ਸਿੱਖਿਆ

ਕਿਵੇਂ ਨਿੱਕਲਦੀ ਐ ਟਿਊਬ ਲਾਈਟ ਤੋਂ ਰੌਸ਼ਨੀ?

ਪਿਆਰੇ ਦੋਸਤੋ! ਜਿਸ ਨੂੰ ਅਸੀਂ ਆਪਣੀ ਭਾਸ਼ਾ ‘ਚ ਟਿਊਬ ਲਾਈਟ ਕਹਿੰਦੇ ਹਾਂ, ਉਸ ਨੂੰ ਅਸਲ ‘ਚ ਫਲੋਰੇਸੈਂਟ ਲੈਂਪ ਕਿਹਾ ਜਾਂਦਾ ਹੈ ਇਸ ਨਾਲ ਅੱਖਾਂ ਨੂੰ ਸਕੂਨ ਦੇਣ ਵਾਲਾ ਦੁਧੀਆ ਪ੍ਰਕਾਸ਼ ਹੀ ਨਹੀਂ ਮਿਲਦਾ, ਸਗੋਂ ਇਸ ਨਾਲ ਬਿਜਲੀ ਦੀ ਖ਼ਪਤ ਵੀ ਘੱਟ ਹੁੰਦੀ ਹੈ ਇਸ ਨੂੰ ਕੱਚ ਦੀ ਪਤਲੀ ਨਲੀ ਦੇ ਰੂਪ ‘ਚ ਤਿਆਰ ਕੀਤਾ ਜਾਂਦਾ ਹੈ ਇਸ ‘ਚ ਇੱਕ ਵਿਸ਼ੇਸ਼ ਤਰ੍ਹਾਂ ਦੀ ਗੈਸ ਮੌਜੂਦ ਹੁੰਦੀ ਹੈ, ਜਿਸ ਨੂੰ ਮਰਕਰੀ ਫਲੋਰੇਸੈਂਟ ਪਾਊਡਰ ਵਾਲੀ ਗੈਸ ਕਿਹਾ ਜਾਂਦਾ ਹੈ ਨਲੀ ਦੀ ਅੰਦਰੂਨੀ ਸਤ੍ਹਾ ‘ਤੇ ਫਲੋਰੇਸੈਂਟ ਪਾਊੂਡਰ ਜੋ ਫਾਸਫੋਰਸ ਅਖ਼ਵਾਉਂਦਾ ਹੈ, ਪੂਰੀ ਸਤ੍ਹਾ ‘ਤੇ ਫੈਲਿਆ ਰਹਿੰਦਾ ਹੈ ਨਲੀ ਦੇ ਦੋਵੇਂ ਪਾਸੇ ਇਲੈਕਟ੍ਰਾਡ ਲੱਗੇ ਹੋਣ ਕਾਰਨ ਜਦੋਂ ਇਨ੍ਹਾਂ ‘ਚੋਂ ਦੀ ਹੋ ਕੇ ਬਿਜਲਈ ਧਾਰਾ ਗੁਜ਼ਾਰੀ ਜਾਂਦੀ ਹੈ, ਤਾਂ ਨਲੀ ‘ਚ ਮੌਜੂਦ ਮਰਕਰੀ ਵੈਪਰ ਇਸ ਦੇ ਪ੍ਰਭਾਵ ਨਾਲ ਹਲਕੀ ਨੀਲੀ, ਚਮਕਦਾਰ ਰੌਸ਼ਨੀ ਪੈਦਾ ਕਰ ਦਿੰਦੀ ਹੈ, ਜੋ ਕੱਚ ਦੀ ਨਲੀ ਦੀ ਅੰਦਰੂਨੀ ਸਤ੍ਹਾ ‘ਤੇ ਜੰਮੇ ਫਾਸਫੋਰਸ ਪਾਊਡਰ ‘ਤੇ ਪੈਂਦੀ ਹੈ ਇਹ ਇਸ ਨੂੰ ਇੱਕ ਠੰਢੇ ਦੁਧੀਆ ਪ੍ਰਕਾਸ਼ ਦੇ ਰੂਪ ‘ਚ ਤਬਦੀਲ ਕਰ ਦਿੰਦਾ ਹੈ ਇਹ ਵਿਸ਼ੇਸ਼ ਤਰ੍ਹਾਂ ਦਾ ਪ੍ਰਕਾਸ਼ ਫਲੋਰੈਂਸ ਅਖਵਾਉਂਦਾ ਹੈ ਇਸ ਦੇ ਗਲਾਸ ਟਿਊਬ ਨੂੰ ਡਿਸਚਾਰਜ ਟਿਊਬ ਕਿਹਾ ਜਾਂਦਾ ਹੈ ਇਸ ਦੀ ਖੋਜ 19 ਵੀਂ ਸਦੀ ‘ਚ ਹੋਈ ਟਿਊਬ ਲਾਈਟ ਖ਼ਰਾਬ ਹੋਣ ਤੋਂ ਬਾਅਦ ਇਸ ਨੂੰ ਸੁਰੱਖਿਅਤ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨੂੰ ਹਜਾਰਡਸ ਡਿਸਪੋਜਲ ਕਿਹਾ ਜਾਂਦਾ ਹੈ ਇਸ ਨੂੰ ਜਨਰਲ ਵੇਸਟ ਤੋਂ ਵੱਖਰਾ ਰੱਖਣਾ ਚਾਹੀਦਾ ਹੈ

 

ਪ੍ਰਸਿੱਧ ਖਬਰਾਂ

To Top