Breaking News

ਵਿਦੇਸ਼ ਸਕੱਤਰ ਵੱਲੋਂ ਪਾਕਿ ਹਾਈ ਕਮਿਸ਼ਨਰ ਤਲਬ

ਨਵੀਂ ਦਿੱਲੀ। ਜੰਮੂ-ਕਸ਼ਮੀਰ ‘ਚ ਉਰੀ ‘ਚ ਫੌਜ ਦੇ ਇੱਕ ਕੈਂਪ ‘ਤੇ ਸਰਹੱਦ ਪਾਰੋਂ ਅੱਤਵਾਦੀਆਂ ਦੇ ਹਮਲੇ ਨੂੰ ਲੈ ਕੇ ਰਣਨੀਤੀ ਤੇ ਕੂਟਨੀਤਿਕ ਗਤੀਵਿਧੀਆਂ ਦਰਮਿਆਨ ਵਿਦੇਸ਼ ਮੰਤਰਾਲੇ ਨੇ ਅੱਜ ਸ਼ਾਮ ਇੱਥੇ ਭਾਰਤ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕੀਤਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਇੱਥੇ ਦੱਸਿਆ ਕਿ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਨੇ ਸ੍ਰੀ ਬਾਸਿਤ ਨੂੰ ਉਰੀ ਹਮਲੇ ਦੇ ਸਿਲਸਿਲੇ ‘ਚ ਅੱਜ ਸ਼ਾਮਲ ਵਿਦੇਸ਼ ਮੰਤਰਾਲੇ ‘ਚ ਤਲਬ ਕੀਤਾ।
ਵਿਦੇਸ਼ ਸਕੱਤਰ ਨੇ ਹਮਲੇ ‘ਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਾਲੇ ਹਮਲਾ ਸਥਾਨ ਤੋਂ ਇਕੱਠੇ ਕੀਤੇ ਗਏ ਸਬੂਤਾਂ ਨੂੰ ਸਾਹਮਣੇ ਰੱਖ ਕੇ ਪਾਕਿਸਤਾਨ ਵੱਲੋਂ ਕਾਰਵਾਈ ਕਰਨ ‘ਤੇ ਜ਼ੋਰ ਦਿੱਤਾ।

ਪ੍ਰਸਿੱਧ ਖਬਰਾਂ

To Top