Breaking News

ਸੋਨਾ ਹੋਇਆ 31 ਹਜ਼ਾਰੀ, ਚਾਂਦੀ 1000 ਰੁਪਏ ਚਮਕੀ

ਨਵੀਂ ਦਿੱਲੀ। ਵਿਦੇਸ਼ੀ ਬਾਜ਼ਾਰਾਂ ‘ਚ ਦੋਵੇਂ ਕੀਮਤੀ ਧਾਤੂਆਂ ‘ਚ ਆਈ ਜ਼ਬਰਦਸਤ ਤੇਜ਼ੀ ਨਾਲ ਅੱਜ ਦਿੱਲੀ ਸਰਾਫ਼ਾ ਬਾਜ਼ਾਰ ‘ਚ ਸੋਨਾ 540 ਰੁਪਏ ਦੀ ਉਛਾਲ ਦੇ ਨਾਲ ਲਗਭਗ ਢਾਈ ਵਰ੍ਹਿਆਂ ਦੇ ਉੱਚਤਮ ਪੱਧਰ 31,340 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪੁੱਜ ਗਿਆ।
ਉਧਰ, ਚਾਂਦੀ, 1000 ਰੁਪਏ ਦੇ ਉਛਾਲ ਲਾ ਕੇ 47,800 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪੁੱਜ ਗਈ।
ਲੰਡਨ ਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਦੇਰ ਰਾਤ ਸੋਨਾ ਹਾਜਿਰ 1.4 ਫੀਸਦੀ ਦੀ ਛਾਲ ਲਗਾ ਕੇ 12 ਜੁਲਾਈ ਤੋਂ ਬਾਅਦ ਦੇ ਉੱਚ ਪੱਧਰ 1,353.90 ਡਾਲਰ ਪ੍ਰਤੀ ਔਂਸ ‘ਤੇ ਪੁੱਜ ਗਈ।

ਪ੍ਰਸਿੱਧ ਖਬਰਾਂ

To Top