ਸੰਪਾਦਕੀ

ਪਾਕਿਸਤਾਨ ਨੂੰ ਕਰਾਰਾ ਜਵਾਬ

ਕਸ਼ਮੀਰ ਮਸਲੇ ‘ਚ ਪਾਕਿਸਤਾਨ ਨੂੰ ਭਾਰਤੀ ਮੁਸਲਿਮ ਭਾਈਚਾਰੇ ਨੇ ਕਰਾਰਾ ਜਵਾਬ ਦਿੱਤਾ ਹੈ ਜੋ ਭਾਰਤ ਦੀ ਏਕਤਾ ਅਖੰਡਤਾ ਤੇ ਸਦਭਾਵਨਾ ਦੀ ਮਜ਼ਬੂਤੀ ਦਾ ਪ੍ਰਤੀਕ ਹੈ ਕਸ਼ਮੀਰ ਨਾਲ ਸਬੰਧ ਕਾਂਗਰਸ ਦੇ ਆਗੂ ਗੁਲਾਮ ਨਬੀ ਅਜ਼ਾਦ , ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ , ਆਂਧਰਾ ਪ੍ਰਦੇਸ਼ ਤੋਂ ਸਾਂਸਦ ਅਸਦੂਦੀਨ ਓਵੈਸੀ ਸਮੇਤ ਹੋਰ ਆਗੂਆਂ ਵੱਲੋਂ ਪਾਕਿਸਤਾਨ ਨੂੰ ਕਸ਼ਮੀਰ ਬਾਰੇ ਘੜਿਆਲੀ ਹੰਝੂ ਨਾ ਵਹਾਉਣ ਦੀ ਸਲਾਹ ਦੇ ਕੇ ਨਸੀਹਤ ਦਿੱਤੀ ਹੈ ਦੱਖਣੀ ਤੇ ਉੱਤਰੀ ਭਾਰਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਮੁਸਲਿਮ ਆਗੂਆਂ ਨੇ ਕਸ਼ਮੀਰ ਦੇ ਹਾਲਾਤਾਂ ਲਈ ਪਾਕਿਸਤਾਨ ਨੂੰ ਕਸੂਰਵਾਰ ਠਹਿਰਾਉਂਦਿਆਂ ਆਪਣਾ ਘਰ ਸੰਭਾਲਣ ਲਈ ਕਿਹਾ ਹੈ

ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਤਿੱਖੇ ਹਮਲੇ ਕਰਦਿਆਂ ਦਲੀਲ ਦਿੱਤੀ ਹੈ ਕਿ ਆਪਣੇ ਮੁਲਕ ਅੰਦਰ ਨੌਜਵਾਨ ਅੱਤਵਾਦੀਆਂ ‘ਤੇ ਡਰੋਨ ਹਮਲੇ ਕਰਨ ਵਾਲਾ ਪਾਕਿਸਤਾਨ ਕਸ਼ਮੀਰ ‘ਚ ਹਥਿਆਰ ਚੁੱਕਣ ਵਾਲੇ ਨੌਜਵਾਨ ਨੂੰ ਅਜ਼ਾਦੀ ਦੀ ਲੜਾਈ ਦਾ ਆਗੂ ਕਹਿ ਕੇ ਦੂਹਰੇ ਮਾਪ-ਦੰਡ ਅਪਣਾ ਰਿਹਾ ਹੈ ਮੁਸਲਮਾਨ ਭਾਈਚਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਹੀ ਉਨ੍ਹਾਂ ਦਾ ਆਪਣਾ ਵਤਨ ਹੈ ਤੇ ਧਰਮ ਦੇ ਨਾਂਅ ‘ਤੇ ਪਾਕਿ ਮੁਸਲਮਾਨ ਨੂੰ ਗੁੰਮਰਾਹ ਨਹੀਂ ਕਰ ਸਕਦਾ ਪਿਛਲੇ ਦਿਨੀਂ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੀ ਸ਼ਹਿ ‘ਤੇ ਕੁਝ ਲੋਕਾਂ ਨੂੰ ਸੁਰੱਖਿਆ ਬਲਾਂ ਖਿਲਾਫ਼ ਭੜਕਾਇਆ ਗਿਆ ਜਿਸ ‘ਚ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਦਰਅਸਲ ਪਾਕਿਸਤਾਨ ਚਾਹੁੰਦਾ ਹੀ ਇਹੀ ਸੀ ਕਿ ਲੋਕ ਏਨਾ ਜਿਆਦਾ ਭੜਕ ਜਾਣ ਕਿ ਸੁਰੱਖਿਆ ਬਲਾਂ ਨੂੰ ਸਖ਼ਤੀ ਵਰਤਣੀ ਪਵੇ ਪਰ ਕਸ਼ਮੀਰ ਦੀ ਅਵਾਮ ਦਾ ਵੱਡਾ ਹਿੱਸਾ ਪਾਕਿ ਦੀਆਂ ਸਾਜਿਸ਼ਾਂ ਤੋਂ ਵਾਕਫ਼ ਹੋਣ ਕਾਰਨ ਮਾਹੌਲ ਠੰਢਾ ਹੋ ਰਿਹਾ ਹੈ ਭਾਵੇਂ ਸੁਰੱਖਿਆ ਬਲਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ ਪਰ ਪਾਕਿਸਤਾਨ ਵੱਖਵਾਦੀ ਆਗੂ ਇਹ ਦੱਸਣ ਦੀ ਹਿੰਮਤ ਨਹੀਂ ਕਰ ਸਕੇ ਕਿ ਆਖਰ ਜਨਤਾ ਦੀ ਭੜਕਾਹਟ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਸਨ ਇਨ੍ਹਾਂ ਘਟਨਾਵਾਂ ਨੂੰ ਭਾਰਤ ਦੇ ਮੁਸਲਮਾਨਾਂ ਸਮੇਤ ਸਾਰੇ ਵਰਗਾਂ ਨੇ ਸਮਝਿਆ ਤੇ ਵਿਚਾਰਿਆ ਹੈ ਜਿਸ ਦਾ ਨਤੀਜਾ ਹੈ ਕਿ ਅੱਜ ਪਾਕਿਸਤਾਨ ਦੇ ਖਿਲਾਫ਼ ਦੇਸ਼ ਦਾ ਮੁਸਲਿਮ ਭਾਈਚਾਰਾ ਹੀ ਇੱਕਜੁਟ ਹੋ ਗਿਆ ਹੈ ਪਾਕਿਸਤਾਨ ਦੇ ਆਪਣੇ ਹਾਲਾਤ ਏਨੇ ਮਾੜੇ ਹੋ ਚੁੱਕੇ ਹਨ ਕਿ ਅੱਤਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ  ਅਮਰੀਕਾ ਪਾਕਿ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ‘ਤੇ ਉਂਗਲ ਉਠਾ ਰਿਹਾ ਹੈ ਜਿਹੜਾ ਮੁਲਕ ਖੁਦ ਕਸ਼ਮੀਰੀਆਂ ਦੇ ਹੱਕਾਂ ‘ਤੇ ਡਾਕਾ ਮਾਰ ਕੇ ਮਕਬੂਜ਼ਾ ਕਸ਼ਮੀਰ ਚੋਣਾਂ ਕਰਵਾ ਰਿਹਾ ਹੈ ਉਹ ਕਸ਼ਮੀਰੀਆਂ ਦੀ ਅਜ਼ਾਦੀ ਦਾ ਦਮ ਕਿਵੇਂ ਭਰ ਸਕਦਾ ਹੈ

 ਹੁਣ ਤਾਂ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਸ਼ਮੀਰੀਆਂ ਦੀ ਅਜ਼ਾਦੀ ਲਈ ਨਹੀਂ ਲੜ ਰਹੇ ਸਗੋਂ ਕਸ਼ਮੀਰ ‘ਤੇ ਪਾਕਿਸਤਾਨ ਦਾ ਝੰਡਾ ਲਹਿਰਾਉਣਾ ਚਾਹੁੰਦੇ ਹਨ ਪਾਕਿਸਤਾਨ ਦੀ ਨੀਅਤ ਤੋਂ ਪਰਦਾ ਚੁੱਕਿਆ ਗਿਆ ਭਾਰਤੀ ਮੁਸਲਮਾਨ ਪਾਕਿ ਦੀਆਂ ਸਾਮਰਾਜੀ ਨੀਤੀਆਂ ਨੂੰ ਵੇਖ ਕੇ ਉਸ ਦੇ ਕਿਸੇ ਝਾਂਸੇ ‘ਚ ਆਉਣ ਵਾਲੇ ਨਹੀਂ ਜੰਮੂ ਕਸ਼ਮੀਰ ਦੇ ਨਾਲ-ਨਾਲ ਮਕਬੂਜ਼ਾ ਕਸ਼ਮੀਰ ਦੇ ਲੋਕ ਵੀ ਪਾਕਿਸਤਾਨ ਦੇ ਖਿਲਾਫ਼ ਹੋ ਰਹੇ ਹਨ ਭਾਰਤੀ ਮੁਸਲਮਾਨਾਂ ਦੀ ਪਾਕਿਸਤਾਨ ਖਿਲਾਫ਼ ਇੱਕਜੁਟਤਾ ਭਾਰਤ ਦੀਆਂ ਨੀਤੀਆਂ ‘ਤੇ ਮੋਹਰ ਲਾਉਂਦੀ ਹੈ  ਅਜਿਹੇ ਹਾਲਾਤਾਂ ‘ਚ ਪਾਕਿਸਤਾਨ ਕਸ਼ਮੀਰ ਵੱਲ ਝਾਕ ਵੀ ਨਹੀਂ ਸਕੇਗਾ

ਪ੍ਰਸਿੱਧ ਖਬਰਾਂ

To Top