ਦੇਸ਼

ਸਿਸੋਦੀਆ ‘ਤੇ ਸੁੱਟੀ ਸਿਆਹੀ

ਨਵੀਂ ਦਿੱਲੀ। ਰਾਜਧਾਨੀ ‘ਚ ਚਿਕਨਗੁਨੀਆ ਤੇ ਡੇਂਗੂ ਦੇ ਕਹਿਰ ਤੋਂ ਨਰਾਜ਼ ਇੱਕ ਵਿਅਕਤੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਅੱਜ ਉਪ ਰਾਜਪਾਲ ਨਿਵਾਸ ਦੇ ਬਾਹਰ ਸਿਆਹੀ ਸੁੱਟੀ।
ਸ੍ਰੀ ਸਿਸੋਦੀਆ ਨੂੰ 12 ਵਜੇ ਉਪਰਾਜਪਾਲ ਨਜੀਬ ਜੰਗ ਨੂੰ ਮਿਲਣਾ ਸੀ ਤੇ ਉਹ ਰਾਜਨਿਵਾਸ ਗਏ ਸਨ ਜਿਥੇ ਬ੍ਰਿਜੇਸ਼ ਸ਼ੁਕਲ ਨਾਂਅ ਦੇ ਇੱਕ ਵਿਅਕਤੀ ਨੇ ਆਪਣਾ ਰੋਸ ਜਾਹਿਰ ਕਰਦਿਆਂ ਹੋਏ ਉਨ੍ਹਾਂ ‘ਤੇ ਸਿਆਹੀ ਸੁੱਟੀ।
ਉਪ ਰਾਜਪਾਲ ਵਿਦੇਸ਼ ਦੌਰੇ ‘ਤੇ ਸਨ ਤੇ ਰਾਜਧਾਨੀ ‘ਚ ਚਿਕਨਗੁਨੀਆ, ਡੇਂਗੂ ਤੇ ਮਲੇਰੀਆ ਦੇ ਵਧਦੀ ਕਰੋਪੀ ਨੂੰ ਵੇਖਦਿਆਂ ਸ੍ਰੀ ਜੰਗ ਨੇ ਸ਼ੁੱਕਰਵਾਰ ਨੂੰ ਉਨ੍ਰਾਂ ਨੂੰ ਦਿੱਲੀ ਪਰਤਣ ਲਈ ਕਿਹਾ ਸੀ।

ਪ੍ਰਸਿੱਧ ਖਬਰਾਂ

To Top