Breaking News

ਜਰਮਨੀ : ਮਿਊਨਿਖ ‘ਚ ਸ਼ਾਪਿੰਗ ਸੈਂਟਰ ‘ਚ ਅੰਨ੍ਹੇਵਾਹ ਗੋਲ਼ੀਬਾਰੀ, 10 ਮੌਤਾਂ

ਮਿਊਨਿਖ਼/ਨਵੀਂ ਦਿੱਲੀ। ਦੱਖਣੀ ਜਰਮਨੀ ਦੇ ਮਿਊਨਿਖ ਸ਼ਹਿਰ ਦੇ ਇੱਕ ਸ਼ਾਪਿੰਗ ਸੈਂਟਰ ‘ਚ ਹੋਈ ਗੋਲ਼ੀਬਾਰੀ ਦੀ ਘਟਨਾ ‘ਚ ਘੱਟ ਤੋਂ ਘੱਟ 9 ਵਿਅਕਤੀ ਮਾਰੇ ਗਏ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੂੰ ਇਸਦੇ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਹੈ। ਹਮਲਾਵਰ ਨੇ ਵੀ ਬਾਅਦ ‘ਚ ਖੁਦ ਨੂੰ ਗੋਲ਼ੀ ਮਾਰ ਲਈ।
ਜ਼ਿਕਰਯੋਗ ਹੈ ਕਿ ਮੇਕਡਾਨਲਡ ਰੈਸਤਰਾਂ ‘ਤੇ ਕੌਮਾਂਤਰੀ ਸਮੇ. ਅਨੁਸਾਰ ਸ਼ਾਮ 4 ਵਜੇ ਗੋਲ਼ੀਬਾਰੀ ਸ਼ੁਰੂ ਹੋਈ ਅਤੇ ਇਸ ਤੋਂ ਬਾਅਦ ਹਮਲਾਵਰ ਗੋਲ਼ੀਆਂ ਦਾਗਦਾ ਹੋਇਆ ਓਈਜੈੱਡ ਸ਼ਾਪਿੰਗ ਸੈਂਟਰ ‘ਚ ਦਾਖ਼ਲ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਇਸ ਗੋਲ਼ੀਬਾਰੀ ‘ਚ 9 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਮਲੇ ‘ਚ 16 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਕਿ ਸਾਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀਹੈ, ਜਿਸ ਨੇ ਖੁਦ ਨੂੰ ਗੋਲ਼ੀ ਮਾਰ ਲਈ। ਲਿਹਾਜਾ ਉਹ ਇੱਕ ਇਕੱਲਾ ਬੰਦੂਕਧਾਰੀ ਸੀ।
ਜਰਮਨ ਡੀਪੀਏ ਨਿਊਜ਼ ਏਜੰਸੀ ਅਨੁਸਾਰ ਬੰਦੂਕਧਾਰੀ ਦੀ ਲਾਸ਼ ਮਾੱਲ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਤੋਂ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਹਮਲਾ ਕਿਉਂ ਕੀਤਾ, ਹਾਲੇ ਇਸ ਬਾਰੇ ਕੋਈ ਸਪੱਸ਼ਟ ਪਤਾ ਨਹੀਂ ਲੱਗ ਸਕਿਆ।

ਪ੍ਰਸਿੱਧ ਖਬਰਾਂ

To Top