਸਮਾਜ ਦੀ ਮੁੱਖਧਾਰਾ ਵਿੱਚ ਜੁੜਨ ਵਾਲੀਆਂ ਸਾਰੀਆਂ ਵੇਸਵਾਵਾਂ (ਸ਼ੁੱਭ ਦੇਵੀਆਂ) ਦੇ ਅਤੀਤ ਦੀ ਜ਼ਿੰਦਗੀ ਦੀ ਦਰਦ ਭਰੀ ਕਹਾਣੀ ਹੈ। ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ‘ਤੇ ਇਨ੍ਹਾਂ ਦੀ ਜ਼ਿੰਦਗੀ ਦਾ ਦਸਤੂਰ ਹੀ ਬਦਲ ਗਿਆ ਅਤੇ ਅੱਜ ਉਹ ਪਰਿਵਾਰਾਂ ਦਾ ਹਿੱਸਾ ਹਨ, ਅਤੇ ਹਾਸੇ-ਖੁਸ਼ੀਆਂ ਭਰਿਆ ਜੀਵਨ ਗੁਜ਼ਾਰ ਰਹੀਆਂ ਹਨ। ਮੁੱਖਧਾਰਾ ਨਾਲ ਜੁੜਨ ਤੋਂਬਾਅਦ ਉਨ੍ਹਾਂ ਦੀ ਜ਼ਿੰਦਗੀ ਨੇ ਇਕਦਮ ਕਰਵਟ ਲਈ ਅਤੇ ਅੱਜ ਉਹ ਉਸ ਦਲਦਲ ‘ਚੋਂ ਨਿੱਕਲ ਕੇ ਸ਼ਾਨ ਨਾਲ ਜੀਅ ਰਹੀਆਂ ਹਨ।

ਇਸ ਤਰ੍ਹਾਂ ਹੋਈ ਕ੍ਰਾਂਤੀਕਾਰੀ ਸ਼ੁਰੂਆਤ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 9 ਨਵੰਬਰ 2009 ਨੂੰ ਸ਼ਾਹ ਸਤਿਨਾਮ ਆਸ਼ਰਮ, ਬਰਨਾਵਾ, ਯੂਪੀ ਵਿੱਚ ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਨਾਲ ਭਰੇ ਖਚਾਖਚ ਪੰਡਾਲ ਵਿੱਚ ਵੇਸਵਾਵਾਂ (ਸ਼ੁੱਭਦੇਵੀਆਂ) ਦੀ ਜ਼ਿੰਦਗੀ ਵਿੱਚ ਸੁਧਾਰ ਲਈ ਇਤਿਹਾਸਕ ਕਾਰਜ ਦੀ ਸ਼ੁਰੂਆਤ ਦਾ ਸੱਦਾ ਦਿੱਤਾ ਤਾਂ ਸਹਿਮਤੀ ਵਿੱਚ ਇਕੱਠੇ ਲੱਖਾਂ ਹੱਥ ਖੜ੍ਹੇ ਹੋਗਏ ਅਤੇ ਸਾਰਿਆਂ ਨੇ ਇਸ ਕਾਰਜ ਵਿੱਚ ਸਹਿਯੋਗ ਦਾ ਪ੍ਰਣ ਲਿਆ। ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ 1500 ਤੋਂ ਵੀ ਜ਼ਿਆਦਾ ਨੌਜਵਾਨ ਵੇਸਵਾਪੁਣਾ ਤੱੜ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਆਉਣ ਵਾਲੀਆਂ ਲੜਕੀਆਂ ਨਾਲ ਵਿਆਹ ਕਰਨ ਨੂੰ ਅਿਤਾਰ ਹੋ ਗਏ ਤਾਂ ਇਨ੍ਹਾਂ ਨੂੰ ਆਪਣੀ ਭੈਣ ਬਣਾ ਕੇ ਵਿਦਾ ਕਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਵਿੱਚ ਸੀ।

ਇਸ ਇਤਿਹਾਸਕ ਦਿਨ ਤੋਂ ਬਾਅਦ ਟੀਮਾਂ ਦਾ ਗਠਨ ਕੀਤਾ ਗਿਆ ਜੋ  ਦੇਸ਼ ਭਰ ਵਿੱਚ ਸਥਿਤ ਬਦਨਾਮ ਗਲੀਆਂ ਵਿੱਚ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ ਨੂੰ ਬਾਹਰ ਕੱਢ ਕੇ ਮੁੱਖਧਾਰਾ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਲੈ ਕੇ ਗਈਆਂ ਸਨ। ਇਹੀ ਨਹੀਂ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ਦੀਆਂ ਬਦਨਾਮ ਗਲੀਆਂ ਵਿੱਚ ਸਾਧ-ਸੰਗਤ ਵੱਲੋਂ ਜਨ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਗਈਆਂ। ਨਤੀਜੇ ਵਜੋਂ 19 ਲੜਕੀਆਂ ਇਸ ਦਲਦਲ ‘ਚੋਂ ਨਿੱਕਲ ਕੇ ਆਈਆਂ ਅਤੇ ਅੱਜ ਉਹ ਕਿਸੇ ਦੀ ਨੂੰਹ ਹੈ ਤਾਂ ਕਿਸੇ ਦੀ ਅਰਧਾਂਗਨੀ।

ਜਿਸ ਘਰ ਵੀ ਸ਼ੁੱਭ ਦੇਵੀ ਜਾਵੇਗੀ, ਉੱਥੇ ਸ਼ੁੱਭ ਹੀ ਸ਼ੁੱਭ ਹੋਵੇਗਾ

ਵੇਸਵਾਪੁਣਾ ਰੂਪੀ ਦਲਦਲ ਧਸੀਆਂ ਔਰਤਾਂ ਇਸ ਜਲਾਲਤ ਭਰੀ ਜ਼ਿੰਦਗੀ ਨੂੰ ਛੱਡ ਦੇਣ ਅਤੇ ਡੇਰਾ ਸੱਚਾ ਸੌਦਾ ਆ ਜਾਣ। ਅਸੀਂ ਉਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਵਾਂਗੇ, ਉਨ੍ਹਾਂ ਦਾ ਇਲਾਜ ਕਰਵਾਵਾਂਗੇ ਅਤੇ ਇਹੀ ਨਹੀਂ, ਉਨ੍ਹਾਂ ਦੀਆਂ ਭਗਤ ਯੋਧਿਆਂ ਨਾਲ ਵੀ ਸ਼ਾਦੀਆਂ ਵੀ ਕਰਾਵਾਂਵਾਂਗੇ। ਵੇਸਵਾਪੁਣਾ ਛੱਡ ਕੇ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਣ ਵਾਲੀਆਂ ਇਨ੍ਹਾਂ ਲੜਕੀਆਂ ਨੂੰ ਅਸੀਂ ‘ਸ਼ੁੱਭ ਦੇਵੀ’ ਦਾ ਖਿਤਾਬ ਦਿੱਤਾ ਹੈ। ਇਹ ਜਿਸ ਵੀ ਘਰ ਵਿੱਚ ਜਾਣਗੀਆਂ, ਉੱਥੇ ਸਿਰਫ਼ ਸ਼ੁੱਭ ਹੀ ਸ਼ੁੱਭ ਹੋਵੇਗਾ।

ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

]]> http://www.punjabi.sachkahoon.com/prostitutes-got-life-partner-in-dera-sacha-sauda/feed/ 0 ਮਾਲੇਗਾਂਵ ਬਲਾਸਟ: ਕਰਨਲ ਪੁਰੋਹਿਤ ਜ਼ਮਾਨਤ ‘ਤੇ ਰਿਹਾਅ http://www.punjabi.sachkahoon.com/colonel-shrikant-purohit-bailed-from-court/ http://www.punjabi.sachkahoon.com/colonel-shrikant-purohit-bailed-from-court/#respond Wed, 23 Aug 2017 06:12:05 +0000 http://www.punjabi.sachkahoon.com/?p=27240 ਮੁੰਬਈ: ਮਾਲੇਗਾਂਵ ਧਮਾਕੇ ਮਾਲੇ ਵਿੱਚ ਮੁਲਜ਼ਮ ਲੈਫ਼ਟੀਨੈਂਟ ਕਰਨਲ ਸ੍ਰੀਕਾਂਤ ਪ੍ਰਸਾਦ ਪੁਰੋਹਿਤ ਨੌ ਸਾਲ ਬਾਅਦ ਬੁੱਧਵਾਰ ਨੂੰ ਜੇਲ੍ਹ ‘ਚੋਂ ਬਾਹਰ ਆ ਗਏ। ਉਨ੍ਹਾਂ ਨੂੰ ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਮਿਲ ਗਈ ਸੀ। ਜਿਸ ਤੋਂ ਬਾਅਦ ਉਹ ਮੰਗਲਵਾਰ ਨੂੰ ਜੇਲ੍ਹ ‘ਚੋਂ ਰਿਹਾਅ ਹੋਣ ਵਾਲੇ ਸਨ ਪਰ ਦੇਰ ਰਾਤ ਤੱਕ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ। ਰਿਹਾਈ ਤੋਂਬਾਅਦ ਬੁੱਧਵਾਰ ਨੂੰ ਉਹ ਸਿੱਧਾ ਆਪਣੇ ਘਰ ਪੂਣੇ ਆਉਣਗੇ।

ਕਰਨਲ ਪੁਰੋਹਿਤ ਨੇ ਕਿਹਾ ਸੀ ਕਿ ਉਹ ਬਾਹਰ ਆਉਣ ‘ਤੇ ਕਾਫ਼ੀ ਖੁਸ਼ ਹਨ। ਉਹ ਅੱਗੇ ਵੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਬਾਹਰ ਆਉਣ ਤੋਂਬਾਅਦ ਉਹ ਪੂਣੇ ਆਪਣੇ ਘਰ ਜਾਣਗੇ, ਜਿੱਥੇ ਉਹ ਆਪਣੇ ਪਰਿਵਾਰ ਅਤੇ ਪਾਲਤੂ ਕੁੱਤੇ ਨੂੰ ਮਿਲਣਗੇ।

ਏਟੀਐਸ ਕਰ ਰਹੀ ਸੀ ਜਾਂਚ

ਇਯ ਮਾਲਮੇ ਦੀ ਜਾਂਚ ਪਹਿਲਾਂ ਏਟੀਐਸ ਕੋਲ ਸੀ, ਜਿਸ ਤੀਬਾਅਦ ਜਾਂਚ ਕੌਮੀ ਜਾਂਚ ਏਜਸੰੀ ਨੂੰ ਸੌਂਪੀ ਗਈ। ਐਨਆਈਏ ਨੇ ਸਾਧਵੀ ਪ੍ਰਗਿੱਆ ਨੂੰ ਕਲੀਨ ਚਿੱਟ ਦਿੱਤੀ ਸੀ, ਜਦੋਂਕਿ ਕਰਨਲ ਪੁਰੋਹਿਤ ਦੀ ਜ਼ਮਾਨ ਦਾ ਵਿਰੋਧ ਕੀਤਾ ਸੀ। ਐਨਆਈਏ ਦਾ ਮੰਨਣਾ ਹੈ ਕਿ ਜੋ ਦੋਸ਼ ਪੁਰੋਹਿਤ ਦੇ ਖਿਲਾਫ਼ ਹਨ, ਉਹ ਗੰਭੀਰ ਪ੍ਰਕਿਰਤੀ ਦੇ ਹਨ। ਐਨਆਈਏ ਦਾ ਮੰਨਣਾ ਸੀ ਕਿ ਕਰਨਲ ਪੁਰੋਹਿਤ ਨੂੰ ਜ਼ਮਾਨਤ ਮਿਲਣ ਦਾ ਇਹ ਸਹੀ ਸਮਾਂ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

]]> http://www.punjabi.sachkahoon.com/colonel-shrikant-purohit-bailed-from-court/feed/ 0 ਪਾਕਿ ‘ਚ ਅੱਤਵਾਦ ਖਿਲਾਫ਼ ਸਖਤ ਹੋਇਆ ਅਮਰੀਕਾ http://www.punjabi.sachkahoon.com/us-warns-pakistan/ http://www.punjabi.sachkahoon.com/us-warns-pakistan/#respond Wed, 23 Aug 2017 05:39:03 +0000 http://www.punjabi.sachkahoon.com/?p=27237 ਕਿਹਾ, ਜਿੱਥੇ ਵੀ ਅੱਤਵਾਦੀ ਲੁਕੇ ਹੋਣਗੇ, ਉੱਥੇ ਹੀ ਕਰਾਂਗੇ ਸਫ਼ਾਇਆ

ਵਾਸ਼ਿੰਗਟਨ:ਅੱਤਵਾਦ ਦੇ ਪਨਾਹਗਾਹ ਬਣੇ ਪਾਕਿਸਤਾਨ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਟਕਾਰ ਤੋਂ ਬਾਅਦ ਹੁਣ ਅਮਰੀਕੀ ਪ੍ਰਸ਼ਾਸਨ ਪਾਕਿਸਤਾਨ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ, ਜਿਨ੍ਹਾਂ ਦੇ ਅੱਤਵਾਦੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਹੋਣ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਰਲਸਨ ਨੇ ਕਿਹਾ ਕਿ ਜਿੱਥੇ ਵੀ ਅੱਤਵਾਦੀ ਲੁਕੇ ਹੋਣਗੇ, ਅਮਰੀਕੀ ਫੌਜ ਉੱਥੇ ਵੜ ਕੇ ਉਨ੍ਹਾਂ ਦਾ ਸਫਾਇਆ ਕਰੇਗੀ। ਉਨ੍ਹਾਂ ਕਿਹਾ, ‘ਅਸੀਂ ਅਮਰੀਕੀ ਨਾਗਰਿਕਾਂ ਅਤੇ ਅਮਰੀਕੀ ਹਿੱਤਾਂ ਦੀ ਰੱਖਿਆ ਕਰਨ ਜਾ ਰਹੇ ਹਾਂ। ਜਿੱਥੇ ਵੀ ਅੱਤਵਾਦੀ ਜ਼ਿੰਦਾ ਹੈ, ਅਸੀਂ ਉਸ ‘ਤੇ ਹਮਲਾ ਕਰਨ ਜਾ ਰਹੇ ਹਾਂ। ਅਸੀਂ ਸਾਫ਼ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਅਤੇ ਸ਼ਰਨ ਦੇ ਰਹੇ ਹਨ, ਤਾਂ ਸਾਵਧਾਨ ਰਹਿਣ।’

ਟਿਲਰਸਨ ਨੇ ਦੱਸਿਆ ਕਿ ਅਮਰੀਕਾ ਨੇ ਪਾਕਿਸਤਾਨ ਵੱਲੋਂ ਅੱਤਵਾਦ ਖਿਲਾਫ਼ ਲੜਾਈ ਵਿੱਚ ਹਮਾਇਤ ਮੰਗੇ ਜਾਣ ‘ਤੇ ‘ਬਿਨਾਂ ਸ਼ਰਤ’ ਸਹਿਯੋਗ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਬਿਨਾਂ ਸ਼ਰਤ ਸਹਿਯੋਗ ਦਿਆਂਗੇ ਅਤੇ ਉਮੀਦ ਕਰਾਂਗੇ ਕਿ ਇਸ ਦੇ ਨਤੀਜੇ ਵੀ ਸਾਹਮਣੇ ਆਉਣ।

ਰਾਸ਼ਟਰਪਤੀ ਟਰੰਪ ਵੱਲੋਂ ਨਵੀਂ ਅਫ਼ਗਾਨ ਨੀਤੀ ਦਾ ਐਲਾਨ

ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀ ਨਵੀਂ ਅਫ਼ਗਾਨ ਨੀਤੀ ਦਾ ਐਲਾਨ ਕੀਤਾ। ਹਰ ਲਿਹਾਜ ਨਾਲ ਇਹ ਨੀਤੀ ਭਾਰਤ ਦੇ ਹਿੱਤਾਂ ਤੇ ਉਮੀਦਾਂ ਮੁਤਾਬਕ ਹੈ। ਟਰੰਪ ਨੇ ਭਾਰਤ ਨੂੰ ਇੱਕ ਅਹਿਮ ਸ਼ਕਤੀ ਮੰਨਦੇ ਹੋਏ ਉਸ ਦੇ ਨਾਲ ਰਣਨੀਤਕ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦਾ ਸੱਦਾ ਦਿੱਤਾ, ਤਾਂ ਦੂਜੇ ਪਾਸੇ ਪਾਕਿਸਤਾਨ ਨੂੰ ਸਖ਼ਤ ਫਟਕਾਰ ਲਾਈ ਕਿ ਉਹ ਅੱਤਵਾਦੀਆਂ ‘ਤੇ ਪੂਰੀ ਤਰ੍ਹਾਂ ਲਗਾਮ ਨਹੀਂ ਲਾ ਰਿਹਾ। ਟਰੰਪ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਜੇਕਰ ਪਾਕਿਸਤਾਨ ਨਾ ਸੁਧਰਿਆ ਤਾਂ ਉਸ ਨੂੰ ਬਹੁਤ ਕੁਝ ਗੁਆਉਣਾ ਪੈ ਸਕਦਾ ਹੈ। ਟਰੰਪ ਨੇ ਇਹ ਸਾਫ਼ ਕਰ ਦਿੱਤਾ ਕਿ ਭਾਰਤ ਅਮਰੀਕਾ ਦੀ ਅਫ਼ਗਾਨ ਨੀਤੀ ਦਾ ਅਹਿਮ ਹਿੱਸਾ ਹੈ।

ਭਾਰਤ ਨੇ ਟਰੰਪ ਦੀ ਅਫਗਾਨ ਨੀਤੀ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਅਨੁਸਾਰ, ਅਫ਼ਗਾਨਿਸਤਾਨ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਰਾਸ਼ਟਰਪਤੀ ਟਰੰਪ ਨੇ ਜੋ ਵਚਨਬੱਧਤਾ ਵਿਖਾਈ, ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਅਫ਼ਗਾਨਿਸਤਾਨ ਵਿੱਚ ਸ਼ਾਂਤੀ ਬਹਾਲੀ ਅਤੇ ਉੱਥੋਂ ਦੇ ਸਥਾਈ ਨਗਾਰਿਕਾਂ ਦੀ ਸੁਰੱਖਿਆ, ਸਥਾਈਤਵ ਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਦਾ ਕੰਮ ਕਰਦਾ ਰਹੇਗਾ। ਭਾਰਤ ਨੇ ਸੰਕੇਤ ਦਿੱਤਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਮੁੜ ਨਿਰਮਾਣ ਦਾ ਕੰਮ ਹੋਰ ਤੇਜ਼ ਕਰੇਗਾ। ਟਰੰਪ ਨੇ ਆਪਣੀ ਨੀਤੀ ਦਾ ਐਲਾਨ ਕਰਦੇ ਹੋਏ ਭਾਰਤ ਨੂੰ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਆਰਥਿਕ ਮੱਦਦ ਹੋਰ ਵਧਾਏ।

ਰਾਸ਼ਟਰਪਤੀ ਟਰੰਪ ਦੀ ਨਵੀਂ ਅਫ਼ਗਾਨ ਨੀਤੀ ਨਾਲ ਪਾਕਿਸਤਾਨ ਸਕਤੇ ਵਿੱਚ ਹੈ। ਪਾਕਿਸਤਾਨ ਦੇ ਰਾਜਨੇਤਾਵਾਂ ਨਾਲ ਹੀ ਉੱਥੋਂ ਦੀ ਜਨਤਾ ਵੀ ਸੋਸ਼ਲ ਮੀਡੀਆ ਰਾਹੀਂ ਟਰੰਪ ਵੱਲੋਂ ਆਖੀਆਂ ਗਈਆਂ ਗੱਲਾਂ ਬੇਹੱਦ ਨਰਾਜ਼ ਹਨ। ਪਾਕਿਸਤਾਨ ਵਿੱਚ ਇਸ ਗੱਲ ਦਾ ਜ਼ਿਆਦਾ ਦੁੱਖ ਨਹੀਂ ਹੈ ਕਿ ਅਮਰੀਕਾ ਨੇ ਉਨ੍ਹਾਂ ਦੇ ਹੁਕਮਰਾਨਾਂ ਨੂੰ ਅੱਤਵਾਦ ਖਿਲਾਫ਼ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ, ਸਗੋਂ ਇਸ ਗੱਲ ਦੀ ਨਰਾਜ਼ਗੀ ਹੈ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਭਾਰਤ ਨੂੰ ਹੋਰ ਵਧ ਚੜ੍ਹ ਕੇ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

]]> http://www.punjabi.sachkahoon.com/us-warns-pakistan/feed/ 0 ਤਿੰਨ ਰਾਜਾਂ ‘ਚ 4 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਸ਼ੁਰੂ http://www.punjabi.sachkahoon.com/bypoll-election-in-three-states/ Wed, 23 Aug 2017 05:12:03 +0000 http://www.punjabi.sachkahoon.com/?p=27233 ਨਵੀਂ ਦਿੱਲੀ: ਦੇਸ਼ ਦੇ ਤਿੰਨ ਰਾਜਾਂ ਵਿੱਚ 4 ਵਿਧਾਨ ਸਭਾ ਸੀਟਾਂ ‘ਤੇ ਬੁੱਧਵਾਰ ਨੂੰ ਜਿਮਨੀ ਚੋਣ ਹੋ ਰਹੀ ਹੈ। ਚਾਰ ਸੀਟਾਂ ਵਿੱਚ ਦੋ ਸੀਟਾਂ ‘ਤੇ ਪੂਰੇ ਦੇਸ਼ ਦੀ ਨਜ਼ਰ ਰਹੇਗੀ। ਇਨ੍ਹਾਂ ਵਿੱਚ ਦਿੱਲੀ ਦੀ ਬਵਾਨਾ ਅਤੇ ਗੋਆ ਦੀ ਪਣਜੀ ਸੀਟ ਸ਼ਾਮਲ ਹੈ। ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਨੰਦਯਾਲ, ਗੋਆ ਵਿੱਚ ਪਣਜੀ ਤੇ ਵਾਲਪੋਈ ਅਤੇ ਦਿੱਲੀ ਵਿੱਚ ਬਵਾਨਾ ਵਿਧਾਨ ਸਭਾ ਸੀਟਾਂ ‘ਤੇ ਪੋਲਿੰਗ ਹੋ ਰਹੀ ਹੈ। ਇਨ੍ਹਾਂ ਜਿਮਨੀ ਚੋਣਾਂ ਦੇ ਨਤੀਜੇ 28 ਅਗਸਤ ਨੂੰ ਆਉਣਗੇ।

ਬਵਾਨਾ ਸੀਟ ‘ਤੇ ਨਜ਼ਰਾਂ

ਦਿੱਲੀ ਦੀ ਬਵਾਨਾ ਵਿਧਾਨ ਸਭਾ ਸੀਟ ‘ਤੇ ਜਿਮਨੀ ਚੋਣ ਵਿੱਚ ਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਅੱਕਰ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਵੇਦ ਪ੍ਰਕਾਸ਼ ਦੇ ਅਸਤੀਫ਼ੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਵੇਦ ਪ੍ਰਕਾਸ਼ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜਿਸ ਤੋਂ ਬਾਅਦ ਆਪ ਨੇ ਰਾਮ ਚੰਦਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉੱਕੇ ਕਾਂਗਰਸ ਵੱਲੋਂ ਸੁਰਿੰਦਰ ਕੁਮਾਰ ਚੋਣ ਲੜ ਰਹੇ ਹਨ।

ਮੁੱਖ ਮੰਤਰੀ ਮਨੋਹਰ ਵੀ ਪਾਰੀਕਰ ਚੋਣ ਮੈਦਾਨ ਵਿੱਚ

ਦਿੱਲੀ ਤੋਂ ਇਲਾਵਾ ਸਾਰੀਆਂ ਦੀਆਂ ਨਜ਼ਰ ਗੋਆ ਵਿੱਚ ਟਿਕੀਆ ਹੋਈਆਂ ਹਨ। ਇੱਥੇ ਮੁੱਖ ਮੰਤਰੀ ਮਨੋਹਰ ਪਾਰੀਕਰ ਚੋਣ ਮੈਦਾਨ ਵਿੱਚ ਹਨ। ਰੱਖਿਚਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਬਣੇ ਪਾਰਿਕਰ ਪਣਜੀ ਤੋਂ ਚੋਣ ਲੜ ਰਹੇ ਹਨ। ਮਨੋਹਰ ਪਾਰਿਕਰ ਖਿਲਾਫ਼ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਣ ਵਾਲੇ ਗਿਰੀਸ਼ ਚੰਦੋਨਕਰ ਲੜ ਰਹੇ ਹਨ। ਉੱਥੇ ਵਾਲਪੋਈ ਵਿੱਚ ਭਾਜਪਾ ਵੱਲੋਂ ਵਿਸ਼ਵਜੀਤ ਰਾਣੇ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਸਾਹਮਣੇ ਕਾਂਗਰਸ ਦੇ ਰਵੀ ਨਾਇਕ ਹਨ।

ਇਨ੍ਹਾਂ ਤਿੰਨ ਸੀਟਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੀ ਨੰਦਯਾਲ ਵਿੱਚ ਵੀ ਜਿਮਨੀ ਚੋਣ ਹੈ। ਇੱਥੇ ਵੋਟਿੰਗ ਲਈ Yuvajana Shramika Rythu Congress Party (VVPAT) ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸੀਟ ‘ਤੇ ਟੀਡੀਪੀ ਅਤੇ YSRCP ਦਰਮਿਆਨ ਸਿੱਧਾ ਮੁਕਾਬਲਾ ਹੈ।

]]>
ਕੈਫ਼ੀਅਤ ਰੇਲਗੱਡੀ ਹਾਦਸਾਗ੍ਰਸਤ, 10 ਡੱਬੇ ਲੀਹੋਂ ਲੱਥੇ, ਕਈ ਜ਼ਖ਼ਮੀ http://www.punjabi.sachkahoon.com/kaifiyat-express-derailed/ Wed, 23 Aug 2017 04:53:53 +0000 http://www.punjabi.sachkahoon.com/?p=27230 ਰੇਲਵੇ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ

ਔਰੱਈਆ: ਰੋਡੇ ਫਾਟਕ ਕੋਲ ਇੱਕ ਡੰਪਰ ਨਾਲ ਟਕਰਾਉਣ ਕਾਰਨ 12225 ਕੈਫੀਅਤ ਐਕਸਪ੍ਰੈਸ ਰੇਲਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਪਿੱਛੋਂ ਰੇਲਗੱਡੀ ਦੇ 10 ਡੱਬੇ ਲੀਹ ਤੋਂ ਲੱਥ ਗਏ। ਇਸ ਹਾਦਸੇ ਵਿੱਚ 21 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਘਟਨਾ ਦੇਰ ਰਾਤ ਕਰੀਬ 2:40 ਵਜੇ ਵਾਪਰੀ।

ਰੇਲਵੇ ਮੰਤਰਾਲੇ ਦੇ ਬੁਲਾਰੇ ਅਨਿਲ ਸਕਸੈਨਾ ਮੁਤਾਬਕ ਆਜ਼ਮਗੜ੍ਹ ਤੋਂ ਦਿੱਲੀ ਆ ਰਹੀ 12225 ਕੈਫੀਅਤ ਐਕਸਪ੍ਰੈਸ ਸਵੇਰੇ 2:40 ‘ਤੇ ਅਛਲਦਾ ਦੇ ਕੋਲ ਇੱਕ ਡੰਪਰ ਨਾਲ ਟਕਰਾਉਣ ਕਾਰਨ ਪਟੜੀ ਤੋਂ ਉੱਤਰ ਗਈ। ਅਨਿਲ ਸਕਸੈਨਾ ਮੁਤਾਬਕ ਰੇਲਵੇ ਟਰੈਕ ‘ਤੇ ਇਹ ਡੰਪਰ ਗੈਰ ਕਾਨੂੰਨੀ ਤਰੀਕੇ ਨਾਲ ਰਸਤਾ ਪਾ ਕਰ ਰਿਹਾ ਸੀ। ਇਸੇ ਸਮੇਂ ਕੈਫ਼ੀਅਤ ਐਕਸਪ੍ਰੈਸ ਲੰਘ ਰਹੀ ਸੀ। ਰੇਲਗੱਡੀ ਨੂੰ ਆਉਂਦੇ ਵੇਖ ਕੇ ਡਰਾਈਵਰ ਨੇ ਡੰਪਰ ਟਰੈਕ ‘ਤੇ ਹੀ ਛੱਡ ਦਿੱਤਾ। ਬੁਲਾਰੇ ਮੁਤਾਬਕ ਰੇਲਵੇ ਟਰੈਕ ਨੂੰ ਇਸ ਤਰ੍ਹਾਂ ਨਾਲ ਪਾਰ ਕਰਨਾ ਨਾ ਸਿਰਫ਼ ਗੈਰ ਕਾਨੂੰਨੀ ਹੈ, ਸਗੋਂ ਰੇਲ ਯਾਤਰੀਆਂ ਲਈ ਜੋਖ਼ਮ ਭਰਿਆ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਪ੍ਰਿੰਸੀਪਲ ਸਕੱਤਰ (ਗ੍ਰਹਿ) ਅਰਵਿੰਦ ਕੁਮਾਰ ਨੇ ਦੱਸਿਆ ਕਿ 74 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ 4 ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੋ ਯਾਤਰੀਆਂ ਨੂੰ ਇਟਾਵਾ ਅਤੇ 2 ਨੂੰ ਸੈਫ਼ਈ ਰੈਫ਼ਰ ਕੀਤਾ ਗਿਆ ਹੈ। ਇਹ ਰੇਲਗੱਡੀ ਆਜ਼ਮਗੜ੍ਹ ਤੋਂ ਦਿੱਲੀ ਆ ਰਹੀ ਸੀ।

ਇਸ ਹਾਦਸੇ ਕਾਰਨ ਕਾਨਪੁਰ ਤੋਂ ਦਿੱਲੀ ਰੂਟ ਦੀਆਂ ਸਾਰੀਆਂ ਰੇਲਾਂ ਦਾ ਸੰਚਾਲਨ ਬੰਦ ਹੋ ਗਿਆ ਹੈ, ਉੱਥੇ ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਾਨਪੁਰ ਸਟੇਸ਼ਨ ਮੁਖੀ ਨੇ ਦੱਸਿਆ ਕਿ ਐਕਸੀਡੈਂਟ ਦੇ ਕਾਰਨ ਰਾਜਧਾਨੀ ਦਿੱਲੀ ਸਮੇਤ 40 ਰੇਲਗੱਡੀਆਂ ਨੂੰ ਲਖਨਊ-ਮੁਰਾਦਾਬਾਦ ਰੂਟ ਰਾਹੀਂ ਦਿੱਲੀ ਭੇਜਿਆ ਜਾ ਰਿਹਾ ਹੈ। ਉੱਥੇ ਕੁਝ ਰੇਲਾਂ ਨੂੰ ਕਨੌਜ-ਫਰੂਖਾਬਾਦ ਦੇ ਰਸਤਿਓਂ ਦਿੱਲੀ ਭੇਜਿਆ ਜਾਵੇਗਾ। ਕਾਨਪੁਰ ਸੈਂਟਰਲ ਤੋਂ ਚੱਲਣ ਵਾਲੀ ਸ਼ਤਾਬਦੀ ਸਮੇਤ ਸੱਤ ਡੀਐੱਮਯੂ ਰੇਲਾਂ ਨੂੰ ਰੱਦ ਕੀਤਾ ਗਿਆ ਹੈ। ਚਾਰ ਰਾਜਧਾਨੀ ਐਕਸਪ੍ਰੈਸ ਦੇ ਨਾਲ-ਨਾਲ ਗੋਮਤੀ ਐਕਸਪ੍ਰੈਸ ਦਾ ਵੀ ਰਸਤਾ ਬਦਲਿਆ ਗਿਆ ਹੈ। ਕਾਨਪੁਰ ਵਿੱਚ ਜੋ ਰੇਲ ਖੜ੍ਹੀ ਹੋਈ ਹੈ, ਉਸ ਨੂੰ ਕਾਸਗੰਜ ਦੇ ਰਸਤੇ ਅੱਗੇ ਭੇਜਿਆ ਜਾ ਰਿਹਾ ਹੈ।

ਰੇਲ ਮੰਤਰੀ ਨੇ ਦਿੱਤੇ ਆਦੇਸ਼

ਘਟਨਾ ਤੋਂ ਬਾਅਦ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਟਵੀਟ ਕਰਦੇ ਹੋਏ ਦੱਸਿਆ, ”ਕੈਫ਼ੀਅਤ ਐਕਸਪ੍ਰੈਸ ਦੇ ਇੰਜਨ ਨਾਲ ਇੱਕ ਡੰਪਰ ਟਕਰਾ ਗਿਆ, ਜਿਸ ਕਾਰਨ ਰੇਲ ਦੇ ਕੋਚ ਪਟੜੀ ਤੋਂ ਉੱਤਰ ਗਏ। ਕੁਝ ਯਾਰਤੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੈਂ ਨਿੱਜੀ ਤੌਰ ‘ਤੇ ਹਾਲਾਤ ਅਤੇ ਰਾਹਤ ਕਾਰਜਾਂ ‘ਤੇ ਨਜ਼ਰ ਰੱਖ ਰਿਹਾ ਹਾਂ। ਮੈਂ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਪਹੁੰਚਣ ਦਾ ਨਿਰਦੇਸ਼ ਦਿੱਤਾ ਹੈ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

]]>
ਇਟਲੀ ਦੇ ਈਸਚਆ ਟਾਪੂ ‘ਤੇ ਭੂਚਾਲ ਦੇ ਝਟਕੇ http://www.punjabi.sachkahoon.com/earthquake-in-christian-island/ Tue, 22 Aug 2017 15:25:10 +0000 http://www.punjabi.sachkahoon.com/?p=27077 ਇੱਕ ਮੌਤ, ਕਈ ਮਕਾਨ ਡਿੱਗੇ

ਰੋਮ:ਇਟਲੀ ਦੇ ਈਸਚਆ ਦੀਪ ‘ਤੇ ਭੂਚਾਲ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਢੇਰੀ ਹੋਏ ਮਕਾਨਾਂ ਦੇ ਮਲਬੇ ‘ਚ ਬੱਚਿਆਂ ਸਮੇਤ ਲਗਭਗ ਅੱਧਾ ਦਰਜਨ ਵਿਅਕਤੀ ਫਸੇ ਹੋਏ ਹਨ ਰਿਜ਼ਾਰਟ ਲਈ ਮਸ਼ਹੂਰ ਇਹ ਦੀਪ ਸੈਲਾਨੀਆਂ ਦਾ ਪਸੰਦੀਦਾ ਹੈ ਅਤੇ ਫਿਲਹਾਲ ਇੱਥੇ ਵੱਡੀ ਗਿਣਤੀ ‘ਚ ਸੈਲਾਨੀ ਆਏ ਹੋਏ ਹਨ ਪੁਲਿਸ ਨੇ ਦੱਸਿਆ ਕਿ ਮਲਬੇ ‘ਚ ਫਸੇ ਹੋਏ ਵਿਅਕਤੀਆਂ ‘ਚੋਂ ਇੱਕ ਨੂੰ ਛੱਡ ਕੇ ਸਾਰੇ ਬਚਾਅ ਕਰਮੀਆਂ ਨੂੰ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਏ ਜਾਣ ਦੀ ਉਮੀਦ ਹੈ

ਫਾਈਨੇਸ਼ੀਅਲ ਪੁਲਿਸ ਨੇ ਗਿਓਵਾਨੀ ਸਲੇਰਨੋ ਨੇ ਦੱਸਿਆ ਕਿ ਹਾਲਾਂਕਿ ਮਲਬੇ ‘ਚ ਫਸਿਆ ਇੱਕ ਵਿਅਕਤੀ ਬਚਾਅ ਕਰਮੀ ਨੂੰ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਹੈ ਇਸ ਲਈ ਅਜਿਹਾ ਖਦਸ਼ਾ ਹੈ ਕਿ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਇਟਲੀ ਦੇ ਕੌਮੀ ਜਵਾਲਾਮੁਖੀ ਵਿਗਿਆਨ ਸੰਸਥਾਨ ਨੇ ਦੱਸਿਆ ਕਿ ਭੂਚਾਲ ਕੱਲ੍ਹ ਰਾਤ 9 ਵਜੇ ਤੋਂ ਕੁਝ ਮਿੰਟ ਪਹਿਲਾਂ ਆਇਆ ਸੀ ਅਤੇ ਜ਼ਿਆਦਾਤਰ ਲੋਕ ਉਸ ਸਮੇਂ ਖਾਣਾ ਖਾ ਰਹੇ ਸਨ

ਲਗਭਗ ਅੱਧਾ ਦਰਜਨ ਵਿਅਕਤੀ ਮਲਬੇ ਹੇਠ ਦਬੇ

ਦੀਪ ਦੇ ਉੱਤਰ ‘ਚ ਸਥਿਤ ਕੈਸਾਮਿਸੀਓਲਾ ਇਲਾਕਾ ਭੂਚਾਲ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਭੂਚਾਲ ਦੀ ਤੀਬਰਤਾ ਸਬੰਧੀ ਵੱਖ-ਵੱਖ ਏਜੰਸੀਆਂ ਦੇ ਅੰਕੜਿਆਂ ‘ਚ ਫਰਕ ਹੈ ਇਟਲੀ ਦੇ ਕੌਮੀ ਜਵਾਲਾਮੁਖੀ ਵਿਗਿਆਨ ਸੰਸਥਾਨ ਨੇ ਭੂਚਾਲ ਦੀ ਤੀਬਰਤਾ 3.6 ਦੱਸੀ ਹੈ ਉੱਥੇ ਯੂਐਸ ਜਿਓਲਾਜੀਕਲ ਸਰਵੇ ਅਤੇ  ਯੂਰਪੀਅਨ-ਮੈਡੀਟਰੇਨਿਅਨ ਸਿਸਮੋਲਾਜੀਕਲ ਸੈਂਟਰ ਮੁਤਾਬਕ ਭੂਚਾਲ ਦੀ ਤੀਬਰਤਾ 4.3 ਸੀ ਸਾਰੀਆਂ ਏਜੰਸੀਆਂ ਨੇ ਭੂਚਾਲ ਦਾ ਕੇਂਦਰ ਈਸਚਆ ਦੇ ਤੱਟੀ ਹਿੱਸੇ ‘ਚ 10 ਕਿਲੋਮੀਟਰ ਦੀ ਡੂੰਘਾਈ ‘ਚ ਦੱਸਿਆ ਹੈ ਇੱਕ ਹੋਟਲ ਅਤੇ ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ

ਰਿਜੋਲੀ ਹਸਪਤਾਲ ਦੇ ਇੱਕ ਡਾਕਟਰ ਰਾਬਰਟੋ ਕੇਲੋਕਾ ਨੇ ਨਿਊਜ਼ ਚੈਨਲ ਸਕਾਈ ਟੀਜੀ24 ਨੂੰ ਦੱਸਿਆ ਕਿ ਹਸਪਤਾਲ ਦੇ ਮੈਦਾਨ ‘ਤੇ ਬਣਾਏ ਗਏ ਅਸਥਾਈ ਐਮਰਜੰਸੀ ਰੂਮ ‘ਚ ਮਾਮੂਲੀ ਰੂਪ ਨਾਲ ਜ਼ਖਮੀ ਲਗਭਗ 20 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਸਥਿਤੀ ਕੰਟਰੋਲ ‘ਚ ਹੈ

]]>
ਵਿਅਤਨਾਮ: ਹੈਰੋਇਨ ਲਿਜਾਣ ਦੇ ਮਾਮਲੇ ‘ਚ ਚਾਰ ਨੂੰ ਸਜ਼ਾ-ਏ-ਮੌਤ http://www.punjabi.sachkahoon.com/four-people-sentenced-to-death-in-case-of-heroin/ Tue, 22 Aug 2017 14:59:14 +0000 http://www.punjabi.sachkahoon.com/?p=27072 ਅਦਾਲਤ ਨੇ ਸੁਣਾਇਆ ਫੈਸਲਾ

ਹਨੋਈ: ਹਨੋਈ ਦੀ ਇੱਕ ਅਦਾਲਤ ਨੇ ਹੈਰੋਇਨ ਲਿਜਾਣ ਦੇ ਦੋਸ਼ ‘ਚ ਚਾਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ  ਸਰਕਾਰੀ ਨਿਊਜ਼ ਪੇਪਰ ਕੈਪੀਟਲ ਪੁਲਿਸ ‘ਚ ਕਿਹਾ ਗਿਆ ਹੈ ਕਿ ਗਿਰੋਹ ਦੇ ਸਰਗਨਾ ਤ੍ਰਾਨ ਥਾਨ ਦੋਂਗ (26) ਅਤੇ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਸਾਲ 2015 ਦੇ 20 ਕਿਲੋਗ੍ਰਾਮ ਹੈਰੋਇਨ ਲਿਜਾਣ ਦੇ ਮਾਮਲੇ ‘ਚ ਇੱਕ ਸੁਣਵਾਈ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ

ਇਸ ਗਿਰੋਹ ਦਾ ਭਾਂਡਾਫੋੜ ਪਿਛਲੇ ਸਾਲ ਅਪਰੈਲ ‘ਚ ਹੋਇਆ ਸੀ ਵਿਅਤਨਾਮ ‘ਚ ਨਸ਼ੀਲੇ ਪਦਾਰਥ ਸਬੰਧੀ ਕੁਝ ਕਾਨੂੰਨ ਵਿਸ਼ਵ ‘ਚ ਸਭ ਤੋਂ ਸਖ਼ਤ ਹਨ ਇਨ੍ਹਾਂ ਅਨੁਸਾਰ ਸਿਰਫ 100 ਗ੍ਰਾਮ ਹੈਰੋਇਨ ਜਾਂ 20 ਕਿਗ੍ਰਾ ਅਫੀਮ ਰੱਖਣ, ਲਿਜਾਣ ਜਾਂ ਉਸਦੀ ਤਸਕਰੀ ਕਰਨ ‘ਤੇ ਮੌਤ ਦੀ ਸਜ਼ਾ ਦੀ ਤਜਵੀਜ਼ ਹੈ ਦੇਸ਼ ‘ਚ ਹਾਲੇ ਤੱਕ ਜਾਨਲੇਵਾ ਇੰਜੈਕਸ਼ਨ ਲਾ ਦਿੱਤੀ ਗਈ ਮੌਤ ਦੀ ਸ਼ਜਾ ਦੇ ਅੰਕੜਿਆਂ ਦੀ ਜਾਣਕਾਰੀ ਮੌਜ਼ੂਦ ਨਹੀਂ ਹੈ, ਪਰ ਮੌਤ ਦੀ ਸਜ਼ਾ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ‘ਚ ਹੀ ਦਿੱਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

]]>
ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ http://www.punjabi.sachkahoon.com/dr-surjit-patar-nominated-as-chairman/ Tue, 22 Aug 2017 14:31:48 +0000 http://www.punjabi.sachkahoon.com/?p=27069 ਨੇ ਹਲੀਮੀ ਨਾਲ ਪੰਜਾਬ ਸਰਕਾਰ ਦਾ ਫੈਸਲਾ ਸਵਿਕਾਰਿਆ

ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਸੰਬੰਧੀ ਡਾ. ਪਾਤਰ ਨੂੰ ਨਿਯੁਕਤੀ ਪੱਤਰ ਅੱਜ ਸੱਭਿਆਚਾਰ ਤੇ ਸੈਰ ਸਪਾਟਾ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨਾਂ ਦੇ ਘਰ ਜਾ ਕੇ ਸਤਿਕਾਰ ਸਹਿਤ ਸੌਂਪਿਆ। ਡਾ. ਸੁਰਜੀਤ ਪਾਤਰ ਨੇ ਇਸ ਨਿਯੁਕਤੀ ਲਈ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉਥੇ ਉਮੀਦ ਜਤਾਈ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜੀ ਕਰਕੇ ਪੰਜਾਬੀ ਕਲਾ, ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿੱਤ ਕਰਨ ਵਿੱਚ ਸਮਰਪਿਤ ਹੋ ਕੇ ਯੋਗਦਾਨ ਦੇਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦੀ ਉਚ ਦੁਮਾਲੜੀ ਸ਼ਖ਼ਸੀਅਤ ਹਨ, ਜਿਨਾਂ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਿਯੁਕਤੀ ਸਵਿਕਾਰ ਕਰ ਕੇ ਪੰਜਾਬ ਸਰਕਾਰ ਦਾ ਮਾਣ ਵਧਾਇਆ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਲੇ ਇੱਕ ਮਹੀਨੇ ਵਿੱਚ ਪੰਜਾਬੀ ਕਲਾ ਅਤੇ ਸੱਭਿਆਚਾਰ ਦੀ ਬਕਾਇਦਾ ਪਾਰਲੀਮੈਂਟ ਸਿਰਜੀ ਜਾਵੇ, ਜਿਸ ਵਿੱਚ ਪੰਜਾਬੀ ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਕਾਰਾਤਮਕ ਵਿਚਾਰਾਂ ਕੀਤੀਆਂ ਜਾ ਸਕਣ। ਸ੍ਰ. ਸਿੱਧੂ ਨੇ ਪੱਛਮੀ ਸੱਭਿਆਚਾਰ ਬਾਰੇ ਲੋਕਾਂ ਵੱਲੋਂ ਪਾਏ ਜਾ ਰਹੇ ਰਾਵ ਰੌਲ਼ੇ ਨੂੰ ਪਾਸੇ ਕਰਦਿਆਂ ਦ੍ਰਿੜਤਾ ਨਾਲ ਕਿਹਾ ਕਿ ਪੰਜਾਬੀ ਕਿਸੇ ਵੀ ਸੱਭਿਆਚਾਰ ਦੇ ਵਿਰੋਧੀ ਨਹੀਂ, ਬਲਕਿ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਸਮਰੱਥ ਹਨ।

ਕੋਨੇ-ਕੋਨੇ ਵਿੱਚ ਕਰਵਾਵਾਂਗੇ ਸੰਗੀਤ, ਕਵਿਤਾ ਅਤੇ ਗਾਇਨ ਆਦਿ ਮੁਕਾਬਲੇ

ਡਾ. ਸੁਰਜੀਤ ਪਾਤਰ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਿਯੁਕਤੀ ਦਾ ਪੰਜਾਬ ਸਰਕਾਰ ਦਾ ਫੈਸਲਾ ਬੜੀ ਹਲੀਮੀ ਨਾਲ ਸਵੀਕਾਰ ਕਰਦਿਆਂ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੱਭਿਆਚਾਰ ਅਤੇ ਸੈਰ ਸਪਾਟਾ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬੀ ਕਲਾ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜੀ ਕਰਕੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿੱਤ ਕਰਨ ਵਿੱਚ ਸਮਰਪਿਤ ਹੋ ਕੇ ਯੋਗਦਾਨ ਦੇਣਗੇ। ਉਨਾਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਸੰਗੀਤ, ਕਵਿਤਾ ਅਤੇ ਗਾਇਨ ਆਦਿ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਕਲਾ ਅਤੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਇਸ ਦਾ ਦਾਇਰਾ ਹੋਰ ਵਿਸ਼ਾਲ ਹੋ ਸਕੇ।

ਇਸ ਮੌਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ ਤੇ ਸੁਰਿੰਦਰ ਡਾਬਰ, ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਨਗਰ ਨਿਗਮ ਦੇ ਕਮਿਸ਼ਨਰ ਜਸਕਿਰਨ ਸਿੰਘ, ਲੋਕ ਗਾਇਕ ਪੰਮੀ ਬਾਈ, ਐੱਸ. ਡੀ. ਐੱਮ. ਸ੍ਰ. ਦਮਨਜੀਤ ਸਿੰਘ ਮਾਨ, ਸੰਯੁਕਤ ਕਮਿਸ਼ਨਰ ਨਗਰ ਨਿਗਮ ਕੁਲਪ੍ਰੀਤ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

]]>
ਡੋਨਾਲਡ ਟਰੰਪ ਦੀ ਪਾਕਿ ਨੂੰ ਚਿਤਾਵਨੀ http://www.punjabi.sachkahoon.com/trump-warns-pakistan/ Tue, 22 Aug 2017 13:55:09 +0000 http://www.punjabi.sachkahoon.com/?p=27065 ਅੱਤਵਾਦੀਆਂ ਨੂੰ ਪਨਾਹ ਦੇਣਾ ਬਹੁਤ ਮਹਿੰਗਾ ਪਵੇਗਾ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ‘ਤੇ ਆਪਣੀ ਰਣਨੀਤੀ ਦਾ ਖੁਲਾਸਾ ਕਰਦਿਆਂ ਅਰਾਜਕਤਾ ਪੈਦਾ ਕਰਨ ਵਾਲੇ ਏਜੰਟਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ‘ਤੇ ਨਿਸ਼ਾਨਾ ਵਿੰਨ੍ਹਿਆਂ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਸ ‘ਤੇ ਰੋਕ ਨਹੀਂ ਲਾਉਂਦਾ ਹੈ ਤਾਂ ਉਸ ਨੂੰ ਬਹੁਤ ਮਹਿੰਗਾ ਪਵੇਗਾ ਕਮਾਂਡਰ-ਇਨ-ਚੀਫ ਦੇ ਤੌਰ ‘ਤੇ ਪਹਿਲੀ ਵਾਰ ਪ੍ਰਾਈਮ ਟਾਈਮ ‘ਚ ਟੈਲੀਵਿਜਨ ‘ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਟਰੰਪ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦੇਣ ਲਈ ਪਾਕਿਸਤਾਨ ‘ਤੇ ਜੰਮ ਕੇ ਬਰਸੇ

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਅਰਬਾਂ ਡਾਲਰ ਦੀ ਆਰਥਿਕ ਮੱਦਦ ਮਿਲਦੀ ਹੈ ਪਰ ਉਹ ਅੱਤਵਾਦੀਆਂ ਨੂੰ ਲਗਾਤਾਰ ਸ਼ਰਨ ਦਿੰਦਾ ਰਿਹਾ ਹੈ ਟਰੰਪ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾਂ ਅਸ਼ਾਂਤੀ, ਹਿੰਸਾ ਅਤੇ ਅੱਤਵਾਦ ਦੇ ਏਜੰਟਾਂ ਨੂੰ ਪਨਾਹ ਦਿੰਦਾ ਹੈ ਖਤਰਾ ਹੋਰ ਵੀ ਵਧ ਗਿਆ ਹੈ, ਕਿਉਂਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਪਰਮਾਣੂ ਸੰਪੰਨ ਦੇਸ਼ ਹਨ ਜਿਨ੍ਹਾਂ ਦਰਮਿਆਨ ਤਣਾਅਪੂਰਨ ਸਬੰਧਾਂ ਦੇ ਸੰਘਰਸ਼ ‘ਚ ਬਦਲਣ ਦਾ ਖਤਰਾ ਹੈ ਅਤੇ ਅਜਿਹਾ ਹੋ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਸਮੁੱਚੀ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ‘ਚ ਅਮਰੀਕੀ ਰਣਨੀਤੀ ‘ਚ ਵਿਆਪਕ ਬਦਲਾਅ ਕੀਤਾ ਜਾਵੇਗਾ

ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਰਣਨੀਤੀ ਦਾ ਅਗਲਾ ਸਤੰਭ ਪਾਕਿਸਤਾਨ ਪ੍ਰਤੀ ਅਮਰੀਕਾ ਦੇ ਨਜ਼ਰੀਏ ‘ਚ ਬਦਲਾਅ ਹੈ ਰਾਸ਼ਟਰਪਤੀ ਨੇ ਅੱਤਵਾਦੀ ਸਮੂਹਾਂ ਨੂੰ ਸਮਰਥਨ ਦੇਣਾ ਜਾਰੀ ਰੱਖਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਜਿਹਾ ਕਰਨਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ

ਪਾਕਿਸਤਾਨ ਕੋਲ ਗਵਾਉਣ ਲਈ ਬਹੁਤ ਕੁਝ

ਟਰੰਪ ਨੇ ਕਿਹਾ ਕਿ ਅਸੀਂ ਅੱਤਵਾਦੀ ਸੰਗਠਨਾਂ, ਤਾਲਿਬਾਨ ਅਤੇ ਖੇਤਰ ਅਤੇ ਇਸ ਤੋਂ ਅੱਗੇ ਵੀ ਖਤਰਾ ਪੈਦਾ ਕਰਨ ਵਾਲੇ ਹੋਰ ਸਮੂਹਾਂ ਨੂੰ ਪਾਕਿਸਤਾਨ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਪਨਾਹਗਾਹਾਂ ਸਬੰਧੀ ਹੁਣ ਖਾਮੋਸ਼ ਨਹੀਂ ਰਹਿ ਸਕਦੇ ਪਾਕਿਸਤਾਨ ਨੂੰ ਸਪੱਸ਼ਟ ਚਿਤਾਵਨੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ  ਪਾਕਿਸਤਾਨ ਕੋਲ ਅਫਗਾਨਿਸਤਾਨ ‘ਚ ਸਾਡੀ ਕੋਸ਼ਿਸ਼ ‘ਚ ਸਾਂਝੀਦਾਰ ਬਣ ਕੇ ਹਾਸਲ ਕਰਨ ਲਈ ਬਹੁਤ ਕੁਝ ਹੈ, ਪਰ ਅੱਤਵਾਦੀਆਂ ਨੂੰ ਸ਼ਰਨ ਦੇਣਾ ਜਾਰੀ ਰੱਖਣ ‘ਤੇ ਉਸ ਕੋਲ ਗਵਾਉਣ ਲਈ ਵੀ ਬਹੁਤ ਕੁਝ ਹੈ

ਅਫਗਾਨਿਸਤਾਨ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ

ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਅਫਗਾਨਿਸਤਾਨ ‘ਚ ਸ਼ਾਂਤੀ ਅਤੇ ਸਿਥਰਤਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਆਰਥਿਕ ਖੇਤਰ ‘ਚ ਹੋਰ ਯੋਗਦਾਨ ਦੇਵੇ ਅਸੀਂ ਅਫਗਾਨਿਸਤਾਨ ‘ਚ ਸਥਿਰਤਾ ਲਿਆਉਣ ‘ਚ ਭਾਰਤ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ ਪਰ ਭਾਰਤ ਅਮਰੀਕਾ ਨਾਲ ਵਪਾਰ ਤੋਂ ਅਰਬਾਂ ਡਾਲਰ ਕਮਾਉਂਦਾ ਹੈ ਅਤੇ ਅਸੀਂ  ਚਾਹੁੰਦੇ ਹਾਂ ਕਿ ਉਹ ਅਫਗਾਨਿਸਤਾਨ ਦੇ ਸਬੰਧ ‘ਚ, ਖਾਸ ਤੌਰ ‘ਤੇ ਆਰਥਿਕ ਸਹਿਯੋਗ ਅਤੇ ਵਿਕਾਸ ਦੇ ਖੇਤਰ ‘ਚ ਸਾਡੀ ਹੋਰ ਮੱਦਦ ਕਰੇ

ਅਮਰੀਕੀ ਮੱਦਦ ਦੀ ਹੋ ਰਹੀ ਗਲਤ ਵਰਤੋਂ

ਟਰੰਪ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨੂੰ ਅਰਬਾਂ ਡਾਲਰ ਦੇ ਰਿਹਾ ਹੈ ਪਰ ਉਹ ਅਮਰੀਕਾ ਖਿਲਾਫ਼ ਲੜ ਰਹੇ ਅੱਤਵਾਦੀਆਂ ਨੂੰ ਹੀ ਪਨਾਹ ਦੇ ਰਿਹਾ ਹੈ ਪਾਕਿਸਤਾਨ ਨੇ ਕੁਝ ਅਜਿਹੇ ਸੰਗਠਨਾਂ ਨੂੰ ਸ਼ਰਨ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਜੋ ਰੋਜ਼ਾਨਾਂ ਸਾਡੇ ਲੋਕਾਂ ਨੂੰ ਮਾਰਨ ਦੀ ਸਾਜਿਸ਼ ਕਰਦੇ ਹਨ ਅਮਰੀਕਾ ਦੋ ਮਹੀਨੇ ਪਹਿਲਾਂ ਹੀ ਸੰਗਠਨ ਦੇ ਪਾਕਿਸਤਾਨ ‘ਚ ਰਹਿਣ ਵਾਲੇ ਮੁੱਖ ਸਈਅਦ ਸਲਾਹੂਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰ ਚੁੱਕਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

]]>