[horizontal_news id="1" scroll_speed="0.10" category="breaking-news"]
ਵਿਚਾਰ

ਪ੍ਰਗਟਾਵੇ ਦੀ ਅਜ਼ਾਦੀ

India, expression, freedom, movie, padmavati

ਪਿਛਲੇ ਦੋ ਹਫ਼ਤਿਆਂ ਤੋਂ ਪਦਮਾਵਤੀ ਫ਼ਿਲਮ ਦੇ ਵਿਰੋਧ ‘ਚ ਹੋ ਰਹੇ ਹੰਗਾਮਿਆਂ ਤੇ ਸਿਆਸੀ ਬਿਆਨਬਾਜ਼ੀਆਂ ‘ਚ ਜੇਕਰ ਕੋਈ ਸਮਝਦਾਰੀ ਵਾਲੀ ਗੱਲ ਸਾਹਮਣੇ ਆਈ ਹੈ ਤਾਂ ਉਹ ਹੈ ਉੱਪਰਾਸ਼ਟਰਪਤੀ ਵੈਂਕੱਇਆ ਨਾਇਡੂ ਦਾ ਬਿਆਨ  ਸ੍ਰੀ ਨਾਇਡੂ ਨੇ ਕਿਹਾ ਕਿ ਲੋਕਤੰਤਰ ‘ਚ ਧਮਕੀਆਂ ਬਰਦਾਸ਼ਤ ਨਹੀਂ ਕਰਾਂਗੇ, ਨਾਲ ਹੀ ਉਹਨਾਂ ਕਿਹਾ ਕਿ ਪ੍ਰਗਟਾਵੇ (ਅਭਿਵਿਅਕਤੀ) ਦੀ ਅਜ਼ਾਦੀ ‘ਤੇ ਬਹਿਸ ਹੋਣੀ ਚਾਹੀਦੀ ਹੈ ਦਰਅਸਲ ਸਾਰਾ ਮਸਲਾ ਹੀ ਪ੍ਰਗਟਾਵੇ ਦੀ ਅਜ਼ਾਦੀ ਸਪੱਸ਼ਟ ਨਾ ਹੋਣ ਕਰਕੇ ਕਲਾ ਸਮਾਜ ਲਈ ਵਰਦਾਨ ਹੈ ਮਹਾਨ ਕਲਾਕਾਰ ਸਮਾਜ ਨੂੰ ਨਵੀਂ ਸੇਧ ਦਿੰਦੇ ਹਨ ਲੰਮੀਆਂ-ਚੌੜੀਆਂ ਵਿਆਖਿਆਵਾਂ ਓਨੇ ਪ੍ਰਭਾਵਸ਼ਾਲੀ ਢੰਗ ਨਾਲ ਸੰਦੇਸ਼ ਨਹੀਂ ਦੇ ਸਕਦੀਆਂ, ਜਿੰਨੇ ਜ਼ਬਰਦਸਤ ਤਰੀਕੇ ਨਾਲ ਕਿਸੇ ਕਵੀ ਦੇ ਚੰਦ ਸ਼ਬਦ ਕਹਿ ਦਿੰਦੇ ਹਨ ਮਹਾਨ ਕਵਿਤਾਵਾਂ ਨੇ ਇਤਿਹਾਸ ਹੀ ਪਲਟ ਕੇ ਰੱਖ ਦਿੱਤਾ ਸੀ ‘ਪੱਗੜੀ ਸੰਭਾਲ ਜੱਟਾ’ ਗੀਤ ਅਜ਼ਾਦੀ ਦੇ ਪ੍ਰਵਾਨਿਆਂ ਦੇ ਦਿਲ ‘ਤੇ ਲਿਖਿਆ ਗਿਆ ਸੀ ਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ ‘ਚੋਂ ਜਾਣਾ ਪਿਆ ਦੇਸ਼ ਦੇ ਇਤਿਹਾਸ ਤੇ ਲੋਕਾਂ ਦੀ ਮਾਨਸਿਕਤਾ ‘ਚ ਵੱਸੇ ਕੌਮੀ ਨਾਇਕ/ ਨਾਇਕਾਵਾਂ ਦੇ ਚਰਿੱਤਰ ਦਾ ਆਪਣਾ ਮਹੱਤਵ ਹੈ ਜਿਹੜੇ ਨਾਇਕ ਲੋਕ ਮਾਨਸ ‘ਚ ਵੱਸ ਚੁੱਕੇ ਹਨ ਉਹਨਾਂ ਨੂੰ ਕਿਸੇ ਵੱਖਰੇ ਜਾਂ ਉਲਟ ਰੂਪ ‘ਚ ਪੇਸ਼ ਕਰਨਾ ਲੋਕਾਂ ਲਈ ਸਹਿਜ ਨਹੀਂ ਹੁੰਦਾ ਕਲਾਕਾਰ/ਲੇਖਕ ਸਮਾਜ ਦੇ ਜਿੰਮੇਵਾਰ ਵਿਅਕਤੀ ਹਨ, ਜਿਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਕਲਾ ਸਾਧਨਾ ਕਰਨੀ ਹੁੰਦੀ ਹੈ ਇਸ ਲਈ  ਕਲਾ ਨਾਲ ਸਬੰਧਿਤ ਸੰਸਥਾਵਾਂ, ਵਿਦਵਾਨਾਂ, ਇਤਿਹਾਸਕਾਰਾਂ, ਬੁੱਧੀਜੀਵੀਆਂ ਨੂੰ ਮਿਲ ਕੇ ਪ੍ਰਗਟਾਵੇ ਦੀ ਅਜ਼ਾਦੀ ਬਾਰੇ ਕੋਈ ਸਹਿਮਤੀ ਬਣਾਉਣੀ ਚਾਹੀਦੀ ਹੈ ਕਿਸੇ ਕਲਾਕਾਰ ਨੂੰ ਧਮਕੀਆਂ ਦੇਣਾ ਸਮਾਜਿਕ ਤੇ ਕਾਨੂੰਨੀ ਗੁਨਾਹ ਹੈ ਸਾਡੀ ਸੰਸਕ੍ਰਿਤੀ ਸਦਭਾਵਨਾ ਤੇ ਸੰਵਾਦ ਦੀ ਗੱਲ ਕਰਦੀ ਹੈ ਧਮਕੀਆਂ ਹੱਠ ਹੈ ਜੋ ਨਾਕਾਰਾਤਮਕ ਹੈ ਸਿਰਾਂ ਦੇ ਮੁੱਲ ਅਸੱਭਿਅਕ ਗੱਲਾਂ ਹਨ ਸੂਰਮਾਤਾਈ ਕਿਸੇ ਨੂੰ ਝੁਕਾਉਣ ‘ਚ ਨਹੀਂ ਸਗੋਂ ਸਹਿਮਤ ਕਰਨ ‘ਚ ਹੈ ਧਮਕੀਆਂ ਦੇਣ ਪਿੱਛੇ ਮਸ਼ਹੂਰ ਹੋਣ ਦਾ ਪੈਂਤਰਾ ਹੁੰਦਾ ਹੈ ਫ਼ਿਲਮਾਂ ਦਾ ਮੁੱਦਾ ਕਿਸੇ ਧਰਮ ਜਾਂ ਜਾਤੀ ਨਾਲ ਜੋੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਿਆਸੀ ਆਗੂ ਕਲਾ ਦੇ ਮਾਮਲੇ ‘ਚ ਸਿਆਸਤ ਕਰਨ ਦੀ ਬਜਾਇ ਲੋਕਾਂ ਨੂੰ ਅਮਨ-ਸ਼ਾਂਤੀ ਦਾ ਸੰਦੇਸ਼ ਦੇਣ ਤੇ ਉਹਨਾਂ ਦੀ ਸੁਚੱਜੀ ਅਗਵਾਈ ਕਰਨ ਕਈ ਸੂਬਿਆਂ ਨੇ ਫ਼ਿਲਮ ‘ਤੇ ਪਾਬੰਦੀ ਲਾ ਦਿੱਤੀ ਹੈ ਤੇ ਬੰਗਾਲ ਦੀ ਮੁੱਖ ਮੰਤਰੀ ਨੇ ਇੱਕ ਪਾਰਟੀ ਵਿਸ਼ੇਸ਼ ਦੇ ਵਰਕਰਾਂ ਨੂੰ ਚਿੜਾਉਣ ਲਈ ਆਪਣੇ ਸੂਬੇ ‘ਚ ਫ਼ਿਲਮ ਪੁਰੇ ਜ਼ੋਰ-ਸ਼ੋਰ ਨਾਲ ਚਲਾਉਣ ਦਾ ਐਲਾਨ ਕੀਤਾ ਹੈ ਇਹ ਗੱਲ ਮਮਤਾ ਦੀ ਕੋਈ ਸਿਆਣਪ ਨਹੀਂ ਸਗੋਂ ਬਲਦੀ ‘ਤੇ ਤੇਲ ਪਾਉਣ ਬਰਾਬਰ ਹੈ ਸਰਕਾਰ ਨਾਲ ਸਬੰਧਿਤ ਸੰਸਥਾਵਾਂ ਤੇ ਕਲਾਕਾਰਾਂ ਨੂੰ ਉਪਰਾਸ਼ਟਰਪਤੀ ਦੇ ਵਿਚਾਰਾਂ ਦੀ ਰੌਸ਼ਨੀ ‘ਚ ਕੋਈ ਸਮਾਜ ਦੇ ਹਿੱਤਾਂ ਨੂੰ ਸੰਵਾਰਨ ਵਾਲੀ ਕਲਾ ਦੀ ਅਜ਼ਾਦੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top