ਹਰਿਆਣਾ

ਜ਼ਮੀਨ ਦਾ ਚਾਰ ਗੁਣਾ ਮੁਆਵਜ਼ਾ ਨਹੀਂ ਦੇ ਸਕਦੀ ਸਰਕਾਰ : ਮਨੋਹਰ

ਬਹਾਦਰਗੜ੍ਹ। ਮੁੱਖ ਮੰਤਰੀ ਮਨੋਹਰ ਲਾਲ ਨੇਕਿਹਾ ਕਿ ਸਰਕਾਰ ਵਿਕਾਸ ਕਾਰਜਾਂ ਲਈ ਜ਼ਮੀਨ ਦਾ ਐਕਵਾਇਰ ਕਲੈਕਟਰ ਰੇਟ ਤੋਂ 20 ਫੀਸਦੀ ਵੱਧ ਰੇਟ ‘ਤੇ ਹੀ ਕਰ ਸਕਦੀ ਹੈ। ਜ਼ਮੀਨ ਐਕਵਾਇਰ ਐਕਟ ਤਹਿਤ ਜ਼ਮੀਨ ਅੇਕਵਾਇਰ ਦਾ ਕਲੈਕਟਰ ਰੇਟ ਤੋਂ ਚਾਰ ਗੁਣਾ ਮੁਆਵਜ਼ਾ ਸਰਕਾਰ ਕਿਸੇ ਵੀ ਹਾਲਤ ‘ਚ ਨਹੀਂ ਦੇ ਸਕਦੀ। ਉਹ ਇੱਥੇ ਜਨਵਿਕਾਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਐਕਟ ਤਹਿਤ ਜ਼ਮੀਨ ਦਾ ਐਕਵਾਇਰ ਕਰਨ ਲੱਗੀ ਤਾਂ ਸੂਬੇ ਦਾ ਵਿਕਾਸ ਹੀ ਰੁਕ ਜਾਵੇਗਾ। ਇਸ ਲਈ ਸਰਕਾਰ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਵਿਚਕਾਰੋਂ ਰਾਹ ਕੱਢ ਕੇ ਇਛੁੱਕ ਕਿਸਾਨਾਂ ਨੂੰ ਜ਼ਮੀਨ ਦੇਣ ਲਈ ਅਪੀਲ ਕਰੇਗੀ।

ਪ੍ਰਸਿੱਧ ਖਬਰਾਂ

To Top