ਦੇਸ਼

ਪਾਕਿਸਤਾਨ ਨੇ ਖੁਦ ਨੂੰ ਠਹਿਰਾਇਆ ਦੋਸ਼ੀ : ਅਕਬਰ

ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਭਾਰਤ ਨੇ ਉਸ ਨੂੰ ਤੱਕਾਂ ਤੋਂ ਪਰ੍ਹੇ ਅਤੇ ਧਮਕਾਉਣ ਵਾਲਾ ਦੱਸਿਆ ਅਤੇ ਕਿਹਾ ਕਿ ਵਿਸ਼ਵ ਮੰਚ ‘ਤੇ ਹਿਜਬੁਲ ਕਮਾਂਡਰ ਬੁਰਹਾਨ ਵਾਣੀ ਦਾ ਮਹਿਮਾ ਮੰਡਨ ਕਰਕੇ ਪਾਕਿਸਤਾਨ ਨੇ ਖੁਦ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।
ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਸ਼ਰੀਫ਼ ਦੇ ਭਾਸ਼ਣ ਤੋਂ ਬਾਅਦ ਭਾਰਤ ਦੇ ਸਥਾਈ ਮਿਸ਼ਨ ‘ਚ ਪ੍ਰੈੱਸ ਕਾਨਫਰੰਸ ‘ਚ ਵਿਦੇਸ਼ ਰਾਜ ਮੰਤਰੀ ਐੱਮ ਜੇ ਅਕਬਰ ਨੇ ਕੱਲ੍ਹ ਕਿਹਾ ਕਿ ਅਸੀਂ ਹੁਣੇ-ਹੁਣੇ ਧਮਕੀਆਂ ਅਤੇ ਵਧਦੀ ਅਸਥਿਰਤਾ ਤੇ ਤੱਕਾਂ ਦੀ ਅਣਦੇਖੀ ਭਰਿਆ ਭਾਸ਼ਣ ਸੁਣਿਆ।

ਪ੍ਰਸਿੱਧ ਖਬਰਾਂ

To Top