Breaking News

ਓਲੰਪਿਕ ‘ਚ ਭਾਰਤ ਨੂੰ ਦੂਜਾ ਝਟਕਾ : ਸ਼ਾਟਪੁੱਟ ਇੰਦਰਜੀਤ ਡੋਪ ਟੈਸਟ ‘ਚ ਫੇਲ੍ਹ

ਨਵੀਂ ਦਿੱਲੀ। ਓਲੰਪਿਕ ‘ਚ ਭਾਰਤ ਦੀਆਂ ਉਮੀਦਾਂ ਨੂੰ ਦੂਜਾ ਝਟਕਾ ਲੱਗਿਆ ਹੈ । ਪਹਿਲਵਾਨ ਨਰਸਿੰਘ ਯਾਦਵ ਤੋਂ ਬਾਅਦ ਹੁਣ ਸ਼ਾਟਪੁੱਟਰ ਇੰਦਰਜੀਤ ਵੀ ਡੋਪ ਟਸਟ ‘ਚ ਫੇਲ੍ਹ ਹੋ ਗਏ। ਇੰਦਰਜੀਤ ਦਾ ਡੋਪ ਟੈਸਟ 22 ਜੂਨ ਨੂੰ ਹੋਇਆ ਸੀ। ਇੰਦਰਜੀਤ ਨੂੰ ਪਾਬੰਦੀਸ਼ੁਦਾ ਸਟੇਰਾਈਡ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਕੌਮੀ ਡੋਪਿੰਗ ਰੋਕੂ ਏਜੰਸੀ ਨੇ ਇਸ ਦੀ ਸੂਚਨਾ ਦੇ ਦਿੱਤੀ ਹੈ।
ਸੂਤਰਾਂ ਨੇ ਦੱਸਿਆ ਕਿ ਨਾਡਾ ਨੇ ਉਸ ਤੋਂ ਪੁੱਛਿਆ ਹੈ ਕਿ ਜੇਕਰ ਉਹ ਬੀ ਨਮੂਨੇ ਦੀ ਜਾਂਚ ਚਾਹੁੰਦਾ ਹੈ ਤਾਂ ਸੱਤ ਦਿਨਾਂ ਦੇ ਅੰਦਰ ਕਰਵਾਉਣਾ ਹੋਵੇਗਾ। ਜੇਕਰ ਬੀ ਨਮੂਨਾ ਵੀ ਪਾਜਟਿਵ ਪਾਇਆ ਜਾਂਦਾ ਹੇ ਤਾਂ ਉਹ ਰੀਓ ਓਲੰਪਿਕ ‘ਚ ਹਿੱਸਾ ਨਹੀਂ ਲੈ ਸਕੇਗਾ ਤੇ ਵਾਡਾ ਦੇ ਨਵੇਂ ਜ਼ਾਬਤੇ ਤਹਿਤ ਚਾਰ ਵਰ੍ਹਿਆਂ ਦੀ ਪਾਬੰਦੀ ਵੀ ਝੱਲਣੀ ਪਵੇਗੀ।

ਪ੍ਰਸਿੱਧ ਖਬਰਾਂ

To Top