ਕੁੱਲ ਜਹਾਨ

ਭਾਰਤ ਸਰਹੱਦ ਪਾਰੋਂ ਅੱਤਵਾਦ ਦਾ ਸ਼ਿਕਾਰ : ਪ੍ਰਣਬ ਮੁਖਰਜ਼ੀ

ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਨੇ ਆਪਣੇ ਸਿਆਸੀ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਅੱਜ ਕਿਹਾ ਕਿ ਭਾਰਤ ਫਿਲਹਾਲ ਸਰਹੱਦ ਪਾਰਲੇ ਅੱਤਵਾਦ ਦਾ ਸ਼ਿਕਾਰ ਹੈ। ਦੇਸ਼ ਅੰਦਰ ਅੱਤਵਾਦ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਜ ਦੁਨੀਆ ‘ਚ ਘਰ ‘ਚ ਉਪਜਿਆ ਅੱਤਵਾਦ ਸਭ ਤੋਂ ਵੱਡਾ ਖ਼ਤਰਾ ਹੈ, ਪਰ ਭਾਰਤ ਇਸ ਤੋਂ ਬਚਿਆ ਹੋਇਆ ਹੈ।
ਮੁਖਰਜ਼ੀ ਨੇ ਕਿਹਾ ਕਿ ਅਸੀਂ ਨਿਸ਼ਚਿਤ ਤੌਰ ‘ਤੇ ਹਮਲੇ ਦਾ ਸ਼ਿਕਾਰ ਹੁੰਦੇ ਹਨ, ਪਰ ਸਰਹੱਦ ਪਾਰੋਂ ਅੱਤਵਾਦ ਦੇ। ਸਾਡੇ ਸ਼ਾਸਨ ਅਤੇ ਪ੍ਰਸ਼ਾਸਨ ਦੀ ਸਫ਼ਲਤਾ ਇਸ ਗੱਲ ‘ਚ ਹੈ ਕਿ ਘਰ ‘ਚ ਉਪਜਿਆ ਅੱਤਵਾਦ ਹਾਲੇ ਤੱਕ ਭਾਰਤ ‘ਚ ਨਹੀਂ ਹੈ, ਜੋ ਅੱਜ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਹੈ।
ਮੁਖਰਜ਼ੀ ਰਾਸ਼ਟਰਪਤੀ ਭਵਨ ਕੈਂਪਸ ‘ਚ ਸਥਿੱਤ ਰਾਜੇਂਦਰ ਪ੍ਰਸਾਦ ਸਰਵੋਦਿਆ ਸਕੂਲ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਸਿੱਧ ਖਬਰਾਂ

To Top