Uncategorized

ਜੇਐੱਨਯੂ ਮਾਮਲਾ : ਵਧ ਸਕਦੀਆਂ ਹਨ ਕਨੱ੍ਹਈਆ ਦੀਆਂ ਮੁਸ਼ਕਲਾਂ

ਸਹੀ ਪਾਇਆ ਗਿਆ ਹੈ ਦੇਸ਼ ਵਿਰੋਧੀ ਨਾਅਰਿਆਂ ਦਾ ਵੀਡੀਓ
ਨਵੀਂ ਦਿੱਲੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ 9 ਫਰਵਰੀ ਦੇ ਵਿਵਾਦ ਭਰੇ ਪ੍ਰੋਗਰਾਮ ਦਾ ਮੂਲੀ ਵੀਡੀਓ ਫੁਟੇਜ ਸੀਬੀਆਈ ਦੀ ਫੋਰੇਂਸਿਕ ਪ੍ਰਯੋਗਸ਼ਾਲਾ ਦੀ ਜਾਂਚ ‘ਚ ਅਸਲੀ ਪਾਇਆ ਗਿਆ ਹੈ। ਜ਼ਿਕਰਯੋਗ ਹੇ ਕਿ ਇਸ ਪ੍ਰੋਗਰਾਮ ਦੇ ਸਿਲਸਿਲੇ ਵਿੱਚ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਤੇ ਦੋ ਹੋਰ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਇੱਕ ਹਿੰਦੀ ਖਬਰੀਆ ਚੈਨਲ ਨੂੰ ਮਿਲੇ ਇਸ ਪ੍ਰੋਗਰਾਮ ਦਾ ਮੂਲ ਵੀਡੀਓ ਨੂੰ ਕੈਮਰਾ, ਮੈਰੋਰੀ ਕਾਰਡ, ਕਲੀਪ ਵਾਲੀ ਸੀਡੀ , ਵਾਇਰ ਤੇ ਹੋਰ ਉਪਕਰਨ ਦੇ ਨਾਲ ਇੱਥੇ ਸੀਬੀਆਈ ਪ੍ਰਯੋਗਸ਼ਾਲਾ ਨੂੰ ਜਾਂਚ ਲਈ ਭੇਜਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਪ੍ਰਯੋਗਸ਼ਾਲਾ ਨੇ 8 ਜੂਨ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ ਸ਼ਾਖਾ ਨੂੰ ਇੱਕ ਰਿਪੋਰਟ ਭੇਜੀ ਅਤੇ ਦੱਸਿਆ ਕਿ ਮੂਲ ਫੁਟੇਜ ਅਸਲੀ ਸੀ।
ਵਿਸ਼ੇਸ ਪੁਲਿਸ ਕਮਿਸ਼ਨਰ ਅਰਵਿੰਦ ਦੀਪ ਨੇ ਰਿਪੋਰਟ ਮਿਲਣ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਨੇ ਉਸ ਦਾ ਬਿਓਰਾ ਪੇਸ਼ ਨਹੀਂ ਕੀਤਾ।

ਪ੍ਰਸਿੱਧ ਖਬਰਾਂ

To Top