Breaking News

ਪਰੰਪਰਾ ਦੇ ਨਾਂਅ ‘ਤੇ ਜਲੀਕੱਟੂ ਨਿਆਂਉੱਚਿਤ ਨਹੀਂ : ਸੁਪਰੀਮ ਕੋਰਟ

ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ ਜਲੀਕੱਟੂ ਨੂੰ ਸਿਰਫ਼ ਇਸ ਲਈ ਨਿਆਂਉੱਚਿਤ ਨਹੀਂ ਠਹਿਰਾਇਆ ਜਾ ਸਕਦਾ ਕਿ ਇਹਪੰਜ ਹਜ਼ਾਰ ਸਾਲ ਪਹਿਲਾਂ ਤੋਂ ਹੁੰਦਾ ਆ ਰਿਹਾ ਹੈ। ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਰੋਹਿੰਗਟਨ ਐੱਫ ਨਰੀਮਨ ਦੀ ਬੈਂਚ ਨੇ ਤਾਮਿਲਨਾਡੂ ਸਰਕਾਰ ਦੀ ਉਸ ਦਲੀਲ ਨੂੰ ਗੈਰ-ਵਾਜ਼ਬ ਕਰਾਰ ਦਿੱਤਾ, ਜਿਸ ‘ਚ ਕਿਹਾ ਗਿਆ ਸੀ ਕਿ ਜਲੀਕੱਟੂ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦਾ ਹਿੱਸਾ ਹੈ, ਇਸ ਲਈ ਇਸ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਬੈਂਚ ਨੇ ਕਿਹਾ ਤੁਹਾਡੀ ਦਲੀਲ ‘ਚ ਕੋਈ ਦਮ ਨਹੀਂ ਹੈ। ਸਾਲ 1989 ‘ਚ 12 ਵਰ੍ਹਿਆਂ ਤੋਂ ਘੱਟ ਉਮਰ ਦੀਆਂ 10 ਹਜ਼ਾਰ ਲੜਕੀਆਂ ਦਾ ਵਿਆਹ ਹੋਇਆਸੀ, ਤਾਂ ਕੀ ਸਾਨੂੰ ਉਸ ਸਮੇਂ ਦੀ ਪਰੰਪਰਾ ਦੇ ਨਾਂਅ ‘ਤੇ ਅੱਜ ਵੀ ਬਾਲ ਵਿਆਹ ਵਰਗੀਆਂ ਕੁਪ੍ਰਥਾਵਾਂ ਦੀ ਆਗਿਆ ਦੇ ਦੇਣੀ ਚਾਹੀਦੀ ਹੈ।
ਜਲੀਕੱਟੂ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ।

ਪ੍ਰਸਿੱਧ ਖਬਰਾਂ

To Top