Breaking News

ਪਾਕਿ ਦੇ ਸਕੂਲਾਂ ‘ਚ ਆਪਣੇ ਬੱਚਿਆਂ ਨੂੰ ਨਾ ਭੇਜਣ ਭਾਰਤੀ ਡਿਪਲੋਮੇਟ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ। ਭਾਰਤ-ਪਾਕਿਸਤਾਨ ਦੇ ਸਬੰਧਾਂ ‘ਚ ਵਧਦੀ ਕੁੜੱਤਣ ਦਰਮਿਆਨ ਭਾਰਤ ਨੇ ਇਸਲਾਮਾਬਾਦ ‘ਚ ਆਪਣੇ ਹਾਈ ਕਮਿਸ਼ਨਰ ‘ਚ ਤਾਇਨਾਤ ਡਿਪਲੋਮੇਟਾਂ ਤੇ ਅਧਿਕਾਰੀਆਂ ਨੂੰ ਇਸ ਅਕਾਦਮਿਕ ਸੈਸ਼ਨ ਤੋਂ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਪਾਕਿਸਤਾਨ ਤੋਂ ਬਾਹਰ ਕਰਨ ਦੀ ਅੱਜ ਸਲਾਹ ਦਿੱਤੀ।
ਇਹ ਐਲਾਨ ਸਰਕਾਰ ਵੱਲੋਂ ਆਪਣੇ ਡਿਪਲੋਮੇਟ ਮਿਸ਼ਨਾਂ ਦੇ ਕਰਮਚਾਰੀਆਂ ਤੇ ਨੀਤੀਆਂ ਅਤੇ ਪਾਕਿਸਤਾਨ ਦੀ ਸਥਿਤੀ ਦੀ ਸਮੀਖਿਆ ਤੋਂ ਬਾਅਦ ਕੀਤੀ ਗਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨ ੇਕਿਹਾ ਕਿ ਆਪਣੇ ਡਿਪਲੋਮੇਟ ਮਿਸ਼ਨਾਂ ਦੇ ਕਰਮਚਾਰੀਆਂ ਤੇ ਸਬੰਧਿਤ ਨੀਤੀਆਂ, ਜਿਨ੍ਹਾਂ ‘ਚ ਸਬੰਧਿਤ ਥਾਵਾਂ ਦੀ ਵਰਤਮਾਨ ਸਥਿਤੀ ਵੀ ਸ਼ਾਮਲ ਹੈ, ਦੀ ਸਮੀਖਿਆ ਕਰਲਾ ਸਾਰੇ ਦੇਸ਼ਾਂ ਲਈ ਆਮ ਨੀਤੀ ਦਾ ਹਿੱਸਾ ਹੈ।

ਪ੍ਰਸਿੱਧ ਖਬਰਾਂ

To Top