ਕੁੱਲ ਜਹਾਨ

ਭਾਰਤ, ਥਾਈਲੈਂਡ ਰੱਖਿਆ ਸਬੰਧ ਤੇ ਸਮੁੰਦਰੀ ਸਹਿਯੋਗ ਵਧਾਉਣਗੇ

ਨਵੀਂ ਦਿੱਲੀ। ਭਾਰਤ ਅਤੇ ਥਾਈਲੈਂਡ ਨੇ ਆਪਣੇ ਸਮੁੰਦਰੀ ਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਬਣਾਉਣ ‘ਤੇ ਅੱਜ ਸਹਿਮਤੀ ਪ੍ਰਗਟਾਉਂਦਿਆਂ ਭਾਰਤ-ਮਿਆਂਮਾਰ ਥਾਈਲੈਂਡ ਤ੍ਰੈਪੱਖੀ ਰਾਜਮਾਰਗ ਪ੍ਰੋਜੈਕਟ ਅਤੇ ਮੋਟਰ ਵਾਹਨ ਕਰਾਰ ਤੇ ਮਜ਼ਬੂਤ ਆਰਥਿਕ ਹਿੱਸੇਦਾਰੀ ਸਮਝੌਤੇ ਨੂੰ ਜਲਦ ਤੋਂ ਜਲਦ ਕਰਨ ‘ਤੇ ਜ਼ੋਰ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਜਨਰਲ ਪ੍ਰਯੁਤ ਚਾਨ-ਓ-ਚਾ ਦਰਮਿਆਨ ਅੱਜ ਇੱਥੇ ਹੈਦਰਾਬਾਦ ਹਾਊਸ ‘ਚ ਦੋ ਘੰਟਿਆਂ ਤੱਕ ਚੱਲੀ ਦੋਪੱਖੀ ਸਿਖ਼ਰ ਬੈਠਕ ਤੋਂ ਬਾਅਦ ਦੋਵਾਂ ਆਗੂਆਂ ਨੇ ਇਹ ਐਲਾਨ ਕੀਤਾ।
ਦੋਵਾਂ ਦੇਸ਼ਾਂ ਦਰਮਿਆਨ ਦੋਪੱਖੀ ਸਿਖ਼ਰ ਬੈਠਕ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਇਹ ਐਲਾਨ ਕੀਤਾ।

ਪ੍ਰਸਿੱਧ ਖਬਰਾਂ

To Top