ਪੰਜਾਬ

ਫਸਲਾਂ ਦੇ ਖਰਾਬੇ ਦੀ ਮੁਆਵਜ਼ਾ ਰਾਸ਼ੀ ਵੰਡਣ ‘ਚ ਹੋਇਆ ਘਪਲਾ, ਤਹਿਸੀਲਦਾਰ ਸਮੇਤ ਤਿੰਨਾਂ ‘ਤੇ ਪਰਚਾ ਦਰਜ

ਲਛਮਣ ਗੁਪਤਾ ਫਰੀਦਕੋਟ 
ਪੰਜਾਬ ਸਰਕਾਰ ਵੱਲੋਂ ਫਰੀਦਕੋਟ ਜਿਲੇ ਵਿੱਚ ਸਾਉਣੀ 2013 ਵਿੱਚ ਬਾਰਿਸ਼ਾਂ ਕਾਰਨ ਬਰਬਾਦ ਹੋਈ ਫਸਲ ਦੇ ਮੁਆਵਜੇ ਵਜੋਂ ਕਿਸਾਨਾਂ ਨੂੰ ਭੇਜੀ ਮੁਆਵਜਾ ਰਾਸ਼ੀ ਨੂੰ ਵੰਡਣ ਸਮੇਂ ਕਥਿਤ ਤੌਰ ‘ਤੇ ਹੋਇਆ ਘਪਲਾ ਸਾਹਮਣੇ ਆਇਆ ਹੈ ਇਸ ਘਪਲੇ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਫਰੀਦਕੋਟ ਦੇ ਤਤਕਾਲੀ ਤਹਿਸੀਲਦਾਰ ਹਰਸਿਮਰਨ ਸਿੰਘ, ਮਾਲ ਪਟਵਾਰੀ ਮਹਿੰਦਰ ੰਿਸੰਘ ਅਤੇ ਪਿੰਡ ਮਹਿਮੂਆਣਾ ਦੇ ਨੰਬਰਦਾਰ ਲਖਵਿੰਦਰ ੰਿਸੰਘ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ  ਹਾਲ ਦੀ ਘੜੀ ਇਸ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਮਿਲੀ ਜਾਣਕਾਰੀ ਅਨੁਸਾਰ ਸਾਉਣੀ 2013 ਵਿੱਚ ਭਾਰੀ ਬਾਰਿਸ਼ ਕਾਰਨ ਝੋਨੇ ਅਤੇ ਨਰਮੇ ਦੀ ਫਸਲ ਖਰਾਬ ਹੋ ਗਈ ਸੀ। ਪੰਜਾਬ ਸਰਕਾਰ ਨੇ ਫਸਲਾਂ ਖਰਾਬ ਹੋਣ ਦੇ ਮੁਆਵਜੇ ਵਜੋਂ ਫਰੀਦਕੋਟ ਜਿਲੇ ਦੇ ਪਿੰਡ ਮਹਿਮੂਆਣਾ ਲਈ 21 ਲੱਖ 30 ਹਜ਼ਾਰ 621 ਰੁਪਏ ਮੁਆਵਜਾ ਰਾਸ਼ੀ ਭੇਜੀ ਸੀ ਅਤੇ ਇਹ ਪੈਸਾ ਤਹਿਸੀਲਦਾਰ ਫਰੀਦਕੋਟ ਦੇ ਖਾਤੇ ਵਿੱਚ ਜਮਾਂ ਕਰਵਾਇਆ ਗਿਆ ਸੀ। ਇਹ ਰਾਸੀ ਮਾਲ ਵਿਭਾਗ ਨੇ ਅਜਿਹੇ ਕਿਸਾਨਾਂ ਨੂੰ ਵੀ ਮੁਆਵਜੇ ਵਜੋਂ ਜਾਰੀ ਕਰ ਦਿੱਤੀ ਜਿਹੜੇ ਕਿਸਾਨ ਇਸ ਪਿੰਡ ਨਾਲ ਸੰਬੰਧਤ ਹੀ ਨਹੀਂ ਸਨ। ਮਾਲ ਵਿਭਾਗ ਦੇ ਅਧਿਕਾਰੀਆਂ ਨੇ ਨਹਿਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਾਲੀ ਜ਼ਮੀਨ ਵਿੱਚ ਫਰਜੀ ਤੌਰ ‘ਤੇ ਫਸਲਾਂ ਦਿਖਾ ਕੇ ਗਲਤ ਵਿਅਕਤੀਆਂ ਨੂੰ ਮੁਆਵਜਾ ਵੰਡ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਪੂਰੇ ਮਾਮਲੇ ਦੀ ਪੜਤਾਲ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਖਰਾਬੇ ਦਾ ਮੁਆਵਜਾ ਵੰਡਣ ਸਮੇਂ ਬੇਨਿਯਮੀਆਂ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਇਸ ਮਾਮਲੇ ਦੀ ਪੜਤਾਲ ਪੜਤਾਲ ਕੀਤੀ ਗਈ। ਵਿਜੀਲੈਂਸ ਵਿਭਾਗ ਦੀ ਰਿਪੋਰਟ ਮੁਤਾਬਿਕ ਮਾਲ ਅਧਿਕਾਰੀਆਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਪੈਸੇ ਨੂੰ ਖੁਰਦ ਬੁਰਦ ਕੀਤਾ ਹੈ। ਹਰਸਿਮਰਨ ਸਿੰਘ ਅੱਜ ਕਲ ਮੂਨਕ ਸਬ-ਡਿਵੀਜ਼ਨ ਵਿੱਚ ਤਇਨਾਤ ਹਨ। ਵਿਜੀਲੈਂਸ ਵਿਭਾਗ ਨੇ ਇਸ ਮਾਮਲੇ ‘ਚ ਤਤਕਾਲੀ ਤਹਿਸੀਲਦਾਰ ਹਰਸਿਮਰਨ ਸਿੰਘ, ਮਾਲ ਪਟਵਾਰੀ ਮਹਿੰਦਰ ੰਿਸੰਘ ਅਤੇ ਪਿੰਡ ਮਹਿਮੂਆਣਾ ਦੇ ਨੰਬਰਦਾਰ ਲਖਵਿੰਦਰ ੰਿਸੰਘ ਖਿਲਾਫ਼ ਆਈ.ਪੀ.ਸੀ. ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ  ਕਰ ਲਿਆ ਹੈ।

ਪ੍ਰਸਿੱਧ ਖਬਰਾਂ

To Top