ਕੁੱਲ ਜਹਾਨ

ਨਹੀਂ ਰਹੇ ਹਾਕੀ ਦੇ ਜਾਦੂਗਰ ਮੁਹੰਮਦ ਸ਼ਾਹਿਦ

ਨਵੀਂ ਦਿੱਲੀ। ਮਹਾਨ ਭਾਰਤੀ ਹਾਕੀ ਪਲੇਅਰ ਮੁਹੰਮਦ ਸ਼ਾਹਿਦ ਨਹੀਂ ਰਹੇ। ਸ਼ਾਹਿਦ ਓਲੰਪਿਅੰਸ ਗੋਲਡ ਮੈਡਲ ਤੋਂ ਇਲਾਵਾ ਏਸ਼ੀਅਨ ਗੇਮਜ਼ ਤੇ ਸਿਓਲ ਏਸ਼ੀਆਡ ‘ਚ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ। ਅਰਜੁਨ ਐਵਾਰਡ ਤੇ ਪਦਮਸ੍ਰੀ ਨਾਲ ਸਨਮਾਨਿਤ ਹੋਏ। ਟੀਮ ਇੰਡੀਆ ਦੀ ਅਗਵਾਈ ਵੀ ਕੀਤੀ। ਹਾਲਾਂਕਿ ਅਜਿਹਾ ਬਹੁਤ ਕੁਝ ਹੈ ਜਿਨ੍ਹਾਂ ਨੇ ਸ਼ਾਹਿਦ ਦੇ ਜੀਵਨ ਕਾਲ ‘ਚ ਕਮਾਈ ਕੀਤੀਆਂ ਗਈਆਂ ਉਪਲੱਬਧੀਆਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਅਜਿਹੇ ਕਿੱਸੇ ਹਨ ਜਿਨ੍ਹਾਂ ਨੂੰ ਸੁਣ ਕੇ ਇਹ ਅੰਦਾਜ਼ਾ ਲਾਉਣਾ ਸੌਖਾ ਹੈ ਕਿ ਆਖ਼ਰ ਕਿਉਂ ਵਾਰਾਣਸੀ ‘ਚ ਜਨਮ ਇਸ ਸਖ਼ਸ਼ ਨੂੰ ਭਾਰਤ ਦੇ ਮਹਾਨ ਹਾਕੀ ਪਲੇਅਰਾਂ ‘ਚ ਸ਼ੁਮਾਰ ਕੀਤਾ ਜਾਂਦਾ ਹੈ।
56 ਸਾਲਾ ਸਾਬਕਾ ਖਿਡਾਰੀ ਪਿਛਲੇ ਕੁਝ ਸਮੇਂ ਤੋਂ ਲੀਵਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਸ਼ਾਹਿਦ ਹਾਲ ਹੀ ‘ਚ ਆਪਣੀ ਬਿਮਾਰੀ ਅਤੇ ਆਰਥਿਕ ਤੰਗੀ ਕਾਰਨ ਇਲਾਜ ਨਾ ਕਰਵਾ ਸਕਣ ਕਾਰਨ ਸੁਰਖੀਆਂ ‘ਚ ਆਏ ਸ, ਜਿਸ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਨੂੰ ਆਰਥਿਕ ਮੱਦਦ ਦਿੱਤੀ ਗਈ ਤੇ ਗੁੜਗਾਓਂ ਦੇ ਇੱਕ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ ਸੀ। ਜਿੱਥੇ ਉਨ੍ਹਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ।

ਪ੍ਰਸਿੱਧ ਖਬਰਾਂ

To Top