ਪੰਜਾਬ

ਸਰਕਾਰ ਭਾਵੇਂ ਕਾਂਗਰਸ ਦੀ ਐ ਪਰ ਪੁੱਛ ਪਰਤੀਤ ਅਕਾਲੀਆਂ ਦੀ ਹੀ ਆ- ਰਾਹੀ

Government, Though, Only, Congress, Candidate, Authenticity, Akalis

ਅਕਾਲੀ ਨੇਤਾ ਐਡਵੋਕੇਟ ਸਤਨਾਮ ਰਾਹੀ ਨੇ ਕੀਤੀਆਂ ਨੁੱਕੜ ਮੀਟਿੰਗਾਂ

ਹਰਬੰਸ ਸਿੰਘ ਦੀਪਗੜ੍ਹ ਨੂੰ ਅਕਾਲੀ ਦਲ ਦਾ ਜਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤਾ।

ਭਦੌੜ, ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼

ਸ਼ਿਰੋਮਣੀ ਅਕਾਲੀ ਦੇ ਹਲਕਾ ਭਦੌੜ ਦੇ ਇੰਚਾਰਜ ਅਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅੱਜ ਭਦੌੜ ਦੇ ਵੱਖ ਵੱਖ ਪਿੰਡਾਂ ‘ਚ ਨੁੱਕੜ ਮੀਟਿੰਗਾਂ ਕਰਕੇ ਜਿਥੇ ਵਰਕਰਾਂ ਤੇ ਇਕਾਈ ਆਗੂਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਉਥੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਅਕਾਲੀ ਵਰਕਰਾਂ ਚ ਜੋਸ਼ ਵੀ ਭਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਉਨ੍ਹਾਂ ਹਰਬੰਸ ਸਿੰਘ ਦੀਪਗੜ੍ਹ ਨੂੰ ਅਕਾਲੀ ਦਲ ਦਾ ਜਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤਾ।

ਪਿੰਡ ਰਾਮਗੜ੍ਹ ਵਿਖੇ ਇਕਾਈ ਢਾਂਚੇ ਨੂੰ ਸੰਬੋਧਿਤ ਹੁੰਦਿਆਂ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਹਰ ਪਾਰਟੀ ਦੀ ਅਸਲ ਤਾਕਤ ਪਿੰਡਾਂ ਦੀ ਇਕਾਈ ਹੀ ਹੁੰਦੀ ਹੈ। ਜਿਸ ਦੀ ਮਜਬੂਤੀ, ਏਕਤਾ ਅਤੇ ਚੜ੍ਹਦੀਕਲਾ ਲਈ ਉਹ ਸਦਾ ਸਹਿਯੋਗੀ ਰਹਿਣਗੇ। ਉਨ੍ਹਾਂ ਕੀਤਾ ਕਿ ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਸਮੇਤ ਪੰਚਾਇਤੀ ਚੋਣਾਂ ਚ ਅਕਾਲੀ ਦਲ ਜਿੱਤਾਂ ਦਰਜ਼ ਕਰਵਾਵੇਗਾ। ਸ਼੍ਰੀ ਰਾਹੀ ਨੇ ਕਿਹਾ ਕਿ ਸੂਬੇ ਚ ਕਾਂਗਰਸ ਦੀ ਸਰਕਾਰ ਦੀ ਕਾਰਜਸ਼ੈਲੀ ਤੋਂ ਲੋਕ ਇੱਕ ਸਾਲ ਬਾਅਦ ਹੀ ਅਕਾਊ ਹੋ ਗਏ ਹਨ ਅਤੇ ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਦੱਸਣ ਦੀ ਹੁਣ ਕੋਈ ਲੋੜ ਨਹੀਂ ਰਹਿ ਗਈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਾਂ ਤੇ ਲੋਕ ਪੱਖੀ ਨੀਤੀਆਂ ਦਾ ਹੀ ਪ੍ਰਭਾਵ ਹੈ ਕਿ ਅੱਜ ਕਾਂਗਰਸ ਦੀ ਸਰਕਾਰ ‘ਚ ਵੀ ਅਫਸਰਸ਼ਾਹੀ ‘ਚ ਹਰ ਅਕਾਲੀ ਨੇਤਾ ਤੇ ਵਰਕਰ ਦੀ ਪੂਰੀ ਪੁੱਛ ਪ੍ਰਤੀਤ ਹੈ। ਸ਼੍ਰੀ ਰਾਹੀ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਹੈ ਅਜਿਹੀ ਪਾਰਟੀ ਹੈ ਜਿਥੇ ਰਾਜ ਤੇ ਕੌਮੀ ਪੱਧਰ ਦੇ ਆਗੂਆਂ ਨੂੰ ਦਲਾਲਾਂ ਤੇ ਵਿਚੋਲਿਆਂ ਤੋਂ ਬਿਨਾਂ ਬਿਨਾਂ ਕਿਸੇ ਝਿਜਕ ਮਿਲਿਆ ਜਾ ਸਕਦਾ ਹੈ।

ਇਸ ਮੌਕੇ ਉਨ੍ਹਾਂ ਦੇ ਨਾਲ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਮਝੂਕੇ, ਕਿਸਾਨ ਸੈੱਲ ਦਾ ਜਿਲਾ ਪ੍ਰਧਾਨ ਜਸਵੀਰ ਧੰਮੀ, ਬਿੰਦਰ ਸਿੰਘ ਐਸ ਸੀ ਸੈੱਲ ਸਰਕਲ ਪ੍ਰਧਾਨ, ਇਕਾਈ ਆਗੂ ਰਾਜ ਸਿੰਘ ਰਾਮਗੜ੍ਹ, ਜਰਨੈਲ ਸਿੰਘ ਰਾਮਗੜ੍ਹ, ਮਨਜੀਤ ਸਿੰਘ, ਸੁੱਚਾ ਸਿੰਘ, ਰੂਪ ਸਿੰਘ, ਸੇਵਕ ਸਿੰਘ, ਗੁਰਜੰਟ ਸਿੰਘ,ਬਲੌਰ ਸਿੰਘ ਆਦਿ ਸਮੇਤ ਵਰਕਰ ਵੀ ਹਾਜ਼ਰ ਸਨ। ਇਸ ਸਮੇਂ ਉਨ੍ਹਾਂ ਦੀਪਗੜ੍ਹ ਵਿਖੇ ਸਾਬਕਾ ਸਰਪੰਚ ਹਰਬੰਸ ਸਿੰਘ ਨੂੰ ਜਿਲ੍ਹੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਅਤੇ ਜਗਸੀਰ ਸਿੰਘ ਸੀਰਾ ਨੂੰ ਜਿਲ੍ਹਾ ਕਾਰਜਕਾਰਨੀ ਚ ਲਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top