ਦੇਸ਼

ਹੁਣ ਕੇਜਰੀ ਦਾ ਮਜੀਠੀਆ ਖਿਲਾਫ਼ ਫਲੈਕਸ ਵਾਰ

ਸਮਾਣਾ ਵਿਖੇ ਲੱਗਿਆ ਹੋਇਆ ਆਮ ਆਦਮੀ ਪਾਰਟੀ ਵੱਲੋਂ ਮਜੀਠਿਆ ਖਿਲਾਫ਼ ਫਲੈਕਸ ਬੋਰਡ
  • ਫਲੈਕਸਾਂ ‘ਤੇ ਲਿਖਿਆ ਜਾ ਰਿਹੈ ”ਮੈ ਇੱਕ ਵਾਰ ਨਹੀਂ ਹਜ਼ਾਰ ਵਾਰ ਕਹੂੰਗਾ ਕਿ ਬਿਕਰਮ ਮਜੀਠਿਆ ਚਿੱਟੇ ਦਾ ਤਸਕਰ ਹੈ”
  • ਆਮ ਆਦਮੀ ਪਾਰਟੀ ਲਗਾ ਰਹੀਂ ਪੰਜਾਬ ਭਰ ਵਿੱਚ ਇਹ ਫਲੈਕਸ਼ ਬੋਰਡ
  • ਹਰ ਹਲਕੇ ਵਿੱਚ ਲੱਗਣਗੇ 50 ਤੋਂ 100 ਫਲੈਕਸ ਬੋਰਡ
  • ਅਰਵਿੰਦ ਕੇਜਰੀਵਾਲ ਦੇ ਕਹਿਣ ‘ਤੇ ਲਗਾਏ ਜਾ ਰਹੇ ਪੰਜਾਬ ਭਰ ਵਿੱਚ ਮਜੀਠਿਆ ਖ਼ਿਲਾਫ਼ ਇਹ ਬੋਰਡ

ਚੰਡੀਗੜ,  (ਅਸ਼ਵਨੀ ਚਾਵਲਾ)। ”ਮੈ ਇੱਕ ਵਾਰ ਨਹੀਂ ਹਜ਼ਾਰ ਵਾਰ ਕਹੂੰਗਾ ਕਿ ਬਿਕਰਮ ਮਜੀਠਿਆ ਚਿੱਟੇ ਦਾ ਤਸਕਰ ਹੈ” ਇਹ ਸ਼ਬਦ ਲਿਖੇ ਹੋਏ ਹਨਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ ਵਿੱਚ ਲਗਾਏ ਜਾ ਰਹੇ ਪੋਸਟਰਾਂ ਜਿਨਾਂ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਫੋਟੋ ਲਗਾ ਕੇ ਹਰ ਹਲਕੇ ਵਿੱਚ ਲਗਾਏ ਜਾ ਰਹੇ ਹਨ। ਇਸ ਪੋਸਟਰ ਵਾਰ ਵਿੱਚ ਆਮ ਆਦਮੀ ਪਾਰਟੀ ਵਲੋਂ ਸਿੱਧੇ ਤੌਰ ‘ਤੇ ਸਭ ਤੋਂ ਮਾੜੇ ਨਸ਼ੇ ਚਿੱਟੇ ਦਾ ਤਸਕਰ ਤੱਕ ਕਰਾਰ ਦੇ ਦਿੱਤਾ ਹੈ। ਇਥੇ ਹੈਰਾਨੀਵਾਲੀ ਗਲ ਇਹ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠਿਆ ਖ਼ਿਲਾਫ਼ ਰਾਤੋਂ ਰਾਤ ਲਗਾਏ ਜਾ ਰਹੇ ਇਹ ਪੋਸਟਰਾਂ ਬਾਰੇ ਸਰਕਾਰ ਦੇ ਖੁਫ਼ੀਆ ਵਿਭਾਗ ਨੂੰ ਵੀ ਭਿਣਕ ਨਹੀਂ ਲੱਗੀ ਹੈ।
29 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਪੇਸ਼ ਹੋਣ ਤੋਂ ਪਹਿਲਾਂ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਨੇ ਦਿੱਲੀ ਦਰਬਾਰ ਦੇ ਇਸ਼ਾਰੇ ‘ਤੇ ਪੰਜਾਬ ਭਰ ਦੇ 117 ਵਿਧਾਨ ਸਭਾ ਹਲ਼ਕਿਆ ਵਿੱਚ ਵੱਡੇ ਵੱਡੇ ਫਲੈਕਸ ਬੋਰਡ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ‘ਤੇ ਸਾਫ਼ ਤੌਰ ‘ਤੇ ਵੱਡੇ ਵੱਡੇ ਅੱਖ਼ਰਾ ਨਾਲ ਲਿਖਿਆ ਹੋਵੇਗਾ ਕਿ ”ਮੈ ਇੱਕ ਵਾਰ ਨਹੀਂ ਹਜ਼ਾਰ ਵਾਰ ਕਹੂੰਗਾ ਕਿ ਬਿਕਰਮ ਮਜੀਠਿਆ ਚਿੱਟੇ ਦਾ ਤਸਕਰ ਹੈ”। ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਬਾਅਦ ਪੰਜਾਬ ਭਰ ਵਿੱਚ ਇਸ ਤਰਾਂ ਦੇ ਵੱਡੇ ਵੱਡੇ ਫਲੈਕਸ ਬੋਰਡ ਲੱਗਣੇ ਵੀ ਸ਼ੁਰੂ ਹੋ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਬਨਣ ਵਾਲੇ ਆਮ ਆਦਮੀ ਪਾਰਟੀ ਦੇ ਮੌਜੂਦਾ ਲੀਡਰ ਜਗਤਾਰ ਸਿੰਘ ਰਾਜਲਾ ਨੇ ਪਾਰਟੀ ਦਾ ਆਦੇਸ਼ ਆਉਣ ਤੋਂ ਬਾਅਦ 24 ਘੰਟੇ ਵਿੱਚ ਸਮਾਣਾ ਵਿਖੇ ਇਹੋ ਜਿਹੇ ਵੱਡੇ ਵੱਡੇ ਫਲੈਕਸ ਬੋਰਡ 24 ਟੰਗ ਵੀ ਦਿੱਤੇ ਹਨ। ਜਗਤਾਰ ਸਿੰਘ ਰਾਜਲਾ ਨੇ ਦੱਸਿਆ ਕਿ ਇਹ ਆਦੇਸ਼ ਸਿਰਫ਼ ਉਨਾਂ ਨੂੰ ਹੀ ਨਹੀਂ ਸਗੋਂ ਪੰਜਾਬ ਭਰ ਦੇ ਹਰ ਹਲਕੇ ਨੂੰ ਦਿੱਤੇ ਗਏ ਹਨ। ਹਲਕੇ ਅਨੁਸਾਰ ਹੀ ਇਹ ਬੋਰਡ ਲਗਾਏ ਜਾਣਗੇ ਅਤੇ  ਇਸ ਦੀ ਗਿਣਤੀ 50 ਤੋਂ 100 ਹਰ ਹਲਕਾ ਹੋ ਸਕਦੀ ਹੈ। ਉਨਾਂ ਦੱਸਿਆ ਕਿ ਇਨਾਂ ਬੋਰਡਾਂ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਅਰਵਿੰਦ ਕੇਜਰੀਵਾਲ ਨਾਲ ਪੂਰੀ ਸਹਿਮਤ ਹਾਂ ਕਿ ਬਿਕਰਮ ਮਜੀਠਿਆ ਹੀ ਨਸ਼ੇ ਦਾ ਤਸਕਰ ਹੈ। ਇਸ ਲਈ ਉਹ ਆਪਣੀ ਪਾਰਟੀ ਦੇ ਮੁੱਖੀ ਨਾਲ ਖੜੇ ਹਾਂ।
ਇਨਾਂ ਪੋਸਟਰਾਂ ਬਾਰੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਫੋਨ ਹੀ ਨਹੀਂ ਚੁੱਕਿਆ।

ਦਿੱਲੀ ਤੋਂ ਹੀ ਆਇਆ ਐ ਆਦੇਸ਼, ਆਬਜਰਵਰ ਲਗਵਾ ਰਹੇ ਹੋਣਗੇ ਬੋਰਡ : ਛੋਟੇਪੁਰ
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੂਰ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਉਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤਰਾਂ ਦੇ ਆਦੇਸ਼ ਦਿੱਲੀ ਤੋਂ ਸਿੱਧੇ ਆਉਂਦੇ ਹਨ ਅਤੇ ਆਜਰਵਰ ਸਹਿਰਾ ਵਿੱਚ ਉਨਾਂ ਨੂੰ ਅਮਲ ਵਿੱਚ ਲਿਆਉਂਦੇ ਹਨ। ਹਰ ਗਲ ਮੇਰੇ ਤੱਕ ਨਹੀਂ ਪਹੁੰਚਣ ਜਰੂਰੀ ਵੀ ਨਹੀਂ ਹੈ।

ਪ੍ਰਸਿੱਧ ਖਬਰਾਂ

To Top