Breaking News

ਜੀ-20 ਸ਼ਿਖਰ ਸੰਮੇਲਨ : ਆਰਥਿਕ ਵਾਧਾ, ਵਪਾਰ ਵਧਾਉਣ ‘ਤੇ ਹੋਵੇਗਾ ਫੋਕਸ

ਹੈਂਗਝੋਊ, 3 ਸਤੰਬਰ (ਏਜੰਸੀ) ਦੁਨੀਆ ਦੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਸਮੂਹ-ਜੀ-20 ਦੀ ਚੀਨ ‘ਚ ਅੱਜ ਸ਼ੁਰੂ ਹੋਣ ਵਾਲੀ ਦੋ ਰੋਜ਼ਾ ਸਿਖ਼ਰ ਮੀਟਿੰਗ ‘ਚ ਵਿਸ਼ਵ ਆਰਥਿਕ ਸੁਸਤੀ, ਵਧਦੇ ਸੁਰੱਖਿਆਵਾਦ, ਵਿਸ਼ਵ ਵਪਾਰ ਤੇ ਰੁਜ਼ਗਾਰ ਵਧਾਉਣ ਦੇ ਲਈ ਸੁਚੱਜੇ ਸੁਧਾਰਾਂ ਦਾ ਵਿਸਥਾਰ, ਨਵੋਨਮੇਸ਼, ਸਮਾਵੇਸ਼ੀ ਵਾਧਾ ਤੇ ਜਲਵਾਯੂ ਵਿੱਤਪੋਸ਼ਣ ਵਰਗੇ ਅਹਿਮ ਮੁੱਦਿਆਂ ‘ਤੇ ਚਰਚਾ ਹੋਵੇਗੀ ਚੀਨ ਦੇ ਇਸ ਖੂਬਸੂਰਤ ਸ਼ਹਿਰ ਹੈਂਗਝੋਊ ‘ਚ ਹੋਣ ਵਾਲੇ ਇਸ ਸ਼ਿਖਰ ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਤੇ ਦੁਨੀਆ ਦੇ ਕਈ ਹੋਰ ਮੁਖ ਆਗੂ ਸ਼ਾਮਲ ਹੋਣਗੇ ਮੀÎਟੰਗ ਦੌਰਾਨ ਇਹ ਆਗੂ ਆਰਥਿਕ ਵਾਧੇ ਤੇ ਵਪਾਰ ਨੂੰ ਉਤਸ਼ਾਹ ਦੇਣ ਲਈ ਜ਼ਰੂਰੀ ਯਤਨਾਂ ‘ਤੇ ਵਿਚਾਰ-ਵਟਾਂਦਰਾ ਕਰਨਗੇ

ਰਚਨਾਤਮਕ ਭੂਮਿਕਾ ਨਿਭਾਏਗਾ ਭਾਰਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸ਼ਿਖਰ ਸੰਮੇਲਨ ਸਬੰਧੀ ਦਿੱਤੇ ਟਵੀਟ ‘ਚ ਕਿਹਾ, ‘ਅੱਜ ਜੋ ਵੀ ਮੁੱਦੇ ਸਾਡੇ ਸਾਹਮਣੇ ਹਨ  ਭਾਰਤ ਉਨ੍ਹਾਂ ਸਾਰਿਆਂ ‘ਚ ਰਚਨਾਤਮਕ ਭੂਮਿਕਾ ਨਿਭਾਏਗਾ ਤੇ ਉਸਦੇ ਨਿਦਾਨ ਦੀ ਦਿਸ਼ਾ ‘ਚ ਕੰਮ ਕਰੇਗਾ ਭਾਰਤ ਤੁਰੰਤ, ਸਮਾਵੇਸ਼ੀ ਤੇ ਮਜ਼ਬੂਤ ਕੌਮਾਂਤਰੀ ਆਰਥਿਕ ਸਥਿਤੀ ਕਾਇਮ ਕਰਨ ਦੇ ਏਜੰਡੇ ਨੂੰ ਅੱਗੇ ਵਧਾਏਗਾ ਇੱਕ ਅਜਿਹਾ ਆਰਿਥਕ ਦਾਖਲਾ ਜੋ ਕਿ ਦੁਨੀਆ ਭਰ ‘ਚ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਦੇਸਾਂ ‘ਚ ਜਿਨ੍ਹਾਂ ਨੇ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੈ, ਦੇ ਜੀਵਨ ਨੂੰ ਬਿਹਤਰ ਬਣਾਉਣ ‘ਚ ਮੱਦਦਗਾਰ ਹੋਵੇਗਾ
ਵਿਯਤਨਾਮ ਤੋਂ ਮੋਦੀ ਪਹੁੰਚੇ ਚੀਨ
ਮੋਦੀ ਵਿਯਤਨਾਮ ਦੀ ਆਪਣੀ ਪਹਿਲੀ ਯਾਤਰਾ ਤੋਂ ਬਾਅਦ ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਪਹੁੰਚੇ ਹਨ ਜੀ-20 ਸ਼ਿਖਰ ਸੰਮੇਲਨ ਤੋਂ ਪਹਿਲਾਂ ਬ੍ਰਾਜੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ (ਬ੍ਰਿਕਸ) ਦੇ ਆਗੂ ਇੱਥੇ ਮਿਲ ਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਣਗੇ ਜਿਸ ‘ਚ ਕਿ ਉੱਭਰਦੇ ਆਰਥਿਕ ਮੁੱਦਿਆਂ ਨੂੰ ਸੰਮੇਲਨ ‘ਚ ਚੁੱਕਿਆ ਜਾ ਸਕੇ ਬ੍ਰਿਕਸ ਦੇਸ਼ਾਂ ਦੇ ਪੰਜੇ ਆਗੂ ਅਗਲੇ ਮਹੀਨੇ ਇੱਥੇ ਗੋਵਾ ‘ਚ ਵੀ ਮਿਲ ਰਹੇ ਹਨ

ਪ੍ਰਸਿੱਧ ਖਬਰਾਂ

To Top