Breaking News

ਯੂਐੱਨ ‘ਚ ਭਾਰਤ ਵੱਲੋਂ ਪਾਕਿ ਨੂੰ ਖਰੀਆਂ, ਕਿਹਾ-ਬਲੂਚ ਮੁੱਦੇ ‘ਤੇ ਕਿਉਂ ਹੋ ਚੁੱਪ

ਜੇਨੇਵਾ। ਸੰਯੁਕਤ ਰਾਸ਼ਟਰ ‘ਚ ਪਹਿਲੀ ਵਾਰ ਬਲੂਚਿਸਤਾਨ ਦਾ ਮੁੱਦਾ ਚੁੱਕਿਆਂ ਭਾਰਤ ਨੇ ਪਾਕਿਸਤਾਨ ‘ਤੇ ਉਥੇ ਮਨੁੱਖੀ ਅਧਿਕਾਰ ਘਾਣ ਕਰਨ ਦਾ ਦੋਸ਼ ਲਾਇਆ ਹੈ। ਭਾਰਤ ਨ ੇਕਿਹਾ ਹੈ ਕਿ ਗੁਲਾਮ ਕਸ਼ਮੀਰ ‘ਚ ਵੀ ਐਸਾ ਹੀ ਰਵੱਈਆ ਅਪਣਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ 33ਵੇਂ ਸੈਸਨ ਦੌਰਾਨ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਰਾਜਦੂਤ ਅਜੀਤ ਕੁਮਾਰ ਨ ੇਕਿਹਾ ਕਿ ਪਾਕਿਸਤਾਨ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ‘ਚ ਅਸ਼ਾਂਤੀ ਦਾ ਬੁਨਿਆਦੀ ਕਾਰਨ ਪੋਸ਼ਿਤ ਸਰਹੱਦ ਪਾਰੋਂ ਅੱਤਵਾਦ ਹੈ। ਪਾਕਿਸਤਾਨ ਇੱਥੋਂ ਦੇ ਵੱਖਵਾਦੀਆਂ ਧੜਿਆਂ ਤੇ ਅੱਤਵਾਦੀਆਂ ਨੂੰ 1989 ਤੋਂ ਸਰਗਰਮ ਮੱਦਦ ਕਰਦਾ ਆ ਰਿਹਾ ਹੈ।

ਪ੍ਰਸਿੱਧ ਖਬਰਾਂ

To Top