Breaking News

ਦਾਲ ਕੀਮਤਾਂ ‘ਤੇ ਵਿਰੋਧੀ ਧਿਰ ਵੱਲੋਂ ਸਦਨ ‘ਚ ਹੱਲਾ ਬੋਲ

ਨਵੀਂ ਦਿੱਲੀ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ ਅੱਜ ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਹਰ-ਹਰ ਮੋਦੀ’ ਦਾ ਨਾਅਰਾ ਹੁਣ ‘ਅਰਹਰ ਮੋਦੀ’ ‘ਚ ਬਦਲ ਗਿਆ ਹੈ।
ਸ੍ਰੀ ਗਾਂਧੀ ਨੇ ਦੇਸ ‘ਚ ਵਧਦੀ ਮਹਿੰਗਾਈ ‘ਤੇ ਨਿਯਮ 193 ਤਹਿਤ ਚਰਚਾ ‘ਚ ਹਿੱਸਾ ਲੈਂਦਿਆਂ ਖ਼ੁਰਾਕੀ ਪਦਾਰਥਾਂ ਵਿਸ਼ੇਸ਼ ਕਰਕੇ ਦਾਲਾਂ ਦੇ ਲਗਾਤਾਰ ਵਧ ਰਹੇ ਭਾਅ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕ ਕਾਰਨ ਇੰਨੇ ਹਲਕਾਨ ਹੋ ਚੁੱਕੇ ਹਨ ਕਿ ਹੁਣ ਉਹ ‘ਹਰ ਹਰ ਮੋਦੀ’ ਦੀ ਜਗ੍ਹਾ ‘ਅਰਹਰ ਮੋਦੀ’ ਕਹਿਣ ਲੱਗੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਵੈਸੇ ਤਾਂ ਸਟਾਰਟ ਅੱਪ ਇੰਡਡੀਆ, ਸਟੈਂਡ ਅਪ ਇੰਡੀਆ, ਮੇਕ ਇੰਨ ਇੰਡੀਆ ਤੇ ਸਕਿੱਲ ਇੰਡੀਆ ਵਰਗੇ ਕਈ ਪ੍ਰੋਗਰਾਮ ਨੌਜਵਾਨਾਂ ਨੂੰ ਟੀਚਾ ਕਰਕੇ ਬਣਾਏ ਹਨ, ਪਰ ਇਹ ਸਿਰਫ਼ ਕਾਗਜਾਂ ਤੱਕ ਸੀਮਿਤ ਰਹਿ ਗਏ ਹਨ।

ਪ੍ਰਸਿੱਧ ਖਬਰਾਂ

To Top