ਦਿੱਲੀ

ਦਲਿਤਾਂ ਨਾਲ ਮਜ਼ਾਕ ਰਹੀ ਐ ਸਰਕਾਰ, ਵਿਧਾਨ ਸਭਾ ਵਿੱਚ ਚੁੱਕਾਂਗੇ ਮੁੱਦਾ :ਚੰਨੀ

  •  ਚਰਨਜੀਤ ਸਿੰਘ ਚੰਨੀ ਨੇ ਜਤਾਇਆ ਰੋਸ, ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਸਰਕਾਰ ਨੇ ਲਗਾਇਆ ਸਹੀਦੀ ਦਿਵਸ ਦਾ ਇਸ਼ਤਿਹਾਰ
  •  ਸ਼੍ਰੋਮਣੀ ਅਕਾਲੀ ਦਲ ਦੇ ਕਈ ਵਿਧਾਇਕ ਵੀ ਹੋਏ ਨਰਾਜ਼ ਪਰ ਪਾਰਟੀ ਫਰੰਟ ‘ਤੇ ਚੁੱਕਣਗੇ ਮੁੱਦਾ 
  •  ਸਰਕਾਰ ਦਾ ਮਾੜਾ ਸਮਾਂ ਆ ਗਿਆ ਐ, ਜਿਹੜੇ ਇਸ ਤਰਾਂ ਦੇ ਕੀਤੇ ਜਾ ਰਹੇ ਹਨ ਕਾਰਨਾਮੇ : ਧਰਮਸੋਤ

ਚੰਡੀਗੜ,  ਅਸ਼ਵਨੀ ਚਾਵਲਾ

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਿਵਾਦ ਵਿੱਚ ਚਲ ਰਹੇ ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਕੀਤੇ ਗਏ ਤਾਜ਼ੇ ਨਵੇਂ ਕਾਰਨਾਮੇ ਨੂੰ ਲੈ ਕੇ ਪੰਜਾਬ ਦੇ ਦਲਿਤ ਬਿਰਾਦਰੀ ਦੇ ਲੋਕ ਕਾਫ਼ੀ ਜਿਆਦਾ ਭੜਕ ਪਏ ਹਨ। ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਬੀਤੇ ਦਿਨੀਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਸਾਰੇ ਅਖ਼ਬਾਰਾਂ ਵਿੱਚ ਦਿੱਤੇ ਇਸ਼ਤਿਹਾਰਾਂ ਵਿੱਚ ਸੋਗ ਪ੍ਰਗਟ ਕਰਦੇ ਹੋਏ ਉਨਾਂ ਨੂੰ ਸਹੀਦੀ ਦਿਵਸ ਮੌਕੇ ਸਰਧਾਂਜਲੀ ਦੇ ਫੁਲ ਭੇਟ ਕਰ ਦਿੱਤੇ। ਇਸ ਇਸ਼ਤਿਹਾਰ ਨੂੰ ਦੇਖਣ ਤੋਂ ਬਾਅਦ ਕਾਂਗਰਸ ਨੇ ਇਸ ਨੂੰ ਦਲਿਤਾ ਦਾ ਅਪਮਾਨ ਕਰਾਰ ਦਿੰਦੇ ਹੋਏ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਵਿਧਾਇਕ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਤਾਂ ਦਲਿਤਾ ਦਾ ਸਾਫ਼ ਤੌਰ ‘ਤੇ ਅਪਮਾਨ ਹੈ ਕਿ ਉਨਾਂ ਦੇ ਗੁਰੂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਨੂੰ ਹੀ ਇਨਾਂ ਨੇ ਸਹੀਦੀ ਦਿਵਸ ਬਣਾ ਕੇ ਰੱਖ ਦਿੱਤਾ ਹੈ। ਸਰਕਾਰ ਵਿੱਚ ਇਸ ਕਿਸਮ ਦੇ ਹਾਲਾਤ ਬਣ ਗਏ ਹਨ ਕਿ ਉਨਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਹੈ ਉਹ ਕੀ ਕੁਝ ਕਰ ਰਹੇ ਹਨ। ਉਨਾਂ ਕਿਹਾ ਕਿ ਇਸ ਦਲਿਤਾ ਦੇ ਅਪਮਾਨ ਦਾ ਮਾਮਲਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਚੁੱਕਿਆ ਜਾਵੇਗਾ ਅਤੇ ਪੰਜਾਬ ਸਰਕਾਰ ਤੋਂ ਇਸ ਸਬੰਧੀ ਜੁਆਬ ਮੰਗੀਆਂ ਜਾਵੇਗਾ। ਇਸ ਮਾਮਲੇ ਵਿੱਚ ਹੀ ਪੰਜਾਬ ਚੋਣ ਪ੍ਰਚਾਰ ਕਮੇਟੀ ਦੇ ਉਪ ਚੇਅਰਮੈਨ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਹ ਸਰਕਾਰ ਹੁਣ ਸ਼ਹੀਦ ਹੋ ਜਾ ਰਹੀਂ ਹੈ, ਕਿਉਂਕਿ ਜਦੋਂ ਕਿਸੇ ਦੇ ਵੀ ਮਾੜੇ ਦਿਨ ਸ਼ੁਰੂ ਹੋ ਰਹੇ ਹੋਣ ਤਾਂ ਉਹ ਇਸੇ ਤਰਾਂ ਸੰਤਾਂ ਗੁਰੂਆਂ ਦੇ ਖ਼ਿਲਾਫ਼ ਪੁੱਠੇ ਬੋਲਦੇ ਹੁੰਦੇ ਹਨ। ਉਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਰੰਘਰੇਟੇ ਗੁਰੂ ਕੇ ਬੇਟੇ ਦਾ ਖ਼ਿਤਾਬ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਗਿਆ ਸੀ। ਉਨਾਂ ਕਿਹਾ ਇਹ ਮਾਮਲਾ ਆਉਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਚੁੱਕਿਆ ਜਾਵੇਗਾ। ਇਥੇ ਹੀ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਇਸ ਮਾਮਲੇ ਨੂੰ ਲੈ ਕੇ ਆਪਣੀ ਹੀ ਸਰਕਾਰ ਤੋਂ ਨਰਾਜ਼ ਹੋ ਗਏ ਹਨ। ਉਨਾਂ ਵੀ ਇਸ ਨੂੰ ਦਲਿਤਾ ਦਾ ਅਪਮਾਨ ਕਰ ਦਿੱਤਾ ਹੈ। ਹਾਲਾਂਕਿ ਕਿ ਉਨਾਂ ਨੇ ਇਸ ਮਾਮਲੇ ਵਿੱਚ ਗਲਤੀ ਸਰਕਾਰ ਦੀ ਘੱਟ ਅਤੇ ਸਰਕਾਰੀ ਅਫ਼ਸਰਾਂ ਦੀ ਜਿਆਦਾ ਕਰਾਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਆਪਣਾ ਨਾਅ ਨਹੀਂ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਪਰ ਉਹ ਇਸ ਮਾਮਲੇ ਨੂੰ ਉਹ ਪਾਰਟੀ ਮੰਚ ‘ਤੇ ਰੱਖਣਗੇ, ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਹਨ ਇਸ ਮਾਮਲੇ ਵਿੱਚ ਜਦੋਂ ਇਸ਼ਤਿਹਾਰ ਜਾਰੀ ਕਰਨ ਵਾਲੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੇਨੂੰ ਦੁੱਗਲ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਇਸ ਮਾਮਲੇ ਵਿੱਚ ਵਿਭਾਗ ਦੇ ਮੰਤਰੀ ਬਿਕਰਮ ਮਜੀਠਿਆ ਨੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ।

ਕੀਤੀ ਜਾਵੇਗੀ ਇਸ਼ਤਿਹਾਰ ‘ਚ ਸੋਧ : ਜੰਗਵੀਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਕਿਹਾ ਕਿ ਇਸ ਇਸ਼ਤਿਹਾਰ ਵਿੱਚ ਸੋਧ ਕੀਤੀ ਜਾ ਰਹੀਂ ਹੈ, ਜਿਹੜੀ ਕਿ ਗਲਤੀ ਹੋਈ ਹੈ। ਇਸ ਤੋਂ ਬਾਅਦ ਇਹ ਪਤਾ ਕੀਤਾ ਜਾਵੇਗਾ ਕਿ ਇਹ ਗਲਤੀ ਕਿਵੇਂ ਹੋ ਗਈ ਹੈ। ਇਸ ਮਾਮਲੇ ਦੀ ਪੜਤਾਲ ਕਰਦੇ ਹੋਏ ਕਾਰਵਾਈ ਕੀਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top