ਹਰਿਆਣਾ

ਹਰਿਆਣਾ ਦੇ ਕਾਂਗਰਸ ਇੰਚਾਰਜ਼ ਬਣੇ ਰਹਿਣਗੇ ਕਮਲਨਾਥ

ਨਵੀਂ ਦਿੱਲੀ। ਕਾਂਗਰਸ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ‘ਚ ਪੰਜਾਬ ਮਾਮਲਿਆਂ ਦੇ ਇੰਚਾਰਜ਼ ਵਜੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਆਗੂ ਕਮਲਨਾਥ ਹਰਿਆਣਾ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਤੇ ਜਨਰਲ ਸਕੱਤਰ ਬਣੇ ਰਹਿਣਗੇ। ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਨੇ ਇੱਥੇ ਪਾਰਟੀ ਦੀ ਨਿਯਮਿਤ ਬ੍ਰੀਫ਼ਿੰਗ ‘ਚ ਕਿਹਾ ਕਿ ਸ੍ਰੀ ਕਮਲਨਾਥ ‘ਤੇ ਸਿਆਸਤ ਤੋਂ ਪ੍ਰੇਰਿਤ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਝੀ ਸਿਆਸਤ ਦੇ ਕਾਰਨ ਸ੍ਰੀ ਕਮਲਨਾਥ ‘ਤੇ ਅਜਿਹੇ ਦੋਸ਼ ਲਾਏ ਗਏ ਹਨ ਜਿਨ੍ਹਾਂ ਦਾ ਕੋਈ ਆਧਾਰ ਨਹੀਂ।

ਪ੍ਰਸਿੱਧ ਖਬਰਾਂ

To Top