ਬਿਜਨਸ

ਮੋਦੀ ਸਰਕਾਰ ਵੱਲੋਂ ਜਿਊਲਰਾਂ ਨੂੰ ਵੱਡੀ ਰਾਹਤ

ਨਵੀਂ ਦਿੱਲੀ। ਇਹ ਖ਼ਬਰ ਪੜ੍ਹ ਕੇ ਦੇਸ਼ ਦੇ ਜਿਉਂਲਰ ਰਾਹਤ ਦਾ ਸਾਹ ਲੈਣਗੇ ਕਿਉਂਕਿ ਹੁਣ 2 ਕਰੋੜ ਰੁਪਏ ਤੋਂ ਘੱਟ ਦੇ ਉਤਪਾਦ ਫੀਸ ਚੋਰੀ ਦੇ ਸ਼ੱਕੀ ਮਾਮਲਿਆਂ ‘ਚ ਨਾ ਤਾਂ ਗਣਿਆ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਨਾ ਹੀ ਉਨ੍ਹਾਂ ਖਿਲਾਫ਼ ਮੁਕੱਦਮਾ ਚਲਾਇਆ ਜਾਵੇਗਾ। ਮੋਦੀ ਸਰਕਾਰ ਨੇ ਜਿਊਲਰਜ਼ ਨੂੰ ਵੱਡੀ ਰਾਹਤ ਦਿੰਦਿਆਂ ਇਸ ਦਾ ਐਲਾਨ ਕੀਤਾ ਹੈ।
ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਗਹਿਣਾ ਨਿਰਮਾਤਾਵਾਂ ਦੀ ਫੀਸ ਦਾ ਭੁਗਤਾਨ 1 ਕਰੋੜ ਰੁਪਏ ਤੋਂ ਘੱਟ ਹੋਵੇਗਾ ਉਨ੍ਹਾਂ ਦਾ ਪਹਿਲਾਂ 2 ਵਰ੍ਹਿਆਂ ‘ਚ ਕੋਈ ਉਤਪਾਦ ਫੀਸ ਆਡਿਟ ਨਹੀਂ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top