Breaking News

ਪਾਕਿ ਕਸ਼ਮੀਰ ਨੂੰ ਕਿਆਮਤ ਤੱਕ ਵੀ ਪ੍ਰਾਪਤ ਨਹੀਂ ਕਰ ਸਕਦਾ : ਭਾਰਤ

ਨਵੀਂ ਦਿੱਲੀ। ਕਸ਼ਮੀਰ ‘ਚ ਜਾਰੀ ਹਿੰਸਾ ‘ਤੇ ਪਾਕਿਸਤਾਨ ਦੇ ਬੜਬੋਲੇਪਣ ਨੂੰ ਭਾਰਤ ਨ ਕਰਾਰਾ ਜਵਾਬ ਦਿੱਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰੈੱਸ ਕਾਨਫਰੰਸ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਕੋਲੋਂ ਪੁੱਛਿਆ ਕੋਲੋਂ ਹੈ ਕਿ ਕੀ ਉਹ ਨਹੀਂ ਜਾਣਦੇ ਕਿ ਉਨ੍ਹਾਂ ਨੇ ਜਿਸ ਬੁਰਹਾਨ ਵਾਣੀ ਦੀ ਤਾਰੀਫ਼ ਕੀਤੀ ਹੈ ਤੇ ਜਿਸ ਨੂੰ ਸ਼ਹੀਦ ਦੱਸਿਆ ਜਾ ਰਿਹਾ ਹੈ ਉਹ ਹਿਜਬੁਲ ਮੁਜਾਹਿਦੀਨ ਦਾ ਕਮਾਂਡਰ ਸੀ, ਕਈ ਜਨਪ੍ਰਤੀਨਿਧੀਆਂ ਤੇ ਸੁਰੱਖਿਆ ਮੁਲਾਜ਼ਮਾਂ ਦੇ ਕਤਲ ਦੇ ਅਪਰਾਧ ‘ਚ ਸ਼ਾਮਲ ਸੀ ਤੇ ਉਸ ‘ਤੇ ਦਸ ਲੱਖ ਦਾ ਇਨਾਮ ਸੀ।
ਸੁਸ਼ਮਾ ਸਵਰਾਜ ਨੇ ਅੱਜ ਪਾਕਿਸਤਾਨ ਨੂੰ ਕਿਹਾ ਕਿ ਸਰਹੱਦ ਪਾਰੋਂ ਅੱਤਵਾਦੀਆਂ ਨੂੰ ਸ਼ਹਿ ਦੇਣ ਤੇ ਭਾਰਤ ਦੇ ਅਨਿੱਖੜਵੇਂ ਹਿੱਸੇ ‘ਚ ਹਿੰਸਾ ਫੈਲਾਉਣ ਦੇ ਇਨ੍ਹਾਂ ਕੋਝੇ ਯਤਨਾਂ ਤੋਂ ਵੀ ਜ਼ਿਆਦਾ ਖ਼ਤਰਨਾਕ ਇਹ ਗੱਲ ਹੈ ਕਿ ਇਨ੍ਹਾਂ ਯਤਨਾਂ ਨੂੰ ਪਾਕਿਸਤਾਨ ਇੱਕ ਯੂਐੱਨ ਵੱਲੋਂ ਪਾਬੰਦੀਸ਼ੁਦਾ ਨਾਮੀ ਅੱਤਵਾਦੀ ਹਾਫਿਜ ਸਈਅਦ ਅਤੇ ਦੂਜੇ ਅੱਤਵਾਦੀਆਂ ਨਾਲ ਮਿਲ ਕੇ ਖੁਦ ਅੰਜ਼ਾਮ ਦੇ ਰਿਹਾ ਹੈ।

ਪ੍ਰਸਿੱਧ ਖਬਰਾਂ

To Top