Breaking News

ਕਸ਼ਮੀਰ : ਸ਼ੋਪੀਆ ‘ਚ ਹਿੰਸਕ ਪ੍ਰਦਰਸ਼ਨ, 100 ਜ਼ਖ਼ਮੀ, ਮਿੰਨੀ ਸਕੱਤਰੇਤ ਫੂਕਿਆ

ਜੰਮੂ-ਕਸ਼ਮੀਰ। ਕੇਂਦਰੀ ਸਰਵ ਪਾਰਟੀ ਵਫ਼ਦ ਦੇ ਕਸ਼ਮੀਰ ਪੁੱਜਦਿਆਂ ਹੀ ਘਟਨਾਵਾਂ ਵੇਖਣ ਨੂੰ ਮਿਲੀਆਂ ਹਨ। ਸ਼ੋਪੀਆ ਜ਼ਿਲ੍ਹੇ ‘ਚ ਲੋਕਾਂ ਨੇ ਨਿਰਮਾਣ ਅਧੀਨ ਮਿੰਨੀ ਸਕੱਤਰੇਤ ਬਿਲਡਿੰਗ ‘ਚ ਅੱਗ ਲਾ ਦਿੱਤੀ। ਇਸ ਭਵਨ ‘ਚ ਡਿਪਟੀ ਕਮਿਸ਼ਨਰ ਦਾ ਦਫ਼ਤਰ ਵੀ ਹੈ। ਦੱਖਣੀ ਕਸ਼ਮੀਰ ‘ਚ ਹਿੰਸਕ ਪ੍ਰਦਰਸ਼ਨ ਦੌਰਾਨ 100 ਤੋਂ ਵੱਧ ਲੋਕ ਜ਼ਖ਼ਮੀ ਵੀ ਹੋ ਗਏ ਹਨ। ਪ੍ਰਦਰਸ਼ਨ ਅੱਜ ਸੁਬ੍ਹਾ ਸਵੇਰੇ ਸ਼ੋਪੀਆ ਤੇ ਅਨੰਤਨਾਗ ‘ਚ ਹੋਏ। ਇੱਥੇ ਪੁਲਿਸ ਨੇ ਦੋ ਆਜ਼ਾਦੀ ਸਮਰਥਕ ਰੈਲੀਆਂ ਨੂੰ ਰੋਕ ਦਿੱਤਾ ਅਤੇ ਲੋਕਾਂ ਨੂੰ ਹਟਾਉਣ ਲਈ ਹਲਕੇ ਬਲ ਦੀ ਵਰਤੋਂ ਕੀਤੀ।
ਸ਼ੋਪੀਆ ਦੇ ਪਿੰਜੋਰਾ ਪਿੰਡ ‘ਚ ਪੁਲਿਸ ਤੇ ਪੈਰਾਮਿਲਟਰੀ ਦੇ ਜਵਾਨਾਂ ਨੇ ਅੱਥਰੂ ਗੈਸ ਤੇ ਪੈਲੇਟ ਗਨ ਦੀ ਵਰਤੋਂ ਕੀਤੀ । ਇਨ੍ਹਾਂ ‘ਚ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

ਪ੍ਰਸਿੱਧ ਖਬਰਾਂ

To Top