ਵਿਚਾਰ

ਮਹਾਂਗਠਜੋੜ ਤੇ ਸਚਾਈ ਭਰੇ ਕਦਮ

Great Alliance, Truthful, Steps, Bihar, Editorial

ਦੇਸ਼ ਅੰਦਰ ਸਿਆਸਤ ‘ਚ ਤੀਜੇ ਮੋਰਚੇ ਦੀ ਸੰਭਾਵਨਾ ਹਮੇਸ਼ਾ ਹੀ ਕਮਜੋਰ ਰਹੀ ਹੈ ਖਾਸ ਕਰਕੇ ਕੇਂਦਰ ‘ਚ ਜਦੋਂ ਅੱਠ ਦਸ ਪਾਰਟੀਆਂ ਸਨ ਤਾਂ ਕੁਝ ਹਫ਼ਤਿਆਂ ਬਾਦ ਹੀ ਪ੍ਰਧਾਨ ਮੰਤਰੀ ਬਦਲ ਦਿੱਤੇ ਗਏ ਬਿਹਾਰ ਦੇ ਤਾਜਾ ਹਾਲਾਤ ਫਿਰ ਇਸ ਗੱਲ ਦੇ ਸਬੂਤ ਹਨ ਕਿ ਮਹਾਂਗਠਜੋੜ ਹਾਲ ਦੀ ਘੜੀ ਰਾਸ਼ਟਰੀ ਸਿਆਸਤ ‘ਚ ਕਿਸੇ ਹਕੀਕਤ ਦਾ ਨਾਂਅ ਨਹੀਂ ਭਾਵੇਂ ਰਾਸ਼ਟਰਪਤੀ ਚੋਣਾਂ ਹੋਣ ਜਾਂ ਲਾਲੂ ਪ੍ਰਸਾਦ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ‘ਤੇ ਲੱਗੇ ਦੋਸ਼ਾਂ ਦਾ, ਦੋਵੇਂ ਪੱਖ ਇੱਕ ਹੋ ਕੇ ਚੱਲਣ ਲਈ ਤਿਆਰ ਨਹੀਂ

ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਝੁਕਾਅ ਜਿੱਥੇ ਐਨਡੀਏ ਵੱਲ ਹੈ ਉੱਥੇ ਰਾਸ਼ਟਰੀ ਜਨਤਾ ਦਲ ਕਾਂਗਰਸ ਨਾਲ ਆਪਣੇ ਸਬੰਧ ਜਾਰੀ ਰੱਖਣਾ ਚਾਹੁੰਦਾ ਹੈ ਨਿਤੀਸ਼ ਕੁਮਾਰ ਨੇ ਰਾਸ਼ਟਰਪਤੀ ਚੋਣਾਂ ਲਈ ਐਨਡੀਏ ਉਮੀਦਵਾਰ ਦੀ ਹਮਾਇਤ ਕੀਤੀ ਹੈ ਨਿਤੀਸ਼ ਦੇ ਬਿਆਨ ਕਾਂਗਰਸ ਪ੍ਰਤੀ ਸਖ਼ਤ ਹਨ ਨਿਤੀਸ਼ ਕੁਮਾਰ ਨੇ ਇੱਕ ਸਾਫ਼-ਸੁਥਰੇ ਤੇ ਕਾਨੂੰਨ ਪਸੰਦ ਆਗੂ ਵਾਲੀ ਪਛਾਣ ਬਣਾਈ ਹੈ ਉਹਨਾਂ ਲਾਲੂ ਪ੍ਰਸ਼ਾਦ ਦੇ ਪੁੱਤਰ ਤੇ ਉਪ ਮੁੱਖ ਮੰਤਰੀ ਤੇਜੱਸਵੀ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ‘ਤੇ ਅਸਤੀਫ਼ਾ ਮੰਗਣ ਦੀ ਹਿੰਮਤ ਵਿਖਾ ਕੇ ਆਪਣੇ ਅਸੂਲ ਕਾਇਮ ਰੱਖੇ ਹਨ ਉਨ੍ਹਾਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਦੀ ਗਿਣਤੀ ਵੱਧ ਹੋਣ ਦੇ ਬਾਵਜ਼ੂਦ ਤੇਜੱਸਵੀ ਨੂੰ ਅਹੁਦਾ ਤਿਆਗਣ ਜਾਂ ਬੇਦਾਗ ਸਾਬਤ ਹੋਣ ਲਈ ਕੁਝ ਦਿਨਾਂ ਦੀ ਮੋਹਲਤ ਦਿੱਤੀ

ਇਹਨਾਂ ਘਟਨਾਵਾਂ ਦਰਮਿਆਨ ਮਹਾਂਗਠਜੋੜ ਚੱਲਣ ਦੀਆਂ ਸੰਭਾਵਨਾਵਾਂ ਘੱਟ ਹਨ ਆਰਜੇਡੀ ਦੇ ਵਿਧਾਇਕਾਂ ਦੀਆਂ ਚਿਤਾਵਨੀਆਂ ਦੇ ਬਾਵਜ਼ੂਦ ਨਿਤੀਸ਼ ਭ੍ਰਿਸ਼ਟਾਚਾਰਆਂ ਨਾਲ ਨਰਮੀ ਵਰਤਣ ਲਈ ਤਿਆਰ ਨਹੀਂ ਦਰਅਸਲ ਜਦੋਂ ਤੱਕ ਸਿਆਸੀ ਪਾਰਟੀਆਂ ਲੋਕ ਹਿੱਤਾਂ ਨਾਲੋਂ ਵੱਧ ਸੱਤਾ ਨਾਲ ਮੋਹ ਪਾਲ਼ਦੀਆਂ ਰਹਿਣਗੀਆਂ ਉਦੋਂ ਤੱਕ ਕੋਈ ਮਹਾਂਗਠਜੋੜ ਕਾਮਯਾਬ ਨਹੀਂ ਹੋ ਸਕਦਾ ਕੋਈ ਵੀ ਗਠਜੋੜ ਸਿਧਾਤਾਂ ਤੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਨਾਲ ਹੀ ਮਜ਼ਬੂਤ ਹੁੰਦਾ ਹੈ

ਬਿਹਾਰ ‘ਚ ਸੱਤਾਧਾਰੀ ਗਠਜੋੜ ਦਰਮਿਆਨ ਵੱਡੀ ਕਮਜ਼ੋਰੀ ਹੀ ਸਿਧਾਤਾਂ ਦੀ ਰਹੀ ਹੈ ਲਾਲੂ ਪ੍ਰਸ਼ਾਦ ਜਿੱਥੇ ਸ਼ਹਾਬੂਦੀਨ ਵਰਗੇ ਅਪਰਾਧੀ ਕਿਸਮ ਦੇ ਨੇਤਾਵਾਂ ਦੀ ਜੇਲ੍ਹ ਅੰਦਰ ਵੀ ਸਰਪ੍ਰਸਤੀ ਕਰਦੇ ਹਨ ਉੱਥੇ ਉੱਥੇ ਨਿਤੀਸ਼ ਕੁਮਾਰ ਨੇ ਅਜਿਹੇ ਅਪਰਾਧੀਆਂ ‘ਤੇ ਕਾਨੂੰਨੀ ਸ਼ਿਕੰਜਾ ਕਸਣ ਲਈ ਪੂਰੀ ਕੋਸ਼ਿਸ਼ ਕੀਤੀ ਹੈ ਭਾਵੇਂ ਬਹੁਮਤ ਹਾਸਲ ਕਰਨ ਵਾਲੇ ਜਨਤਾ ਦਲ ਨਾਲ ਹੱਥ ਮਿਲਾਇਆ ਸੀ ਪਰ ਨਿਤੀਸ਼ ਕੁਮਾਰ ਹਿੱਸੇਦਾਰੀ ਦੇ ਬਾਵਜ਼ੂਦ ਰਾਸ਼ਟਰੀ ਜਨਤਾ ਦਲ ਨੂੰ ਰਵਾਇਤੀ ਸਿਆਸਤ ਨੂੰ ਸਰਕਾਰ ‘ਤੇ ਅਸਰ-ਅੰਦਾਜ਼ ਨਹੀਂ ਹੋਣ ਦਿੱਤਾ ਇਹ ਗੱਲ ਕਾਫ਼ੀ ਤਸੱਲੀ ਭਰੀ ਹੈ ਕਿ ਗਠਜੋੜ ਦੇ ਬਾਵਜੂਦ ਨਿਤਿਸ਼ ਕੁਮਾਰ ਨੇ ਬਿਹਾਰ ਨੂੰ ਨਵੀਂ ਦਿਸ਼ਾ ਦਿੱਤੀ ਹੈ

ਹੁਣ ਰਾਸ਼ਟਰੀ ਜਨਤਾ ਦੇ ਸੁਪਰੀਮੋ ਲਾਲੂ ਪ੍ਰਸ਼ਾਦ ਦੀ ਸਮਝਦਾਰੀ ‘ਤੇ ਹੀ ਨਿਰਭਰ ਕਰੇਗਾ ਕਿ ਉਹ ਆਪਣੀ ਪਾਰਟੀ ਨੂੰ ਸੱਤਾ ‘ਚ ਬਰਕਰਾਰ ਰੱਖਣ ਲਈ ਸਿਧਾਂਤਾਂ ਵਾਲੀ ਰਾਜਨੀਤੀ ਨੂੰ ਪ੍ਰਵਾਨ ਕਰਦੇ ਹਨ ਜਾਂ ਨਹੀਂ ਪੁੱਤਰ ਨਾਲ ਮੋਹ ਤੇ ਸਰਕਾਰ ਚਲਾਉਣ ਦੀ ਮਜ਼ਬੂਰੀ ਲਾਲੂ ਪ੍ਰਸ਼ਾਦ ਲਈ ਮੁਸ਼ਕਲ ਬਣਿਆ ਹੋਇਆ ਹੈ ਉਂਜ ਭਾਜਪਾ ਵੱਲੋਂ ਜਨਤਾ ਦਲ (ਯੂ) ‘ਚ ਵਿਖਾਈ ਜਾ ਰਹੀ ਦਿਲਚਸਪੀ ਮੁੱਖ ਮੰਤਰੀ ਨਿਤੀਸ਼ ਸਰਕਾਰ ਨੂੰ ਬੇਖੌਫ਼ ਕਰਦੀ ਹੈ

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top