ਪੰਜਾਬ

ਜਗਮੀਤ ਬਰਾੜ ਨੇ ਬੋਲਿਆ ਕੈਪਟਨ ਤੇ ਬਾਦਲ ‘ਤੇ ਹਮਲਾ

ਕਿਹਾ, ਬਾਦਲ ਤੇ ਕੈਪਟਨ ਕੇਜਰੀਵਾਲ ਦੀ ਚਿੰਤਾ ਛੱਡ ਆਪਣੇ ਪਰਿਵਾਰ ਸੰਭਾਲਣ 

ਸੱਚ ਕਹੂੰ ਨਿਊਜ਼
ਨਾਭਾ, ਕਾਂਗਰਸ ਵਰਕਿੰਗ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ ਤੇ ਸਾਬਕਾ ਐਮ. ਪੀ. ਜਗਮੀਤ ਸਿੰਘ ਬਰਾੜ ਨੇ ਅੱਜ ਇਥੇ ਗੱਲਬਾਤ ਕਰਦਿਆਂ ਬਾਦਲ ਪਿਓ-ਪੁੱਤ, ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਦਿਆਂ ਕਿਹਾ ਕਿ ਹੁਣ ਪਰਿਵਾਰਵਾਦ ਤੇ ਰਜਵਾੜਾਸ਼ਾਹੀ ਦਾ ਅੰਤ ਹੋਣਾ ਯਕੀਨੀ ਹੈ, ਜਿਸ ਕਰਕੇ ਬਾਦਲ ਪਰਿਵਾਰ ਤੇ ਕੈਪਟਨ ਨੂੰ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਵਰਕਰਾਂ ਦੀ ਚਿੰਤਾ ਛੱਡ ਕੇ ਆਪਣੇ-ਆਪਣੇ ਪਰਿਵਾਰ ਤੇ ਸਮਰਥਕਾਂ ਦੀ ਸੰਭਾਲ ਕਰਨ ਉਹਨਾਂ ਕਿਹਾ ਕਿ  ਆਉਣ ਵਾਲੇ ਕੁੱਝ ਹਫਤਿਆਂ ਵਿਚ ਬਾਦਲ ਤੇ ਕੈਪਟਨ ਨੂੰ ਜ਼ਬਰਦਸਤ ਸਿਆਸੀ ਝਟਕੇ ਲੱਗਣਗੇ ਜੋ ਉਨ੍ਹਾਂ ਤੋਂ ਸਹਿਣ ਨਹੀਂ ਹੋਣੇ
ਬਰਾੜ ਨੇ ਕਿਹਾ ਕਿ ਕੈਪਟਨ ਨੇ ਹਮੇਸ਼ਾ ਹੀ ਦੇਸ਼ ਭਗਤਾਂ ਦਾ ਅਪਮਾਨ ਕੀਤਾ ਹੈ ਜਦੋਂ ਕਿ ਅਸੀਂ ਸੇਵਾ ਸਿੰਘ ਠੀਕਰੀਵਾਲਾ ਤੇ ਮਹਾਰਾਜਾ ਰਿਪੁਦਮਨ ਸਿੰਘ ਦਾ ਸਤਿਕਾਰ ਕਰਦੇ ਹਾਂ ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਦੀ ਅਗਵਾਈ ਹੇਠ ਇਸ ਵਾਰ ਕਾਂਗਰਸ ਜ਼ਬਰਦਸਤ ਹਾਰ ਦੀ ਹੈਟ੍ਰਿਕ ਕਾਇਮ ਕਰੇਗੀ ਸੁੱਚਾ ਸਿੰਘ ਛੋਟੇਪੁਰ ਵਲੋਂ ਦਿੱਤੇ ਗਏ ਬਿਆਨ ਸੰਬੰਧੀ ਬਰਾੜ ਨੇ ਕਿਹਾ ਕਿ ਉਹਨਾਂ ਨੂੰ ਛੋਟੇਪੁਰ ਤੋਂ ਕਿਸੇ ਤਰ੍ਹਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਉਹਨਾਂ ਕਿਹਾ ਕਿ ਹੁਣ ਤੱਕ ਅਰਵਿੰਦ ਕੇਜਰੀਵਾਲ ਦੇ ਸੋਲ੍ਹੇ ਗਾਉਣ ਵਾਲਾ ਛੋਟੇਪੁਰ ਅੱਜ ਉਸ ਖਿਲਾਫ ਬੋਲ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਉਹ ਕਿਸ ਦਾ ਏਜੰਟ ਬਣ ਕੇ ਕੇਜਰੀਵਾਲ ਨੂੰ ਹੁਣ ਤੱਕ ਨੁਕਸਾਨ ਪਹੁੰਚਾਉਂਦਾ ਰਿਹਾ ਹੈ ਬਰਾੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੋਕਾਂ ਦੇ ਮਸੀਹਾ ਹਨ ਅਤੇ ਪੰਜਾਬ ਚੋਣਾਂ ਵਿਚ ਲੋਕ ਗਠਜੋੜ ਤੇ ਕਾਂਗਰਸ ਨੂੰ ਕਰਾਰੀ ਹਾਰ ਦੇ ਕੇ ਨਵੀਂ ਕ੍ਰਾਂਤੀ ਲਿਆਉਣਗੇ

ਪ੍ਰਸਿੱਧ ਖਬਰਾਂ

To Top