Breaking News

ਐਨ ਮੌਕੇ ‘ਤੇ ਟਲੀ ਗੁਰਦੀਪ ਦੀ ਫਾਂਸੀ : ਸੁਸ਼ਮਾ ਸਵਰਾਜ

ਨਵੀਂ ਦਿੱਲੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨ ਅੱਜ ਕਿਹਾ ਕਿ ਇੰਡੋਨੇਸ਼ੀਆ ‘ਚ ਨਸ਼ੀਲੇ ਪਦਾਰਥਾਂ ‘ਚ ਭਾਰਤੀ ਨਾਗਰਿਕ ਗੁਰਦੀਪ ਸਿੰਘ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਜਿਸ ਨੂੰ ਬੀਤੀ ਰਾਤ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ।
ਸੁਸ਼ਮਾ ਨੇ ਟਵੀਟ ਕੀਤਾ, ਇੰਡੋਨੇਸ਼ੀਆ ‘ਚ ਭਾਰਤੀ ਰਾਜਦੂਤ ਨੇ ਮੈਨੂੰ ਸੂਚਨਾ ਦਿੱਤੀ ਹੈ ਕਿ ਗੁਰਦੀਪ ਸਿੰਘ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਜਿਸ ਦੀ ਮੌਤ ਦੀ ਸਜ਼ਾ ਬੀਤੀ ਰਾਤ ਤੈਅ ਕੀਤੀ ਗਈ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ੌਭਾਰਤੀ ਨਾਗਰਿਕ ਦੀ ਮੌਤ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ ਜਦੋਂ ਕਿ ਚਾਰ ਹੋਰ ਦੀਆਂ ਨੂੰ ‘ਫਾਈਰਿੰਗ ਸਕਵਾਇਡ’ ਨੇ  ਮੌਤ ਦੀ ਸਜ਼ਾ ਦੇ ਦਿੱਤੀ।
48 ਸਾਲ ਦੇ ਗੁਰਦੀਪ ਸਿੰਘ ਉਨ੍ਹਾਂ 10 ਦੋਸ਼ੀਆਂ ‘ਚ ਸ਼ਾਮਲ ਸਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ, ਪਰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ।

Gurdeep singh

ਪ੍ਰਸਿੱਧ ਖਬਰਾਂ

To Top