Breaking News

ਭਾਰਤ ਅਫ਼ਗਾਨਿਸਤਾਨ ਮਿਲ ਕੇ ਕਰਨਗੇ ਅੱਤਵਾਦ ਦਾ ਮੁਕਾਬਲਾ

ਨਵੀਂ ਦਿੱਲੀ। ਭਾਰਤ ਤੇ ਅਫ਼ਗਾਨਿਸਤਾਨ ਨੇ ਲੰਬੇ ਸਮੇਂ ਤੋਂ ਚਲ ਆ ਰਹੇ ਸਹਿਯੋਗ ਤੇ ਮਿੱਤਰਤਾ ਭਰੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਅੱਜ ਕਿਹਾ ਕਿ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੇ ਅੱਤਵਾਦ ਦਾ ਉਹ ਮਿਲ ਕੇ ਮੁਕਾਬਲਾ ਕਰਨਗੇ।
ਭਾਰਤ ਯਾਤਰਾ ‘ਤੇ ਆਏ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਡਾ. ਮੁਹੰਮਦ ਅਸ਼ਰਫ਼ ਗਨੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਅੱਜ ਇੱਥੇ ਹੋਏ ਦੋਵੱਲੀ ਮੀਟਿੰਗ ਤੋਂ ਬਾਅਦ ਦੋਵਾਂ ਆਗੂਆਂ ਵੱਲੋਂ ਜਾਰੀ ਸਾਂਝੇ ਬਿਆਨ ‘ਚ ਇਲਾਕੇ ‘ਚ ਸ਼ਾਂਤੀ, ਵਿਕਾਸ ਲਈ ਅੱਤਵਾਦ ਨੂੰ ਵੱਡਾ ਅੜਿੱਕਾ ਮੰਨਦਿਆਂ ਇਸ ਨੂੰ ਜੜ੍ਹੋਂ ਖ਼ਤਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਤੇ ਕਿਹਾ ਕਿ ਇਸ ਲਈ ਉਹ ਆਪਸੀ ਸੁਰੱਖਿਆ ਤੇ ਰੱਖਿਆ ਸਹਿਯੋਗ ਵਧਾਉਣਗੇ।

ਪ੍ਰਸਿੱਧ ਖਬਰਾਂ

To Top