ਪੰਜਾਬ

ਸਰਕਾਰੀ ਕਣਕ ਵੇਚਦੇ ਪ੍ਰਿੰਸੀਪਲ ਅਤੇ ਅਧਿਆਪਕ ਸਮੇਤ ਚਾਰ ਕਾਬੂ

ਬਰਗਾੜੀ  (ਕੁਲਦੀਪ ਰਾਜ )
ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਥਾਣਾ ਬਾਜਾਖਾਨਾ ਪੁਲਿਸ ਵੱਲੋਂ ਮਿਡ-ਡੇ-ਮੀਲ ਵਾਲੀ ਕਣਕ ਵੇਚਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਥਾਣਾ ਬਾਜਾਖਾਨਾ ਵਿਖੇ ਦਰਜ ਐਫ.ਆਈ.ਆਰ. ਅਨੁਸਾਰ ਏ.ਐਸ.ਆਈ. ਹਰਬੰਸ ਸਿੰਘ ਸਮੇਤ ਪੁਲਿਸ ਪਾਰਟੀ ਨੇ ਪੁਲ ‘ਤੇ ਨਾਕਾ ਲਗਾਇਆ ਹੋਇਆ ਸੀ  ਇਸੇ ਦੌਰਾਨ ਚਮਕੌਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਢਿੱਲਵਾਂ ਕਲਾਂ ਨੇ ਸੂਚਨਾ ਦਿੱਤੀ ਕਿ ਸਰਕਾਰੀ ਸੀਨੀ. ਸੈਕੰਡਰੀ ਸਕੂਲ ਢਿੱਲਵਾਂ ਕਲਾਂ ਦੇ ਕੁਝ ਅਧਿਆਪਕ ਛੁੱਟੀ ਤੋਂ ਬਾਅਦ ਬੱਚਿਆਂ ਦੇ ਖਾਣੇ ਲਈ ਆਈ ਸਰਕਾਰੀ ਕਣਕ ਅਤੇ ਚਾਵਲ ਨੂੰ ਸਸਤੇ ਰੇਟ ‘ਤੇ ਵੇਚਦੇ ਹਨ।ਏ.ਐਸ.ਆਈ. ਹਰਬੰਸ ਸਿੰਘ ਨੇ ਸਮੇਤ ਪੁਲਿਸ ਪਾਰਟੀ ਰੇਡ ਕਰਕੇ ਸਕੂਲ ‘ਚ ਰੇਡ ਕਰਕੇ ਪ੍ਰਿੰਸੀਪਲ ਕੌਸ਼ਲ ਕੁਮਾਰ, ਮਾ. ਸੁਖਦੇਵ ਸਿੰਘ, ਟਰੈਕਟਰ ਡਰਾਈਵਰ ਸਾਹਿਬ ਸਿੰਘ ਅਤੇ ਕੁਲਦੀਪ ਸਿੰਘ ਉਰਫ ਕਾਲਾ ਚੱਕੀ ਵਾਲਾ ਨੂੰ ਸਰਕਾਰੀ ਕਣਕ ਸਮੇਤ ਰੰਗੇ ਹੱਥੀਂ ਕਾਬੂ ਕੀਤਾ। ਉਪਰੋਕਤ ਚਾਰਾਂ ਵਿਅਕਤੀਆਂ ਵਿਰੁੱਧ ਥਾਣਾ ਬਾਜਾਖਾਨਾ ਵਿਖੇ ਧਾਰਾ 409/411, 34 ਆਈ.ਪੀ.ਸੀ. ਤਹਿਤ ਮੁਕੱਦਮਾ ਨੰਬਰ 87 ਦਰਜ ਕਰ ਲਿਆ ਹੈ।

ਪ੍ਰਸਿੱਧ ਖਬਰਾਂ

To Top