ਕੁੱਲ ਜਹਾਨ

ਪੱਤਰਕਾਰ ਵੀਜ਼ਾ ਮਾਮਲਾ : ਚੀਨੀ ਮੀਡੀਆ ਵੱਲੋਂ ਭਾਰਤ ਨੂੰ ਚੇਤਾਵਨੀ

ਬੀਜਿੰਗ। ਭਾਰਤ ਵੱਲੋਂ ਚੀਨ ਦੇ ਤਿੰਨ ਪੱਤਰਕਾਰਾਂ ਨੂੰ ਵੀਜ਼ਾ ਮਿਆਦ ਵਧਾਉਣ ਤੋਂ ਨਾਂਹ ਕੀਤੇ ਜਾਣ ‘ਤੇ ਚੀਨ ਦੇ ਇੱਕ ਸਰਕਾਰੀ ਅਖ਼ਬਾਰ ਨੇ ਅੱਜ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਦਮ ਐੱਨਐੱਸਜੀ ‘ਚ ਭਾਰਤ ਦੀ ਮੈਂਬਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ‘ਚ ਚੀਨਂ ਵੱਲੋਂ ਉਸ ਦਾ ਸਾਥ ਨਾ ਦਿੱਤੇ ਜਾਣ ਦੀ ਪ੍ਰਤੀਕਿਰਿਆ ਹੈ ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ।
ਦ ਗਲੋਬਲ ਟਾਈਮਜ਼ ਦੇ ਸੰਪਾਦਕੀ ਅੰਕ ‘ਚ ਕਿਹਾ ਗਿਆ ਹੈ ਕਿ ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਕਿਉਂਕਿ ਚੀਨ ਨੇ ਪਰਮਾਣੂ ਸਪਲਾਇਰ ਗਰੁੱਪ ‘ਚ ਭਾਰਤ ਦੇ ਸ਼ਾਮਲ ਹੋਣ ਦਾ ਵਿਰੋਧ ਕੀਤਾ, ਇਸ ਲਈ ਹੁਣ ਬਦਲਾ ਲੈ ਰਿਹਾ ਹੈ। ਜੇਕਰ ਨਵੀਂ ਦਿੱਲੀ ਵਾਕਿਆਈ ਐੱਨਐੱਸਜੀ ਮੈਂਬਰਸ਼ਿਪ ਦੇ ਮੁੱਦੇ ਦੇ ਚਲਦੇ ਬਦਲਾ ਲੈ ਰਹੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ।
ਜ਼ਿਕਰਯੋਗ ਹੈ ਕਿ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਦੇ ਤਿੰਨ ਚੀਨੀ ਪੱਤਰਕਾਰਾਂ ਦੀ ਭਾਰਤ ‘ਚ ਰਹਿਣ ਦੀ ਮਿਆਦ ਵਧਾਉਣ ਤੋਂ ਨਾਂਹ ਕਰ ਦਿੱਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top