Breaking News

ਯਾਦਵ ਸ਼ਰੀਕੇ ‘ਚ ਕਲੇਸ਼ ਵਧਿਆ, ਅਖਿਲੇਸ਼ ਨੂੰ ਹਟਾਉਣ ‘ਤੇ ਅੜੇ ਸ਼ਿਵਪਾਲ

ਨਵੀਂ ਦਿੱਲੀ। ਸਮਾਜਵਾਦੀ ਪਾਰਟੀ ‘ਚ ਅੰਦਰਖਾਤੇ ਚੱਲ ਰਹੀ ਚਾਚੇ-ਭਤੀਜੇ ਦੀ ਲੜਾਈ ਹੁਣ ਜੱਗ ਜਾਹਿਰ ਹੋ ਗਈ ਹੈ। ਮੰਗਲਵਾਰ ਰਾਤ ਮੁਲਾਇਮ ਸਿੰਘ ਨੇ ਉੱਤਰ ਪ੍ਰਦੇਸ਼ ‘ਚ ਪਾਰਟੀ ਦੀ ਕਮਾਨ ਬੇਟੇ ਅਖਿਲੇਸ ਯਾਦਵ ਤੋਂ ਲੈ ਕੇ ਆਪਣੇ ਛੋਟੇ ਭਰਾ ਸ਼ਿਵਪਾਲ ਯਾਦਵ ਨੂੰ ਸੌਂਪ ਦਿੱਤੀ। ਇਸ ਤੋਂ ਕੁਝ ਹੀ ਦੇਰ ਬਾਅਦ ਅਖਿਲੇਸ਼ ਨੇ ਇੱਕ ਕਦਮ ਹੋਰ ਵਧਦੇ ਹੋਏ ਚਾਚਾ ਸ਼ਿਵਾਲ ਤੋਂ ਤਿੰਨ ਅਹਿਮ ਮੰਤਰਾਲੇ ਖੋਹ ਲਏ। ਭਤੀਜੇ ਦੇ ਇਸ ਕਦਮ ਨਾਲ ਸ਼ਿਵਪਾਲ ਇਸ ਕਦਰ ਆਹਤ ਹੋਏ ਕਿ ਉਨ੍ਹਾਂ ਨੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ। ਹੁਣ ਪਰਿਵਾਰ ‘ਚ ਡੈਮੇਜ ਕੰਟਰੋਲ ਲਈ ਮੁਲਾਇਮ ਸਿੰਘ ਨੇ ਕੱਲ੍ਹ ਲਖਨਊ ‘ਚ ਬੈਠਕ ਬੁਲਾਈ ਹੈ।
ਇਸ ਦਰਮਿਆਨ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਆਈ ਹੈ ਕਿ ਸ਼ਿਵਪਾਲ ਅਸਤੀਫ਼ਾ ਦੇਣ ‘ਤੇ ਅੜੇ ਹੋਏ ਹਨ। ਉਧਰ ਅੱਜ ਸ਼ਿਵਪਾਲ ਸਿੰਘ ਨ ੇਕਿਹਾ ਕਿ ਨੇਤਾ ਜੀ ਜੋ ਵੀ ਕਹਿਣਗੇ ਉਹ ਮੈਨੂੰ ਮਨਜ਼ੂਰ ਹੋਵੇਗਾ। ਨੇਤਾ ਜੀ ਦੀ ਗੱਲ ਨਾ ਮੰਨਣ ਦੀ ਹੈਸੀਅਤ ਕਿਸੇ ‘ਚ ਨਹੀਂ। ਯੂਪੀ ਦੀ ਜਨਤਾ ਮੁਲਾਇਮ ਸਿੰਘ ਨਾਲ ਹੈ।

ਪ੍ਰਸਿੱਧ ਖਬਰਾਂ

To Top