Breaking News

16 ਵਰ੍ਹਿਆਂ ਬਾਅਦ ਭੁੱਖ ਹੜਤਾਲ ਖ਼ਤਮ ਕਰੇਗੀ ਇਰੋਮ ਸ਼ਰਮੀਲਾ

ਨਵੀਂ ਦਿੱਲੀ। ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਪਸਪਾ) ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਬੀਤੇ 16 ਵਰ੍ਹਿਆਂ ਤੋਂ ਭੁੱਖ ਹੜਤਾਲ ਕਰ ਰਹੀ ਮਣੀਪੁਰ ਦੀ ਮੰਨੀ ਪ੍ਰਮੰਨੀ ਮਨੁੱਖੀ ਅਧਿਕਾਰ ਵਰਕਰ ਇਰੋਮ ਸ਼ਰਮੀਲਾ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਲ ਕੀਤਾ ਹੈ।
ਇਰੋਮ ਸ਼ਰਮੀਲਾ ਨੇ 9 ਅਗਸਤ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਮਣੀਪੁਰ ਵਿਧਾਨ ਸਭਾ ਦੀ ਚੋਣ ਵੀ ਲੜੇਗੀ।
ਇਰੋਮ ਸ਼ਰਮਲੀਆ ਨੂੰ ਆਇਰਨ ਲੇਡੀ ਵਜੋਂ ਜਾਣਿਆ ਜਾਂਦਾ ਹੈ। ਉਹ ਬੀਤੇ 16 ਵਰ੍ਹਿਆਂ ਤੋਂ ਭੁੱਖ ਹੜਤਾਲ ‘ਤੇ ਹੈ। ਇਸ ਦੌਰਾਨ ਉਨ੍ਹਾਂ ਨੂੰ ਅਨੇਕਾਂ ਵਾਰ ਗ੍ਰਿਫ਼ਤਾਰ ਕੀਤਾ ਗਿਆ ਤੇ ਜ਼ਬਰਨ ਨੈਜ਼ਲ ਟਿਊਬ ਰਾਹੀਂ ਖਾਣਾ ਖਵਾਇਆ ਗਿਆ।

ਪ੍ਰਸਿੱਧ ਖਬਰਾਂ

To Top