Breaking News

ਸੱਚ ਕਹੂੰ ਨੇ ਗੰਭੀਰਤਾ ਨਾਲ ਚੁੱਕੀ ਸੀ ਆਵਾਜ਼, ਫੁੱਟਬਾਲਰ ਨਿਤੀਸ਼ਾ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ ਪੰਜ ਲੱਖ

Football, Soccer, Footballer,Nitishanegi, Sports


ਨਵੀਂ ਦਿੱਲੀ,29 ਦਸੰਬਰ।
ਕੇਂਦਰੀ ਖੇਡ ਮੰਤਰਾਲਾ ਆਸਟਰੇਲੀਆ ‘ਚ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਵਾਲੀ ਫੁੱਟਬਾਲ ਦੀ ਨੌਜਵਾਨ ਖਿਡਾਰਨ ਨਿਤੀਸ਼ਾ ਨੇਗੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗਾ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਅੱਜ ਇਹ ਰਾਸ਼ੀ ਜਾਰੀ ਕੀਤੀ ਉਨ੍ਹਾਂ ਦੱਸਿਆ ਕਿ ਸਰਕਾਰ ਨਿਤੀਸ਼ਾ ਦੇ ਪਰਿਵਾਰਕ ਮੈਂਬਰਾਂ ਨੂੰ ਪੰਡਿਤ ਦੀਨ ਦਿਆਨ ਉਪਾਧਿਆਏ ਰਾਸ਼ਟਰੀ ਖਿਡਾਰੀ ਕਲਿਆਣ ਫੰਡ ‘ਚੋਂ ਪੰਜ ਲੱਖ ਰੁਪਏ ਦੀ ਸਹਾਇਤਾ ਦੇਵੇਗੀ

ਪੂਰਬੀ ਦਿੱਲੀ ਦੇ ਖਿਚੜੀਪੁਰ ਦੀ ਰਹਿਣ ਵਾਲੀ ਫੁਟਬਾਲ ਖਿਡਾਰਨ ਨਿਤੀਸ਼ਾ ਦੀ ਇਸੇ ਸਾਲ 10 ਸਤੰਬਰ ਨੂੰ ਆਸਟਰੇਲੀਆ ਦੇ ਏਡਿਲੇਡ ‘ਚ ਗਲੇਨੇਲਗ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ ਸਰਕਾਰ ਦੀ ਇਸ ਯੋਜਨ ਤਹਿਤ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਆਰਥਿਕ ਮੱਦਦ ਜਾਂ ਖਿਡਾਰੀਆਂ ਨੂੰ ਟਰੇਨਿੰਗ ਜਾਂ ਟੂਰਨਾਮੈਂਟ ਦੌਰਾਨ ਸੱਟ ਵੱਜਣ ਜਾਂ ਕਿਸੇ ਹਾਦਸੇ ਦਾ ਸ਼ਿਕਾਰ ਹੋਣ ‘ਤੇ ਉਨ੍ਹਾਂ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਵੱਧ ਤੋਂ ਵੱਧ ਪੰਜ ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਾਈ ਜਾਂਦੀ ਹੈ

ਗੌਰਤਲਬ ਹੈ ਕਿ ਆਸਟਰੇਲੀਆ ‘ਚ ਹੋਈਆਂ ਪੈਸੇਫਿਕ ਸਕੂਲ ਖੇਡਾਂ ‘ਚ ਹਿੱਸਾ ਲੈਣ ਗਈ ਭਾਰਤੀ ਟੀਮ ਦਾ ਹਿੱਸਾ ਰਹੀ ਨਿਤੀਸ਼ਾ ਪੰਜ ਹੋਰ ਫੁਟਬਾਲ ਖਿਡਾਰਨਾਂ ਨਾਲ ਸਮੁੰਦਰ ਤੱਟ ‘ਤੇ ਗਈ ਸੀ ਇਸੇ ਦੌਰਾਨ ਸਮੁੰਦਰ ਵਿੱਚ ਡੁੱਬ ਗਈ ਬਚਾਅ ਟੀਮ ਨੇ ਚਾਰ ਖਿਡਾਰਨਾਂ ਨੂੰ ਤਾਂ ਸਹੀ ਸਲਾਮਤ ਕੱਢ ਲਿਆ ਪਰ ਨਿਤੀਸ਼ਾ ਦੀ ਲਾਸ਼ ਅਗਲੇ ਦਿਨ ਮਿਲੀ ਸੀ

‘ਸੱਚ ਕਹੂੰ’ ਨੇ ਗੰਭੀਰਤਾ ਨਾਲ ਉਠਾਈ ਸੀ ਅਵਾਜ਼

ਦੱਸ ਦਈਏ ਕਿ ਉਭਰਦੀ ਹੋਈ ਫੁਟਬਾਲ ਦੀ ਖਿਡਾਰਨ ਨਿਤੀਸ਼ਾ ਦੀ ਮੌਤ ਮਾਮਲੇ ਨੂੰ ‘ਸੱਚ ਕਹੂੰ’ ਦੀ ਇਸ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਰਿਸਪੌਂਸ ਮਿਲਿਆ ਅਤੇ ਲੋਕਾਂ ਨੇ ਇਸ ਨੂੰ ਅੱਗੇ ਦੀ ਅੱਗੇ ਸ਼ੇਅਰ ਵੀ ਕੀਤਾ ‘ਸੱਚ ਕਹੂੰ’  ਦਾ ਇਸ ਉਪਰਾਲਾ ਰੰਗ ਲਿਆਇਆ ਅਤੇ ਆਸਟਰੇਲੀਆ ‘ਚ ਹਾਦਸੇ ਦਾ ਸ਼ਿਕਾਰ ਹੋਈ ਹੋਣਹਾਰ ਫੁਟਬਾਲ ਖਿਡਾਰਨ ਨਿਤੀਸ਼ਾ ਨੇਗੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਕੇਂਦਰੀ ਖੇਡ ਮੰਤਰਾਲੇ ਵੱਲੋਂ ਜਾਰੀ ਹੋਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top