Breaking News

ਹਰਮਨਪਰੀਤ ਆਰਨੇਰੀ ਰੈਂਕ ਉੱਤੇ ਬਣੀ ਰਹੇਗੀ ਡੀਐੱਸਪੀ !

Harmanpreet, Arnari, Ranks, DSP

ਪੰਜਾਬ ਸਰਕਾਰ ਦੇ ਸਕਦੀ ਐ ਬੈਚੂਲਰ ਡਿਗਰੀ ਕਰਨ ਦਾ ਮੌਕਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)।

ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਡੀਐਸਪੀ ਦਾ ਅਹੁਦਾ ਨਹੀਂ ਖੁੱਸੇਗਾ। ਪੰਜਾਬ ਸਰਕਾਰ ਹਰਮਨਪ੍ਰੀਤ ਨੂੰ ਬੈਚੂਲਰ ਡਿਗਰੀ ਪੂਰੀ ਕਰਨ ਦੀ ਮੌਹਲਤ ਦੇ ਸਕਦੀ ਹੈ। ਉਸ ਵੇਲੇ ਤੱਕ ਹਰਮਨਪ੍ਰੀਤ ਆਨਰੇਰੀ ਰੈਂਕ ‘ਤੇ ਪੰਜਾਬ ਪੁਲਿਸ ਵਿੱਚ ਡੀਐਸਪੀ ਬਣੀ ਰਹੇਗੀ। ਮੁੱਖ ਮੰਤਰੀ ਦਫਤਰ ਦੇ ਸੂਤਰਾਂ ਮੁਤਾਬਕ ਹਰਮਨਪ੍ਰੀਤ ਦਾ ਅਹੁਦਾ ਨਹੀਂ ਘਟਾਇਆ ਜਾਵੇਗਾ ਪਰ ਉਸ ਨੂੰ ਬੈਚੂਲਰ ਡਿਗਰੀ ਪੂਰੀ ਕਰਨੀ ਪਏਗੀ। ਦਰਅਸਲ ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਫਰਜ਼ੀ ਡਿਗਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲ਼ੋਂ ਪੁਲਿਸ ਦੇ ਡੀਐਸਪੀ ਅਹੁਦੇ ਤੋਂ ਹਟਾਉਣ ਦੀ ਚਰਚ ਸੀ। ਪਿਛਲੇ ਦਿਨੀਂ ਉਸ ਦੀ ਡਿਗਰੀ ‘ਤੇ ਉੱਠੇ ਵਿਵਾਦ ਤੋਂ ਬਾਅਦ ਜਾਂਚ ਵਿੱਚ ਉਸ ਦੀ ਡਿਗਰੀ ਫਰਜ਼ੀ ਪਾਈ ਗਈ ਹੈ। ਹਰਮਨਪ੍ਰੀਤ ਵੱਲੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਜਾਰੀ ਪੰਜਾਬ ਪੁਲਿਸ ਵਿੱਚ ਜਮ੍ਹਾ ਕਰਵਾਈ ਗਈ ਗ੍ਰੈਜੂਏਸ਼ਨ ਦੀ ਡਿਗਰੀ ਫਰਜ਼ੀ ਹੈ। ਇਸ ਕਾਰਨ ਮਹਿਕਮੇ ਨੇ ਹਰਮਨਪ੍ਰੀਤ ਨੂੰ ਚਿੱਠੀ ਲਿਖਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਵਿਦਿਅਕ ਯੋਗਤਾ 12ਵੀਂ ਤੱਕ ਹੈ ਤਾਂ ਅਜਿਹੇ ‘ਚ ਉਸ ਨੂੰ ਕਾਂਸਟੇਬਲ ਦੀ ਨੌਕਰੀ ਮਿਲ ਸਕਦੀ ਹੈ। (Harmanpreet)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top