ਕੁੱਲ ਜਹਾਨ

ਬਸਪਾ ਮਹਿਲਾ ਨੇਤਾ ਦਾ ਬਿਆਨ, ਦਇਆਸ਼ੰਕਰ ਦੀ ਜੀਭ ਵੱਢਣ ਵਾਲੇ ਨੂੰ ਦਿਆਂਗੇ 50 ਲੱਖ

ਚੰਡੀਗੜ੍ਹ, (ਏਜੰਸੀ)। ਬਸਪਾ ਸੁਪਰੀਮੋ ਮਾਇਆਵਤੀ ‘ਤੇ ਭਾਜਪਾ ਨੇਤਾ ਦੀ ਅਭੱਦਰ ਟਿੱਪਣਾ ਦਾ ਮੁੱਦਾ ਗਰਮਾਉਂਦਾ ਹੀ ਜਾ ਰਿਹਾ ਹੈ। ਦਇਆਸ਼ੰਕਰ ਤੇ ਭਾਜਪਾ ਖਿਲਾਫ਼ ਬਸਪਾ ਵਰਕਰਾਂ ਨੇ ਲਖਲਊ ਅਤੇ ਦਿੱਲੀ ਸਮੇਤ ਕਈ ਥਾਵਾਂ ‘ਤੇ ਪ੍ਰਦਰਸ਼ਨ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਉਧਰ, ਚੰਡੀਗੜ੍ਹ ਤੋਂ ਬਸਪਾ ਮੁਖੀ ਜੰਨਤ ਜਹਾਨ ਨੇ ਦਇਆਸ਼ੰਕਰ ਸਿੰਘ ਦੀ ਜੀਭ ਵੱਢਣ ਵਾਲੇ ਲਈ 50 ਲੱਖ ਰੁਪਏ ਦੇ ਇਨਾਮ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦਇਆਸ਼ੰਕਰ ਸਿੰਘ ਨੇ ਬੀਤੇ ਦਿਨੀਂ ਇੱਕ ਮੀਟਿੰਗ ‘ਚ ਮਾਇਆਵਤੀ ਦੀ ਤੁਲਨਾ ਵੇਸਵਾ ਨਾਲ ਕੀਤੀ ਸੀ। ਦਰਅਸਲ ਬੈਠਕ ‘ਚ ਮਾਇਆਵਤੀ ‘ਤੇ ਪੈਸੇ ਲੈ ਕੇ ਚੋਣਾਂ ‘ਚ ਟਿਕਟ ਵੰਡਣ ਦਾ ਦੋਸ਼ ਲਾਇਆ ਸੀ। ਦਇਆਸ਼ੰਕਰ ਦੇ ਇਸ ਬਿਆਨ ਦੇ ਚਹੁੰ ਪਾਸਿਓਂ ਨਿਖੇਧੀ ਹੋ ਰਹੀ ਹੈ।
ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਿਰਦੇਸ ‘ਤੇ ਸਿੰਘ ਨੂੰ ਉੱਤਰ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਅਹੁਦੇ ਸਮੇਂ ਪਾਰਟੀ ‘ਚੋਂ ਛੇ ਸਾਲਾਂ ਲਈ ਕੱਢ ਦਿੱਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top