Breaking News

ਫਰਾਂਸ ‘ਚ ਜਸ਼ਨ:ਆਤਿਸ਼ਬਾਜ਼ੀ ਨਾਲ ਭਗਦੜ ‘ਚ 27 ਜ਼ਖ਼ਮੀ

ਅੱਤਵਾਦੀਆਂ ਦੇ ਖ਼ਦਸ਼ੇ ਕਾਰਨ ਘਬਰਾਏ ਲੋਕ

ਨਾਈਸ/ਪੈਰਿਸ, 11 ਜੁਲਾਈ

ਫਰਾਂਸ ਦੇ ਫੀਫਾ ਵਿਸ਼ਵ ਕੱਪ ਸੈਮੀਫਾਈਨਲ ‘ਚ ਜਿੱਤਣ ਦਾ ਐਲਾਨ ਹੁੰਦੇ ਹੀ ਨਾਈਸ ‘ਚ ਉਤਸ਼ਾਹਤ ਪ੍ਰਸ਼ੰਸਕਾਂ ਦੀ ਆਤਿਸ਼ਬਾਜ਼ੀ ਨਾਲ ਅਚਾਨਕ ਭਗਦੜ ਮਚ ਗਈ ਜਿਸ ਵਿੱਚ 27 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ ਹਾਲਾਂਕਿ ਪੈਰਿਸ ਸਮੇਤ ਪੂਰੇ ਦੇਸ਼ ‘ਚ ਜ਼ਬਰਦਸਤ ਜਸ਼ਨ ਮਨਾਇਆ ਗਿਆਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਫਰੈਂਚ ਰਿਵਿਏਰਾ ਦੇ ਕੰਢੇ ‘ਤੇ ਵਸੇ ਸ਼ਹਿਰ ਨਾਈਸ ‘ਚ ਫਰਾਂਸ ਦੇ ਫਾਈਨਲ ਦੀ ਖੁਸ਼ੀ ‘ਚ ਕੀਤੀ ਜਾ ਰਹੀ ਆਤਿਸ਼ਬਾਜ਼ੀ ਦੌਰਾਨ ਮਚੀ ਭਗਦੜ ‘ਚ 27 ਲੋਕ ਜ਼ਖਮੀ ਹੋ ਗਏ ਹਨ ਜ਼ਿਆਦਾਤਰ ਲੋਕਾਂ ਨੂੰ ਕੱਚ ਟੁੱਟਣ ਤੋਂ ਸੱਟ ਲੱਗੀ ਅਤੇ ਕਈ ਭਗਦੜ ਦੌਰਾਨ ਡਿੱਗ ਕੇ ਜਖ਼ਮੀ ਹੋ ਗਏ ਸਥਾਨਕ ਮੀਡੀਆ ‘ਚ ਘਟਨਾ ਸਥਾਨ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ ਜਿਸ ਵਿੱਚ ਸੁੰਨ ਖੜ੍ਹੇ ਰਾਹਗੀਰ, ਪਲਟੀਆਂ ਹੋਈਆਂ ਮੇਜ਼ ਕੁਰਸੀਆਂ, ਫਰਸ਼ ‘ਤੇ ਕੱਚ ਦੇ ਟੁੱਕੜੇ ਨਜ਼ਰ ਆ ਰਹੇ ਹਨ

 
ਇਸ ਘਟਨਾ ਨੇ ਦੋ ਸਾਲ ਪਹਿਲਾਂ ਸ਼ਹਿਰ ‘ਚ ਹੋਏ ਆਈ.ਐਸ. ਅੱਤਵਾਦੀਆਂ ਦੇ ਹਮਲੇ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਜਦੋਂ ਇੱਕ ਰੈਫਰੀਜਰੇਟਰ ਟਰੱਕ ਨੂੰ ਅੱਤਵਾਦੀ ਹਮਲਾਵਰ ਨੇ ਬਾਸਿਲੇ ਡੇ ਦੇ ਦਿਨ ਭੀੜ ‘ਤੇ ਚੜ੍ਹਾ ਦਿੱਤਾ ਸੀ ਜਿਸ ਵਿੱਚ ਕੁਚਲੇ ਜਾਣ ਨਾਲ 86 ਲੋਕਾਂ ਦੀ ਮੌਤ ਹੋ ਗਈ ਸੀ ਪ੍ਰਸ਼ੰਸਕਾਂ ਨੂੰ ਆਤਿਸ਼ਬਾਜ਼ੀ ਕਾਰਨ ਕੁਝ ਖ਼ਦਸ਼ਾ ਪੈਦਾ ਹੋ ਗਿਆ ਸੀ ਜਿਸ ਕਾਰਨ ਭਗਦੜ ਮਚ ਗਈ ਪ੍ਰਤੱਖ ਦੇਖਣ ਵਾਲਿਆਂ ਅਨੁਸਾਰ ਆਤਿਸ਼ਬਾਜ਼ੀ ਦੌਰਾਨ ਲੋਕ ਕਾਫ਼ੀ ਡਰ ਗਏ ਸਨ ਅਤੇ ਇੱਧਰ ਉੱਧਰ ਭੱਜਣ ਲੱਗੇ ਜਿਸ ਨਾਲ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਹਨ ਇਹਨਾਂ ਚੋਂ ਜ਼ਿਆਦਾਤਰ ਲੋਕਾਂ ਨੂੰ ਕੱਚ ਲੱਗਣ ਕਾਰਨ ਸੱਟ ਲੱਗੀ ਹੈ

ਬਾਕੀ ਸ਼ਹਿਰਾਂ ‘ਚ ਜਸ਼ਨ ਦੌਰਾਨ ਕੈਫੇ ਤੇ ਰੈਸਟੋਰੈਂਟਾਂ ਨੇ ਕੀਤੀ ਬੰਪਰ ਕਮਾਈ

ਇਸ ਘਟਨਾ ਨੂੰ ਛੱਡ ਦਿੱਤਾ ਜਾਵੇ ਤਾਂ ਫਰਾਂਸ ਦੀ ਰਾਜਧਾਨੀ ਪੈਰਿਸ ਸਮੇਤ ਬਾਕੀ ਸ਼ਹਿਰਾਂ ‘ਚ ਜ਼ਬਰਦਸਤ ਢੰਗ ਨਾਲ ਜਸ਼ਨ ਮਨਾਇਆ ਗਿਆ ਆਪਣੇ ਦੇਸ਼ ਦੇ ਝੰਡੇ ‘ਚ ਲਿਪਟੇ ਪ੍ਰਸ਼ੰਸਕਾਂ ਨੇ ਸੜਕਾਂ ‘ਤੇ ਇਕੱਠੇ ਹੋ ਕੇ ਕਾਰਾਂ ਦੇ ਹਾਰਨ ਵਜਾਏ ਅਤੇ ਜਸ਼ਨ ਮਨਾਉਣ ‘ਚ ਕੋਈ ਕਸਰ ਨਹੀਂ ਛੱਡੀ ਸੇਨ ਨਦੀ ਦੇ ਕੰਢੇ ‘ਤੇ ਸਿਟੀ ਹਾਲ ਦੇ ਬਾਹਰ ਫੈਨ ਜ਼ੋਨ ‘ਚ ਸਮਰਥਕਾਂ ਨੇ ਹਵਾ ‘ਚ ਰੰਗ ਬਿਰੰਗਾ ਧੂੰਆਂ ਛੱਡਿਆ ਪੈਰਿਸ ਦੀ ਮੁੱਖ ਸ਼ਾਪਿੰਗ ਸਟਰੀਟ ਚੈਂਪਸ ਅਲਿਸੇਸ ‘ਤੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਜਿਸ ਤੋਂ ਬਾਅਦ ਕੈਫੇ ਅਤੇ ਰੈਸਟੋਰੈਂਟਾਂ ‘ਚ ਤਿਲ ਰੱਖਣ ਦੀ ਜਗ੍ਹਾ ਨਹੀਂ ਸੀ ਇਹਨਾਂ ਦੁਕਾਨਾਂ ਨੇ ਇਸ ਦਿਨ ਬੰਪਰ ਕਮਾਈ ਕੀਤੀ ਹਰ ਪਾਸਿਓਂ ਇਹੀ ਆਵਾਜ਼ ਆ ਰਹੀ ਸੀ ਕਿ ਅਸੀਂ ਫਾਈਨਲ ‘ਚ ਪਹੁੰਚ ਗਏ

ਫਰਾਂਸ ਦੇ ਰਾਸ਼ਟਰਪਤੀ ਡਰੈਸਿੰਗ ਰੂਮ ਜਾ ਕੇ ਦਿੱਤੀ ਟੀਮ ਨੂੰ ਵਧਾਈ

ਸੇਂਟ ਪੀਟਰਸਬਰਗ ‘ਚ ਇਸ ਮੁਕਾਬਲੇ ਨੂੰ ਦੇਖਣ ਲਈ ਖ਼ਾਸ ਤੌਰ ‘ਤੇ ਫਰਾਂਸ ਦੇ ਰਾਸ਼ਟਰਪਤੀ ਰਾਸ਼ਟਰਪਤੀ ਏਮਾਨੁਏਲ ਮੈਕਰਾਂ ਵੀ ਮੌਜ਼ੂਦ ਸਨ ਮੈਕਰਾਂ ਆਪਣੀ ਟੀਮ ਦੀ ਜਿੱਤ ਤੋਂ ਬਾਅਦ ਆਪਣੀ ਟੀਮ ਦੇ ਡਰੈਸਿੰਗ ਰੂਮ ‘ਚ ਗਏ ਅਤੇ ਨਿੱਜੀ ਤੌਰ ‘ਤੇ ਸਾਰੇ ਖਿਡਾਰੀਆਂ ਨੂੰ  ਵਧਾਈ ਦਿੱਤੀ ਰਾਸ਼ਟਰਪਤੀ ਨੇ ਖਿਡਾਰੀਆਂ ਨੂੰ ਵਾਅਦਾ ਕੀਤਾ ਕਿ ਉਹ ਫਾਈਨਲ ਦੇਖਣ ਵੀ ਆਉਣਗੇ ਅਤੇ ਟੀਮ ਦੇ ਹੱਥਾਂ ‘ਚ ਕੱਪ ਦੇਖਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top