Breaking News

ਏਸ਼ੀਆ ਦੀਆਂ ਚੋਟੀ 50 ਯੂਨੀਵਰਸਿਟੀਆਂ ‘ਚ ਸ਼ਾਮਲ ਆਈਆਈਐਸਸੀ, 4 ਆਈਆਈਟੀ

ਕਯੂਐੱਸ ਯੂਨੀਵਰਸਿਟੀ ਰੈਂਕਿੰਗ 

ਨਵੀਂ ਦਿੱਲੀ. ਬੰਗਲੌਰ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ) ਤੇ ਮੁੰਬਈ, ਦਿੱਲੀ, ਮਦਰਾਸ ਤੇ ਕਾਨਪੁਰ ਸਥਿਤ ਆਈਆਈਟੀ ਨੇ ਏਸ਼ੀਆ ਦੀਆਂ ਚੋਟੀ 50 ਯੂਨੀਵਰਸਿਟੀਆਂ ਦੀ ਸੂਚੀ ‘ਚ ਸਥਾਨ ਬਣਾਇਆ ਹੈ। ਇਹ ਜਾਣਕਾਰੀ 2016 ਦੇ ਕਯੂਐਸ ਯੂਨੀਵਰਸਿਟੀ ਰੈਂਕਿੰਗ ‘ਚ ਸਾਹਮਣੇ ਆਈ ਹੈ। ਆਈਆਈਐਸਸੀ ਨੂੰ ਇਸ ਸਾਲ ਸੂਚੀ ‘ਚ 33ਵਾਂ ਸਥਾਨ ਮਿਲਿਆ ਹੈ।

ਇਹ ਸੰਸਥਾਨ ਪਿਛਲੇ ਸਾਲ ਭਾਰਤੀ ਸੰਸਥਾਵਾਂ ‘ਚ ਚੋਟੀ ‘ਤੇ ਸੀ ਜਦੋਂ ਉਸ ਨੂੰ ਸੂਚੀ ‘ਚ 34ਵਾਂ ਸਥਾਨ ਪ੍ਰਾਪਤ ਹੋਇਆ ਸੀ। ਆਈਆਈਟੀ ਮੁੰਬਈ ਨੂੰ 35ਵਾਂ ਸਥਾਨ ਪ੍ਰਾਪਤ ਹੋਇਆ, ਜਦੋਂਕਿ ਆਈਆਈਟੀ ਦਿੱਲੀ ਨੂੰ 36ਵਾਂ, ਆਈਆਈਟੀ ਮਦਰਾਸ ਨੂੰ 43ਵਾਂ ਅਤੇ ਆਈਆਈਟੀ ਕਾਨਪੁਰ ਨੂੰ 48ਵਾਂ ਸਥਾਨ ਹਾਸਲ ਹੋਇਆ। ਕਯੂਐਸ ਯੂਨੀਵਰਸਿਟੀ ਰੈਂਕਿੰਗ ‘ਚ ਆਈਆਈਟੀ ਖੜਗਪੁਰ ਨੂੰ 51ਵਾਂ ਸਥਾਨ ਮਿਲਿਆ। ਜਦੋਂਕਿ ਦੋ ਹੋਰ ਆਈਆਈਟੀ ਰੂੜਕੀ ਤੇ ਗੁਹਾਟੀ ਨੂੰ 78ਵਾਂ ਤੇ 94ਵਾਂ ਸਥਾਨ ਮਿਲਿਆ। (ਏਜੰਸੀ)

ਪ੍ਰਸਿੱਧ ਖਬਰਾਂ

To Top