Breaking News

ਹਾਫਿਜ ਸਈਅਦ ਨੇ ਭਾਰਤ ਨੂੰ ਦਿੱਤੀ ਜੰਗ ਦੀ ਧਮਕੀ

ਇਸਲਾਮਾਬਾਦ (ਏਜੰਸੀਆਂ)। ਪਾਕਿਸਤਾਨ ‘ਚ ਰਹਿ ਰਹੇ ਅੱਤਵਾਦੀ ਹਾਫਿਜ ਸਈਅਦ ਨੇ ਇੱਕ ਵਾਰ ਫਿਰ ਜ਼ਹਿਰ ਉਗਲਦਿਆਂ ਭਾਰਤ ‘ਤੇ ਜੰਗ ਕਰਨ ਦੀ ਧਮਕੀ ਦਿੱਤੀ ਹੈ। ਸਈਅਦ ਨੇ ਕਿਹਾ ਕਿ ਭਾਰਤ ਸਈਅਦ ਅਲੀ ਸ਼ਾਹ ਗਿਲਾਨੀ ਦੇ ਕਸ਼ਮੀਰ ਹੱਲ ਦੇ ਤਰੀਕੇ ਨੂੰ ਮਨਜ਼ੂਰ ਕਰ ਲਵੇ। ਜੇਕਰ ਭਾਰਤ ਗਿਆਨੀ ਦੇ ਕਸ਼ਮੀਰ ਫਾਰਮੂਲੇ ਨੂੰ ਨਹੀਂ ਸਵੀਕਾਰਦਾ ਤਾਂ ਉਹ ਜੰਗ ਲਈ ਤਿਆਰ ਰਹੇ। ਨਿਊਜ਼ ਏਜੰਸੀ ਏਐੱਨਆਈ ਨੇ ਹਾਫਿਜ ਸਈਅਦ ਦੇ ਕਈ ਵੀਡੀਓ ਜਾਰੀ ਕੀਤੇ ਹਨ। ਇਹ ਵੀਡੀਓ ਪਾਕਿਸਤਾਨ ਗੁੱਜਰਾਂਵਾਲਾ ਦੇ ਬਣਾਏ ਗਏ ਹਨ, ਜਿੱਥੇ ਉਹ ਇੱਕ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ। ਰੈਲੀ ‘ਚਉਸ ਨੇ ਮਾਰੇ ਗਏ ਅੱਤਵਾਦੀ ਬੁਰਹਾਨ ਵਾਣੀ ਤੇ ਵੱਖਵਾਦੀ ਨੇਤਾ ਆਸੀਆ ਅੰਦ੍ਰਾਬੀ ਦਾ ਵੀ ਜ਼ਿਕਰ ਕੀਤਾ।
ਸਈਅਦ ਨੇ ਕਿਹਾ ਕਿ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ ਬੁਰਹਾਨ ਵਾਣੀ ਨੇ ਮੈਨੂੰ ਕਾਲ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਦੀ ਆਖ਼ਰੀ ਇੱਥਾ ਮੇਰੇ ਨਾਲ ਗੱਲ ਕਰਨ ਦੀ ਸੀ। ਵਾਣੀ ਨ ੇਕਿਹਾ ਸੀ ਕਿ ਹੁਣ ਮੇਰੀ ਆਖ਼ਰੀ ਇੱਛਾ ਪੂਰੀ ਹੋ ਗਈ ਹੈ ਤੇ ਹੁਣ ਮੈਂ ਸ਼ਹੀਦ ਹੋਣ ਲਈ ਤਿਆਰ ਹਾਂ।
ਆਸੀਆ ਅੰਦ੍ਰਾਬੀ ਦਾ ਜ਼ਿਕਰ ਕਰਦਿਆਂ ਸਈਅਦ ਨੇ ਕਿਹਾ ਕਿ ਮੇਰੀ ਭੈਣ ਆਸੀਆ ਅੰਦ੍ਰਾਬੀ ਨੇ ਮੈਨੂੰ ਕਾਲ ਕੀਤਾ ਅਤੇ 15 ਮਿੰਟ ਤੱਕ ਬਿਨਾਂ ਰੁਕੇ ਰੋਂਦੀ ਰਹੀ। ਉਸ ਨੇ ਪੁੱਛਿਆ ਮੇਰੇ ਭਰਾਵੋ ਤੁਸੀਂ ਕਿੱਥੇ ਹੋ? ਤਾਂ ਮੈਂ ਕਿਹਾ ਮੇਰੀ ਭੈਣ ਰੋ ਨਾ। ਅਸੀਂ ਆ ਰਹੇ ਹਾਂ।

ਪ੍ਰਸਿੱਧ ਖਬਰਾਂ

To Top