Breaking News

ਕਸ਼ਮੀਰ ‘ਚ ਅੱਤਵਾਦੀ ਹਮਲੇ ‘ਚ ਪੁਲਿਸ ਅਧਿਕਾਰੀ ਵਾਲ-ਵਾਲੇ ਬਚੇ

Kashmir, Police, Officers, Survived, Terrorist, Attack

ਏਜੰਸੀ ਸ੍ਰੀਨਗਰ, 17 ਮਾਰਚ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਅੱਜ ਉਸ ਸਮੇਂ ਵਾਲ-ਵਾਲੇ ਬੱਚ ਗਏ ਜਦੋਂ ਅੱਤਵਾਦੀਆਂ ਨੇ ਉਨ੍ਹਾਂ ਦੇ ਵਾਹਨ ‘ਤੇ ਘਾ ਲਾ ਕੇ ਹਮਲਾ ਕਰ ਦਿੰਤਾ ਅਧਿਕਾਰਕ ਸੂਤਰਾਂ ਅਨੁਸਾਰ ਸ਼ੋਪੀਆਂ ਦੇ ਸੀਨੀਅਰ ਪੁਲਿਸ ਅਧਿਕਾਰੀ ਫੌਜ ਦੇ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਬੁਲੇਟ ਪਰੂਫ ਵਾਹਨ ਤੋਂ ਬਿਜਬੇਹਰਾ ਜਾ ਰਹੇ ਸਨ

ਇਸ ਦਰਮਿਆਨ ਸ਼ੋਪੀਆਂ-ਕੁਲਗਾਮ ਮਾਰਗ ‘ਤੇ ਹਾਜੀਪੋਰਾ ‘ਚ ਅੱਤਵਾਦੀਆਂ ਨੇ ਉਨ੍ਹਾਂ ਦੇ ਵਾਹਨ ‘ਤੇ ਘਾਤ ਲਾ ਕੇ ਗੋਲੀਬਾਰੀ ਕਰ ਦਿੱਤੀ ਵਾਹਨ ਦੇ ਹੈਵੀ ਮੈਟਲ ਹੋਣ ਕਾਰਨ ਗੋਲੀਆਂ ਅੰਦਰ ਨਹੀਂ ਪਹੁੰਚ ਸਕੀਆਂ ਅਤੇ ਪੁਲਿਸ ਅਧਿਕਾਰੀ ਅਤੇ ਉਨ੍ਹਾਂ ਦੇ ਗਾਰਡਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top