ਕੁੱਲ ਜਹਾਨ

501 ਰੁਪਏ ‘ਚ ਮੋਬਾਇਲ ਦੇਣ ਵਾਲੀ ਕੰਪਨੀ ਚੈਂਪ1ਇੰਡੀਆ ਦੀ ਫਲੈਸ਼ ਸੇਲ ਮੁਲਤਵੀ

ਸਰਸਾ, (ਸੱਚ ਕਹੂੰ ਨਿਊਜ਼)। ਲੋਕਾਂ ਨੂੰ 251 ਰੁਪਏ ‘ਚ ਸਮਾਰਟ ਫੋਨ ਮੁਹੱਈਆ ਕਰਵਾਉਣ ਵਾਲੀ ਫ੍ਰੀਡਮ 251  ਕੰਪਨੀ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ ਚੈਂਪ 1 ਇੰਡੀਆ ਨੇ ਆਪਣੇ ਗਾਹਕਾਂ ਨੂੰ 501 ਰੁਪਏ ਸਮਾਰਟ ਫੋਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਲਈ ਉਸ ਨੇ ਅੱਜ 2 ਸਤੰਬਰ ਨੂੰ 11 ਵਜੇ ਫਲੈਸ਼ ਸੇਲ ਲਾਉਣੀ ਸੀ, ਜਿਸ ਤਹਿਤ ਰਜਿਸਟ੍ਰੇਸ਼ਨ ਕਰਨ ਵਾਲੇ ਆਪਣੇ ਗਾਹਕਾਂ ਨੂੰ ਉਨ੍ਹਾਂ ਨੇ 501 ਰੁਪਏ ‘ਚ ਸਮਾਰਟ ਫੋਨ ਮੁਹੱਈਆ ਕਰਵਾਉਣਾ ਸੀ। ਪਰ ਸਸਤੇ ਸਮਾਰਟਫੋਨ ਦੀ ਆਸ ਲਾਈ ਬੈਠੇ ਲੋਕਾਂ ਨੂੰ ਕੰਪਨੀ ਨੇ ਨਿਰਾਸ਼ ਕੀਤਾ ਹੈ। ਚੈਂਪ1ਇੰਡੀਆ ਕੰਪਨੀ 501 ਰੁਪਏ ‘ਚ ਫੋਨ ਮੁਹੱਈਆ ਕਰਵਾਉਣ ਨੂੰ ਲੈ ਕੇ ਕਾਫ਼ੀ ਚਰਚਾ ‘ਚ ਸੀ ਅਤੇ ਲੋਕ ਇਸ ਦਾ ਬੇਸਬਰੀ ਨਾਲ ਇੰਤਰਾਜ਼ ਕਰ ਰਹੇ ਸਨ।
ਬੀਤੇ ਦਿਨ ਕੰਪਨੀ ਵੱਲੋਂ ਕੁਝ ਸਮੇਂ ਲਈ ਆਪਣੀ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਜਿਸ ਤਹਿਤ ਕੰਪਨੀ ਦਾ ਮੋਬਾਇਲ ਖ਼ਰੀਦਣ ਲਈ ਉਸ ਦਾ ਗਾਹਕ ਬਣਨਾ ਜ਼ਰੂਰੀ ਸੀ। ਇਸ ਲਈ ਗਾਹਕ ਨੂੰ ਕੰਪਨੀ ਦੀ ਇੱਕ ਐਪਲੀਕੇਸ਼ਨ 51 ਰੁਪਏ ‘ਚ ਆਨਲਾਈਨ ਖ਼ਰੀਦਣੀ ਲਾਜ਼ਮੀ ਸੀ, ਜਿਸ ਤਹਿਤ ਗਾਹਕ ਕੋਲ ਇੱਕ ਆਰਡਰ ਨੰਬਰ ਆਉਂਦਾ ਸੀ ਜਿਸ ਨੂੰ ਅੱਜ 2 ਸਤੰਬਰ ਦੀ ਫਲੈਸ਼ ਸੇਲ ਲਈ ਵਰਤਿਆ ਜਾ ਸਕਦਾ ਸੀ। ਸੂਤਰਾਂ ਅਨੁਸਾਰ ਕਈ ਗਾਹਕਾਂ ਨੇ ਆਨਲਾਈਨ 51 ਰੁਪਏ ਪੇਮੈਂਟ ਦੇ ਕੇ ਇਸ ਦਾ ਆਰਡਰ ਨੰਬਰ ਵੀ ਲੈ ਲਿਆ ਸੀ।
ਕੰਪਨੀ ਨੇ ਸਸਤੇ ਫੋਨ ਦੀ ਆਸ ਲਾਈ ਬੈਠੇ ਲੋਕਾਂ ਨੂੰ ਫਿਰ ਨਿਸ਼ਾਰ ਕੀਤਾ ਹੈ।
ਫਿਲਹਾਲ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਇੱਕ ਮੈਸਿਜ ਪਾ ਕੇ ਕਿ ‘ਤਕਨੀਕੀ ਕਾਰਨਾਂ ਕਰਕੇ ਚੈਂਪ1ਇੰਡੀਆ ਮੋਬਾਇਲ ਦੀ ਫਲੈਸ਼ ਸੇਲ ਮੁਲਤਵੀ ਕੀਤੀ ਜਾਂਦੀ ਹੈ, ਕੰਪਨੀ ਜਲਦ ਹੀ ਫਲੈਸ਼ ਸੇਲ ਲੈ ਕੇ ਹਾਜ਼ਰ ਹੋਵੇਗੀ’ ਗਾਹਕਾਂ ਤੋਂ ਇੱਕ ਵਾਰੀ ਤਾਂ ਖਹਿੜਾ ਛੁਡਾ ਲਿਆ ਹੈ।

ਪ੍ਰਸਿੱਧ ਖਬਰਾਂ

To Top