Breaking News

ਭਾਰਤ ਵੱਲੋਂ ਚੀਨੀ ਪੱਤਰਕਾਰਾਂ ਦਾ ਵੀਜ਼ਾ ਵਧਾਉਣ ਤੋਂ ਨਾਂਹ

ਨਵੀਂ ਦਿੱਲੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਦੇ ਤਿੰਨ ਪੱਤਰਕਾਰਾਂ ਦਾ ਵੀਜ਼ਾ ਭਾਰਤ ਨੇ 31 ਜੁਲਾਈ ਤੋਂ ਬਾਅਦ ਵਧਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਇਨ੍ਹਾਂ ਪੱਤਰਕਾਰਾਂ ਨੇ ਹਾਲ ਹੀ ‘ਚ ਬੰਗਲੌਰ ਜਾ ਕੇ ਕੱਢੇ ਗਏ ਤਿੱਬਤੀ ਵਰਕਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਇਹ ਭਾਰਤੀ ਸੁਰੱਖਿਆ ਏਜੰਸੀਆਂ ਦੀ ਨਾਰਾਜ਼ਗੀ ਦਾ ਕਾਰਨ ਹੋ ਸਕਦਾ ਹੈ। ਅਜਿਹਾ ਸਮਝਿਆ ਜਾਂਦਾਹੈ ਕਿ ਇਸੇ ਵਜ੍ਹਾ ਨਾਲ ਇਨ੍ਹਾਂ ਤਿੰਨਾਂ ਨੂੰ ਵਾਪਸ ਚੀਨ ਪਰਤਣ ਦਾ ਆਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਅਧਿਕਾਕ ਤੌਰ ‘ਤੇ ਕਿਹਾ ਹੈ ਕਿ ਇਹ ਤਿੰਨੇ ਪੱਤਰਕਾਰ ਆਪਣੀ ਤੈਅ ਮਿਆਦ ਤੋਂ ਬਾਅਦ ਵੀ ਭਾਰਤ ‘ਚ ਰਹਿ ਸਕਦੇ ਹਨ।
ਖੁਫ਼ੀਆ ਏਜੰਸੀਆਂ ਤੋਂ ਖ਼ਰਾਬ ਰਿਪੋਰਟ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਦਿੱਲੀ ਅਤੇ ਮੁੰਬਈ ‘ਚ ਕੰਮ ਕਰਨ ਵਾਲੇ ਪੱਤਰਕਾਰਾਂ ਦਾ ਵੀਜ਼ਾ ਵਧਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੂੰ 31 ਜੁਲਾਈ ਨੂੰ ਭਾਰਤ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।

ਪ੍ਰਸਿੱਧ ਖਬਰਾਂ

To Top