ਦੇਸ਼

ਲੁਧਿਆਣਾ ਦੀ ਜਾਹਨਵੀ ਨੇ ਹਾਫਿਜ਼ ਸਈਅਦ ਨੂੰ ਲਲਕਾਰਿਆ, ਕਿਹਾ ਕਸ਼ਮੀਰੀਆਂ ਨੂੰ ਡਰਾਉਣਾ ਬੰਦ ਕਰੇ

15 ਅਗਸਤ ਨੂੰ ਲਾਲ ਚੌਂਕ ‘ਤੇ ਲਹਿਰਾਵੇਗੀ ਤਿਰੰਗਾ
ਲੁਧਿਆਣਾ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਨੂੰ ਬਹਿਸ ਲਈ ਚੁਣੌਤੀ ਦੇਣ ਵਾਲੀ ਲੁਧਿਆਣਾ ਦੀ ਜਾਹਨਵੀ ਬਹਿਲ ਇੱਕ ਵਾਰ ਫਿਰ ਸੁਰਖ਼ੀਆਂ ‘ਚ ਹੈ। ਜਾਹਨਵੀ ਬਹਿਲ ਨੇ ਇਸ ਵਾਰ ਹਾਫਿਜ਼ ਸਈਅਦ ਨੂੰ ਲਲਕਾਰਦਿਆਂ ਕਿਹਾ ਕਿ ਉਹ ਆਜ਼ਾਦੀ ਦਿਹਾੜੇ ‘ਤੇ ਸ੍ਰੀਨਗਰ ਦੇ ਲਾਲ ਚੌਂਕ ‘ਤੇ ਝੰਡਾ ਲਹਿਰਾਵੇਗੀ। ਜੇ ਉਹ ਮੈਨੂੰ ਰੋਕ ਸਕਦੇ ਹਨ ਤਾਂ ਰੋਕ ਲੈਣ।
ਜਾਹਨਵੀ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸਾਂਸਦਾਂ ਨੂੰ ਝੰਡਾ ਲਹਿਰਾਉਣ ਦੀ ਆਗਿਆ ਮੰਗੀ ਸੀ। ਪ੍ਰਧਾਨ ਮੰਤਰੀ ਨੇ ਮੇਰੀ ਬੇਨਤੀ ਮਨਜ਼ੂਰ ਕਰ ਲਈ ਹੈ ਤੇ ਮੈਂ ਬਹੁਤ ਖੁਸ਼ ਹਾਂ।
ਮੈਂ ਸ੍ਰੀਨਗਰ ਦੇ ਲਾਲ ਚੌਂਕ ‘ਤੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ‘ਤੇ ਝੰਡਾ ਲਹਿਰਾਵਾਂਗੀ। ਮੈਂ ਸਾਰੇ ਵੱਖਵਾਦੀਆਂ ਅਤੇ ਪਾਕਿਸਤਾਨੀਆਂ ਨੂੰ ਚੈਲੇਂਜ ਕਰਦੀ ਹਾਂ, ਜੇ ਉਹ ਮੈਨੂੰ ਰੋਕ ਸਕਦੇ ਹਨ ਤਾਂ ਰੋਕ ਲੈਣ।
15 ਸਾਲਾ ਜਾਹਨਵੀ ਬਹਿਲ ਨੇ ਜਮਾਤ ਉਦ ਦਾਅਵਾ ਅਤੇ ਲਸ਼ਕਰ-ਏ-ਤੋਇਬਾ ਦੇ ਨੇਤਾ ਹਾਫਿਜ਼ ਸਈਅਦ ਨੂੰ ਕਿਹਾ ਕਿ ਉਹ ਕਸ਼ਮੀਰੀਆਂ ਨੂੰ ਡਰਾਉਣਾ ਅਤੇ ਵੰਡਣਾ ਬੰਦ ਕਰੇ ਕਿਉਂਕਿ ਮੇਰੇ ਵਰਗੇ ਲੱਖਾਂ ਭਾਰਤੀ ਤੇਰੇ ਖਿਲਾਫ਼ ਖੜ੍ਹੇੇ ਹਨ।
ਜ਼ਿਕਰਯੋਗ ਹੈ ਕਿ ਜਾਹਨਵੀ ਡੀਏਵੀ ਪਬਲਿਕ ਸਕੂਲ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਦੀ ਵਿਦਿਆਰਥਣਾ ਹੈ ਅਤੇ ਉਹ ਇੱਕ ਸਮਾਜ ਸੇਵੀ ਸੰਸਥਾ ਰਕਸ਼ਾ ਜੋਯਤੀ ਫਾਉਂਡੇਸ਼ਨ ਦੀ ਸਰਗਰਮ ਮੈਂਬਰ ਹੈ। ਏਐਨਆਈ

 

ਪ੍ਰਸਿੱਧ ਖਬਰਾਂ

To Top