Uncategorized

ਦੇਸ਼ ਦੀਆਂ ਇਹ ਤਿੰਨ ਧੀਆਂ ਉਡਾਉਣਗੀਆਂ ਲੜਾਕੂ ਜਹਾਜ਼

ਜੈਪੁਰ। ਰਾਜਸਥਾਨ ਦੇ ਝੁਝਨੂੰ ਜ਼ਿਲ੍ਹੇ ਦੀ ਮੋਹਨਾ ਸਿੰਘ ਸਮੇਤ ਭਾਰਤੀ ਹਵਾਈ ਫੌਜ ਦੀਆਂ ਤਿੰਨ ਲੜਕੀਆਂ ਜਲਦ ਹੀ ਲੜਾਕੂ ਜਹਾਜ਼ ਉਡਾਉਣਗੀਆਂ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਨੀਸ਼ ਓਝਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਨਾ ਸਿੰਘ, ਬਿਹਾਰ ਦੇ ਦਰਭੰਗਾ ਦੀ ਭਾਵਨਾ ਕਾਥ ਤੇ ਮੱਧ ਪ੍ਰਦੇਸ਼ ਦੀ ਸਤਨਾ ਦੀ ਅਵਨੀ ਚਤੁਰਵੇਦੀ ਨੂੰ ਅਗਾਮੀ 18 ਜੂਨ ਨੂੰ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਉਡਾਉਣ ਦਾ ਕਾਰਜਭਾਰ ਮਿਲੇਗਾ।
ਦਿੱਲੀ ਦੇ ਏਅਰਫੋਰਸ ਸਕੂਲ ਤੋਂ ਅਧਿਐਨ ਕਰਨ ਵਾਲੀ ਮੋਹਨਾ ਸਿੰਘ ਦੇ ਪਿਤਾ ਵੀ ਭਾਰਤੀ ਹਵਾਈ ਫੌਜ ‘ਚ ਹਨ। ਉਨ੍ਹਾਂ ਨੇ ਦੱਸਿਆ ਕਿ ਭਾਵਨਾ ਨੇ ਐੱਮਐੱਸ ਕਾਲਜ ਬੰਗਲੌਰ ਤੋਂ ਬੀਈ ਇਲੈਕਟ੍ਰੀਕਲ ਤੇ ਅਵਨੀ ਚਤੁਰਵੇਦੀ ਨੇ ਰਾਜਸਥਾਨ ਦੇ ਟੋਂਕ ਜ਼ਿਲ੍ਹੇ ‘ਚ ਬਨਸਥਲੀ ਵਿੱਦਿਆਪੀਠ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਹਾਸਲ ਕੀਤੀ ਹੈ।

 

ਪ੍ਰਸਿੱਧ ਖਬਰਾਂ

To Top