Breaking News

ਗੁਲਬਰਗ ਸੁਸਾਇਟੀ ਕਾਂਡ : 11 ਨੂੰ ਉਮਰ ਕੈਦ, 12 ਨੂੰ 7-7 ਸਾਲ ਦੀ ਸਜ਼ਾ

ਇੱਕ ਦੋਸ਼ੀ ਨੂੰ 10 ਵਰ੍ਹਿਆਂ ਦੀ ਕੈਦ
ਅਹਿਮਦਾਬਾਦ , (ਵਾਰਤਾ)  ਗੁਜਰਾਤ ਦੇ ਗੋਧਰਾ ‘ਚ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈੱਸ ਦੇ ਇੱਕ ਡਿੱਬੇ ਨੂੰ ਸਾੜੇ ਜਾਣ  ਤੋਂ ਇੱਕ ਦਿਨ ਬਾਅਦ ਇੱਥੇ ਮੇਘਾਣੀਨਗਰ ਇਲਾਕੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਪਰਵਾਰਾਂ  ਦੀ ਰਿਹਾਇਸ਼ ਵਾਲੇ ਗੁਲਬਰਗ ਸੋਸਾਇਟੀ ਵਿੱਚ ਭੀੜ ਵੱਲੋਂ ਜਿੰਦਾ ਸਾੜ ਕੇ ਮਾਰ ਦਿੱਤੇ ਗਏ 69 ਲੋਕਾਂ ,  ਜਿਨ੍ਹਾਂ ਵਿੱਚ ਕਾਂਗਰਸ  ਦੇ ਸਾਬਕਾ ਸਾਂਸਦ ਅਹਿਸਸਾਨ ਜਾਫਰੀ  ਵੀ ਸ਼ਾਮਿਲ ਸਨ ,  ਨਾਲ ਜੁੜੇ ਚਰਚਿਤ ਗੁਲਬਰਗ ਸੁਸਾਇਟੀ ਕਾਂਡ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ 24 ਲੋਕਾਂ ਵਿੱਚ ਕਤਲ ਦੇ ਦੋਸ਼ੀ 11 ਨੂੰ ਇੱਥੇ ਅੱਜ ਵਿਸ਼ੇਸ਼ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ । ।
ਇਰਾਦਾ ਕਤਲ ਦੇ ਇੱਕ ਦੋਸ਼ੀ ਨੂੰ 10 ਵਰ੍ਹਿਆਂ ਅਤੇ ਵਿਸ਼ਵ ਹਿੰਦੂ ਪਰਿਸ਼ਦ  ਦੇ ਨੇਤਾ ਅਤੁੱਲ ਵੈਦ ਸਮੇਤ ਬਾਕੀ 12 ਨੂੰ 7-7 ਸਾਲ ਦੀ ਸਜ਼ਾ ਸੁਣਾਈ ਗਈ।
ਵਿਸ਼ੇਸ਼ ਅਦਾਲਤ  ਦੇ ਜੱਜ ਪੀ ਬੀ ਦੇਸਾਈ ਨੇ ਇਸ ਮਾਮਲੇ ਨੂੰ ਰੇਇਰੈਸਟ ਆਫ ਰੇਇਰ  ( ਕਦੇ ਕਦਾਈ ਹੀ ਹੋਣ ਵਾਲੀ ਘਟਨਾ ) ਮੰਨਣ ਤੋਂ ਨਾਂਹ ਕਰਦਿਆਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ। ।

ਪ੍ਰਸਿੱਧ ਖਬਰਾਂ

To Top