Breaking News

ਅਖਿਲੇਸ਼ ਵੱਲੋਂ ਕੈਬਨਿਟ ਮੰਤਰੀ ਗਾਇਤ੍ਰੀ ਪ੍ਰਸਾਦ ਪਰਜਾਪਤੀ ਬਰਖਾਸਤ

ਲਖਨਊ। ਉੱਤਰ ਪ੍ਰੇਦਸ਼ ਦੇ ਮੁੱਖ ਮੰਤਰੀ ਅਖਿਲੇਸ ਯਾਦਵ ਨੇ ਅੱਜ ਕੈਬਨਿਟ ਮੰਤਰੀ ਗਾਇਤ੍ਰੀ ਪ੍ਰਸਾਦ ਪਰਜਾਪਤੀ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰ ਦਿੱਤਾ।
ਸ੍ਰੀ ਯਾਦਵ ਨੇ ਕੈਬਨਿਟ ਮੰਤਰੀ ਗਾਇ੍ਰਤਰੀ ਪ੍ਰਸਾਦ ਪਰਜਾਪਤੀ ਨੂੰ ਤੁਰੰਤ ਪ੍ਰਭਾਵ ਨਾਲ ਹਟਾਏ ਜਾਣ ਲਈ ਸੂਬੇ ਦੇ ਰਾਜਪਾਲ ਰਾਮ ਨਾਇਕ ਨੂੰ ਚਿੱਠੀ ਲਿਖੀ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਖਨਨ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਓਰੋ ਤੋਂ ਵਾਪਸ ਲੈਣ ਦੀ ਮੰਗ ਨੂੰ ਇਲਾਹਾਬਾਦ ਹਾਈਕੋਰਟ ਵੱਲੋਂ ਇਨਕਾਰ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਪ੍ਰਸਿੱਧ ਖਬਰਾਂ

To Top